India

NDTV ‘ਚ ਅਡਾਨੀ ਦੀ 400 ਕਰੋੜ ਦੀ ਹਿੱਸੇਦਾਰੀ ਦੀ ਚਾਲ ! ਚੈਨਲ ਮਾਲਕ ਵੀ ਅੜੇ,ਰਵੀਸ਼ ਕੁਮਾਰ ਨੇ PM ਤੋਂ ਮੰਗਿਆ ਇੰਟਰਵਿਊ ਲਈ ਸਮਾਂ ?

NDTV ਦੇ ਮਾਲਕ ਪ੍ਰਣਯ ਰਾਏ ਦੇ 400 ਕਰੋੜ ਦੇ ਲੋਨ ਨੂੰ ਅਡਾਨੀ ਨੇ ਬਣਾਇਆ ਖਰੀਦਣ ਦਾ ਹਥਿਆਰ

ਖਾਲਸ ਬਿਊਰੋ:NDTV ਨੂੰ ਅਡਾਨੀ ਗਰੁੱਪ ਵੱਲੋਂ ਖਰੀਦਣ ਦੇ ਚਰਚੇ ਪਿਛਲੇ 2 ਸਾਲ ਤੋਂ ਚੱਲ ਰਹੇ ਸਨ ਪਰ ਗਰੁੱਪ ਸਹੀ ਸਮੇਂ ਅਤੇ ਸਹੀ ਚਾਲ ਦਾ ਇੰਤਜ਼ਾਰ ਕਰ ਰਿਹਾ ਸੀ।ਮੰਗਲਵਾਰ 23 ਅਗਸਤ ਨੂੰ ਬੜੀ ਹੀ ਚਲਾਕੀ ਨਾਲ ਅਡਾਨੀ ਗਰੁੱਪ ਨੇ 400 ਕਰੋੜ ਦੀ ਅਜਿਹੀ ਗੇਮ ਖੇਡੀ ਕਿ ਚੈਨਲ ਦੇ ਮਾਲਕਾਂ ਨੂੰ ਵੀ ਖ਼ਬਰ ਨਹੀਂ ਹੋਈ। ਮੰਗਲਵਾਰ ਸ਼ਾਮ ਨੂੰ ਅਡਾਨੀ ਗਰੁੱਪ ਨੇ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ NDTV ਵਿੱਚ 29.18 ਫੀਸਦੀ ਹਿੱਸੇਦਾਰੀ ਖਰੀਦ ਰਹੇ ਹਨ ਤਾਂ NDTV ਵੱਲੋਂ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ  ਕਿਹਾ ਸਾਨੂੰ ਇਸ ਡੀਲ ਦਾ ਪਤਾ ਹੀ ਨਹੀਂ।ਬਿਨਾਂ ਪੁੱਛੇ ਸਭ ਕੁਝ ਹੋ ਗਿਆ ਹੈ।NDTV ਮੁਤਾਬਿਕ ਸੋਮਵਾਰ ਨੂੰ ਹੀ ਕੰਪਨੀ ਵੱਲੋਂ ਸਟਾਕ ਐਕਸਚੇਂਜ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਫਾਊਂਡਰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਹਿੱਸੇਦਾਰੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ,ਜਿਸ ਨਾਲ NDTV ਦੀ ਹਿੱਸੇਦਾਰੀ ਨੂੰ ਫਰਕ ਪਵੇ। NDTV ਨੂੰ ਖਰੀਦਣ ਦੀ ਖ਼ਬਰ ਆਉਣ ਤੋਂ ਬਾਅਦ ਅਡਾਨੀ ਗਰੁੱਪ ਖਿਲਾਫ ਖੁੱਲ੍ਹ ਕੇ ਬੋਲਣ ਵਾਲੇ ਚੈੱਨਲ ਦੇ ਐਂਕਰ ਰਵੀਸ਼ ਕੁਮਾਰ ਸੋਸ਼ਲ ਮੀਡੀਆ ‘ਤੇ ਟਰੈਂਡ ਕਰਨ ਲੱਗ ਗਏ।ਉਨ੍ਹਾਂ ਦੇ ਵਿਰੋਧੀਆਂ ਨੇ #Rubbish kumar ਟਵਿਟਰ ‘ਤੇ ਟਰੈਂਡ ਕਰਵਾ ਦਿੱਤਾ ਅਤੇ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਆਉਣ ਲੱਗੀਆਂ।ਇਨਾਂ ਸਾਰੇ ਟ੍ਰੋਲਰ ਨੂੰ ਰਵੀਸ਼ ਕੁਮਾਰ ਨੇ ਟਵੀਟ ਕਰਦੇ ਜਵਾਬ ਦਿੱਤਾ ਹੈ।ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ NDTV ‘ਚ ਹਿੱਸੇਦਾਰੀ  ਪਾਉਣ  ਦੇ ਲਈ ਅਡਾਨੀ ਵੱਲੋਂ 400 ਕਰੋੜ ਵਾਲੀ ਕਿਹੜੀ ਚਾਲ ਖੇਡੀ ਗਈ ਹੈ।

ਵੀਨ ਕੁਮਾਰ ਦਾ ਟ੍ਰੋਲਰ ਨੂੰ ਜਵਾਬ

ਅਡਾਨੀ ਗਰੁੱਪ ਦੀ ਖ਼ਬਰ ਆਉਣ ਤੋਂ ਬਾਅਦ ਐਂਕਰ ਰਵੀਸ਼ ਕੁਮਾਰ ਦੇ ਵਿਰੋਧੀ ਉਨ੍ਹਾਂ ਨੂੰ ਟਵਿਟਰ ‘ਤੇ ਟ੍ਰੋਲ ਕਰਨ ਲੱਗੇ ਅਤੇ ਉਨ੍ਹਾਂ ਦੇ NDTV ਵਿੱਚ ਭਵਿੱਖ ਨੂੰ ਲੈ ਕੇ ਤੰਜ ਕੱਸਣ ਲੱਗੇ।ਕਿਸੇ ਨੇ ਅਫਵਾਹ ਉਡਾਈ ਕਿ ਰਵੀਸ਼ ਨੇ ਅਸਤੀਫ਼ਾ ਦੇ ਦਿੱਤਾ ਹੈ।ਇਨਾਂ ਸਾਰੇ ਟਰੋਲਸ ਨੂੰ ਰਵੀਸ਼ ਕੁਮਾਰ ਨੇ ਟਵੀਟ ਕਰਕੇ 2 ਸਵਾਲ ਪੁੱਛ ਕੇ ਜਵਾਬ ਦਿੱਤਾ।ਰਵੀਸ਼ ਨੇ ਲਿਖਿਆ ‘ਮਾਨਯੋਗ ਜਨਤਾ,ਮੇਰੇ ਅਸਤੀਫ਼ੇ ਦੀ ਗੱਲ ਠੀਕ ਉਸੇ ਤਰ੍ਹਾਂ ਦੀ ਅਫਵਾਹ ਹੈ,ਜਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੈਨੂੰ ਇੰਟਰਵਿਊ ਦੇਣ ਲਈ ਤਿਆਰ ਹੋ ਗਏ ਜਾਂ ਫਿਰ ਅਕਸ਼ੈ ਕੁਮਾਰ ਅੰਬ ਲੈ ਕੇ ਗੇਟ ‘ਤੇ ਮੇਰਾ ਇੰਤਜ਼ਾਰ ਕਰ ਰਹੇ ਹਨ।ਤੁਹਾਡਾ ਰਵੀਸ਼ ਕੁਮਾਰ,ਦੁਨੀਆ ਦਾ ਪਹਿਲਾਂ ਸਭ ਤੋਂ ਮਹਿੰਗਾ ਜ਼ੀਰੋ TRP ਐਂਕਰ’ ਰਵੀਸ਼ ਨੇ ਟ੍ਰੋਲਰ ਨੂੰ ਆਪਣੇ ਅੰਦਾਜ਼ ਵਿੱਚ ਜਵਾਬ ਦਿੱਤਾ।ਹੁਣ ਅਸੀਂ ਤੁਹਾਨੂੰ ਜਵਾਬ ਦਿੰਦੇ ਹਾਂ ਆਖਿਰ ਕਿਵੇਂ ਅਡਾਨੀ ਗਰੁੱਪ ਨੇ NDTV ‘ਚ ਹਿੱਸੇਦਾਰੀ ਲਈ  ਪੂਰਾ ਪਲਾਨ ਤਿਆਰ ਕੀਤਾ।

NDTV ‘ਚ ਹਿੱਸੇਦਾਰੀ ਦੀ ਅਡਾਨੀ ਗਰੁੱਪ ਦੀ ਚਾਲ !

NDTV ‘ਤੇ ਅਡਾਨੀ ਗਰੁੱਪ ਨੇ ਕਿਵੇਂ ਹਿੱਸੇਦਾਰੀ ਦੀ ਚਾਲ ਚੱਲੀ,ਇਸ ਨੂੰ ਸਮਝਣਾ ਗੁੰਝਲਦਾਰ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸਮਝਾਉਣ ਦੀ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕਿ NDTV ਖਰੀਦਣ ਦੀ ਡੀਲ ਵਿੱਚ 5 ਕੰਪਨੀਆਂ ਸ਼ਾਮਲ ਹਨ।NDTV ਜਿਸ ਨੂੰ ਅਡਾਨੀ ਨੇ ਖਰੀਦਣਾ ਹੈ, RPPR ਹੋਲਡਿੰਗ ਪ੍ਰਾਈਵੇਟ ਲਿਮਿਟਡ (RPPR ਯਾਨੀ ਰਾਧਿਕਾ ਰਾਏ ਅਤੇ ਪ੍ਰਣਯ ਰਾਏ,ਇਹ ਦੋਵੇਂ NDTV ਦੇ ਮਾਲਕ ਹਨ,ਤੀਜੀ ਕੰਪਨੀ VCPL (ਵਿਸ਼ਵ ਪ੍ਰਧਾਨ ਕਮਰਸ਼ਿਅਲ ਪਾਈਵੇਟ ਲਿਮਿਟਿਡ),ਚੌਥੀ ਕੰਪਨੀ AMG ਮੀਡੀਆ ਨੈੱਟਵਰਕ ਲਿਮਟਿਡ (ਇਹ ਕੰਪਨੀ ਅਡਾਨੀ ਦੀ ਹੈ) ਤੇ ਪੰਜਵੀਂ ਕੰਪਨੀ AEL (ਅਡਾਨੀ ਐਂਟਰਪ੍ਰਾਈਜੇਜ ਲਿਮਿਟਿਡ) । 2009 ਵਿੱਚ ਕਰਜ਼ ਮੋੜਨ ਦੇ ਲਈ NDTV ਨੇ 403 ਕਰੋੜ ਦਾ ਲੋਨ ਲਿਆ ਸੀ।ਇਹ ਲੋਨ VCPL ਕੋਲ NDTV ਦੇ ਮਾਲਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਆਪਣੀ ਕੰਪਨੀ RRPR ਦੇ ਜ਼ਰੀਏ ਲਿਆ ਸੀ।

VCPL ਕੰਪਨੀ ਨੂੰ ਅਡਾਨੀ ਨੇ ਕੁਝ ਹੀ ਸਮੇਂ ਪਹਿਲਾਂ ਖਰੀਦ ਲਿਆ ਅਤੇ ਉਹ ਅਡਾਨੀ AEL ਕੰਪਨੀ ਦੀ ਸਹਾਇਕ ਕੰਪਨੀ ਬਣ ਗਈ, ਹੁਣ ਕਿਉਂਕਿ VCPL ਦੇ ਕੋਲ NDTV ਦੇ ਕਰਜ਼ੇ ਦੇ ਰੂਪ ਵਿੱਚ 29.18 ਫੀਸਦੀ ਸ਼ੇਅਰ ਸਨ।ਇਸ ਲਈ ਹੁਣ ਸਿੱਧੇ ਤੌਰ ‘ਤੇ ਇਹ ਅਡਾਨੀ ਗਰੁੱਪ ਦੇ ਅਧੀਨ ਆ ਗਏ।ਅਡਾਨੀ ਗਰੁੱਪ ਨੇ 26 ਫੀਸਦੀ ਸ਼ੇਅਰ ਦੇ ਲਈ ਬਜ਼ਾਰ ਵਿੱਚ 294 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 493 ਕਰੋੜ ਦੀ ਓਪਨ ਆਫਰ ਲਗਾਈ ਹੈ,ਜਿਸ ਤੋਂ ਬਾਅਦ ਅਡਾਨੀ ਗਰੁੱਪ ਦੀ ਹਿੱਸੇਦਾਰੀ 55% ਹੋ ਜਾਵੇਗੀ।ਭਾਵ ਕਿ NDTV ਵਿੱਚ ਸਭ ਤੋਂ ਵੱਡੇ ਸ਼ੇਅਰ ਹੋਲਡਰ। ਜਦੋਂ ਕਿ ਪ੍ਰਣਯ ਰਾਏ ਕੋਲ 15.94 ਫੀਸਦੀ ਅਤੇ ਰਾਧਿਕਾ ਰਾਏ ਕੋਲ 16.32 ਫੀਸਦੀ ਸ਼ੇਅਰ ਹੋਣਗੇ। ਇਸ ਤੋਂ ਇਲਾਵਾ 9.75 ਫੀਸਦੀ ਸ਼ੇਅਰ LTS ਇਨਵੈਸਟਮੈਂਟ ਫੰਡ ਲਿਮਿਟਿਡ ਕੋਲ ਹੈ।ਵੈਸੇ ਤਾਂ 55 ਫੀਸਦੀ ਸ਼ੇਅਰ ਹੋਲਡਰ ਦਾ ਮਤਲਬ ਹੈ ਕਿ ਕੰਪਨੀ ‘ਚ ਵੱਡੀ ਹਿੱਸੇਦਾਰੀ ਕਾਇਮ ਕਰਨਾ ਹੈ।  ਅਡਾਨੀ LTS ਇਨਵੈਸਟਮੈਂਟ ਫੰਡ ਲਿਮਿਟਿਡ ਦੇ 9.75 ਫੀਸਦੀ ਸ਼ੇਅਰ ਵੀ ਖਰੀਦ ਲੈਂਦਾ ਹੈ ਤਾਂ ਅਡਾਨੀ ਗਰੁੱਪ ਦੀ 65 ਫੀਸਦੀ ਹਿੱਸੇਦਾਰੀ NDTV ਵਿੱਚ ਹੋ ਜਾਵੇਗੀ ਯਾਨੀ ਪ੍ਰਣਯ ਰਾਏ ਦਾ ਖੇਡ ਖ਼ਤਮ ਅਤੇ ਅਡਾਨੀ ਦਾ ਸ਼ੁਰੂ।

NDTV ਗਰੁੱਪ ਦੇ ਏਨੇ ਚੈਨਲ ਹਨ

NDTV ਗਰੁੱਪ ਦੇ 2 ਅੰਗਰੇਜ਼ੀ ਚੈਨਲ ਹਨ ਅਤੇ ਇੱਕ ਹਿੰਦੀ ਨਿਊਜ਼ ਚੈਨਲ ਹੈ, ਇੱਕ ਬਿਜਨੈਸ ਚੈਨਲ ਅੰਗਰੇਜ਼ੀ ਵਿੱਚ ਹੈ। ਇਸ ਤੋਂ ਇਲਾਵਾ ਗਰੁੱਪ ਦੇ Y-TUBE ‘ਤੇ ਸਾਢੇ ਤਿੰਨ ਕਰੋੜ ਤੋਂ ਵਧ ਫਾਲੋਅਰ ਨੇ ਤੇ NDTV ਗਰੁੱਪ ਦਾ ਕੁੱਲ ਨੈੱਟਵਰਕ 2400 ਕਰੋੜ ਦਾ ਹੈ।

ਅਡਾਨੀ ਗਰੁੱਪ ਨੇ 1 ਸਾਲ ਅੰਦਰ 32 ਸੌਦੇ ਕੀਤੇ

ਅਡਾਨੀ ਗਰੁੱਪ ਨੇ ਇੱਕ ਸਾਲ ਦੇ ਅੰਦਰ 1.31 ਲੱਖ ਕਰੋੜ ਦੇ 32 ਸੌਦੇ ਕੀਤੇ ਹਨ ਤੇ ਚੌਲਾਂ ਤੋਂ ਲੈ ਕੇ ਟਰੈਵਲ ਪੋਰਟਲ,ਮੀਡੀਆ,ਗ੍ਰੀਨ ਐਨਰਜੀ,ਸੀਮਿੰਟ ਕੰਪਨੀਆਂ ਨੂੰ ਟੇਕਓਵਰ ਕੀਤਾ ਹੈ।