The Khalas Tv Blog Others ਇੱਕ ਐਂਬੂਲੈਂਸ ਚਲਾਉਣ ਵਾਲੇ ਨੇ ‘ਅਡਾਨੀ’ ਦੇ ਨੂੰ ‘ਹਿਲਾ’ ਦਿੱਤਾ !
Others

ਇੱਕ ਐਂਬੂਲੈਂਸ ਚਲਾਉਣ ਵਾਲੇ ਨੇ ‘ਅਡਾਨੀ’ ਦੇ ਨੂੰ ‘ਹਿਲਾ’ ਦਿੱਤਾ !

adani anderson hindenburg report spl

ਹਿੰਡਨਬਰਗ ਦੀ ਰਿਪੋਰਟ ਵਿੱਚ ਤਿੰਨ ਵੇੱਡੇ ਖੁਲਾਸੇ

ਬਿਉਰੋ ਰਿਪੋਰਟ : ਹਰਸ਼ਦ ਮਹਿਤਾ 4000 ਹਜ਼ਾਰ ਕਰੋੜ,ਕੇਤਲ ਪਾਰਿਕ 40 ਹਜ਼ਾਰ ਕਰੋੜ,ਹਿਮਾਇਨ ਯੋਗੀ 50 ਤੋਂ 75 ਹਜ਼ਾਰ ਕਰੋੜ,ਕਾਰਵਈ 2300 ਕਰੋੜ,UTI 1800 ਕਰੋੜ,ਹਜ਼ਾਰਾਂ ਕਰੋੜ ਰੁਪਏ ਸੁਣ-ਸੁਣ ਕੇ ਤੁਹਾਡੇ ਸਾਹਮਣੇ 2000,500,ਦੇ ਨੋਟਾਂ ਦੀ ਬਰਸਾਤ ਵਰਗਾ ਨਰਾਜ਼ਾ ਜ਼ਰੂਰ ਆ ਗਿਆ ਹੋਵੇਗਾ । ਪਰ ਜ਼ਰਾ ਰੁਕੋ ਅਤੇ ਜਾਗੋ ਕਿਉਂਕਿ ਇਹ ਸੁਪਣਾ ਬਹੁਤ ਹੀ ਡਰਾਵਨਾ ਹੋ ਸਕਦਾ ਹੈ। ਇਹ ਹਜ਼ਾਰਾ ਕਰੋੜਾਂ ਵਾਲੇ ਅਮੀਰ ਨਹੀਂ ਬਲਕਿ 5 ਫਰਾਡੀਆਂ ਦੀ ਲਿਸਟ ਹੈ । ਜਿੰਨਾਂ ਨੇ ਆਪਣੇ ਸ਼ਾਤਰ ਦਿਮਾਗ 31 ਸਾਲਾਂ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਨੂੰ ਆਪਣੀ ਉਂਗਲਾਂ ‘ਤੇ ਨਚਾਇਆ ਅਤੇ ਕਰੋੜ ਲੋਕਾਂ ਨੂੰ ਅਰਬਾ-ਖਰਬਾ ਦਾ ਚੂਨਾ ਲਗਾਇਆ । ਜਦੋਂ ਖੁਲਾਸਾ ਹੋਇਆ ਤਾਂ ਸਭ ਲੁੱਟ ਚੁੱਕਾ ਸੀ । ਇਨ੍ਹਾਂ ਦੀ ਲਿਸਟ ਵਿੱਚ ਇੱਕ ਹੋਰ ਨਾਂ ਵੀ ਜੁੜ ਸਕਦਾ ਹੈ। ਉਹ ਹੈ ਅਡਾਨੀ ਗਰੁੱਪ ਦਾ । ਅਮਰੀਕਾ ਦੀ ਇੱਕ ਏਜੰਸੀ ‘ਹਿੰਡਨਬਰਗ ’ ਨੇ 106 ਪੇਜਾਂ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕੀ ਅਡਾਨੀ ਗਰੁੱਪ ਨੇ ਸ਼ੇਅਰ ਬਾਜ਼ਾਰ ਵਿੱਚ ਧੋਖਾਧੜੀ ਕੀਤੀ ਅਤੇ ਮੰਨੀ ਲਾਂਡਰਿੰਗ ਕੀਤੀ । ਇਸ ਖ਼ਬਰ ਦੇ ਕੁਝ ਹੀ ਦਿਨ  ਵਿੱਚ ਦੁਨਿਆ ਦੇ ਤੀਜੇ ਨੰਬਰ ‘ਤੇ ਸਭ ਤੋਂ ਅਮੀਰ ਆਦਮੀ ਗੌਤਮ ਅਡਾਨੀ ਹੁਣ 20 ਅਮੀਰਾ ਦੀ ਲਿਸਟ ਤੋਂ ਬਾਹਰ ਕੱਢ ਦਿੱਤਾ ਹੈ। ਅਤੇ ਹੁਣ 22ਵੇਂ ਨੰਬਰ ‘ਤੇ ਪਹੁੰਚ ਗਏ ਹਨ । ਪਿਛਲੇ ਸਾਲ ਗੌਤਮ ਅਡਾਨੀ ਦੀ ਆਮਦਨ 150 ਬਿਲੀਅਨ ਡਾਲਰ ਸੀ ਜੋ ਕੀ ਘੱਟ ਕੇ ਹੁਣ 55 ਬਿਲੀਅਨ ਡਾਲਰ ਆ ਗਈ ਹੈ । ਯਾਨੀ 2 ਗੁਣਾ ਘੱਟ ।

ਸ਼ੇਅਰ ਬਾਜ਼ਾਰ ਵਿੱਚ ਇੱਕ ਖ਼ਬਰ ਤੁਹਾਨੂੰ ਰਾਤੋਂ ਰਾਤ ਅਮੀਰ ਬਣਾ ਸਕਦੀ ਹੈ ਅਤੇ ਕੰਗਾਲ ਵੀ । ਅਡਾਨੀ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ । 24 ਜਨਵਰੀ ਨੂੰ ਅਡਾਨੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖਣਗੇ ਇਸੇ ਦਿਨ ਤੋਂ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋਈ । ਧੜਾਧੜਾ ਏਅਰਪੋਰਟ,ਮੀਡੀਆ ਹਾਉਸ,ਸੀਮੰਟ ਕੰਪਨੀਆਂ,ਪੋਰਟ ਚਲਾਉਣ ਵਾਲੇ ਅਡਾਨੀ ਦੀਆਂ 10 ਕੰਪਨੀਆਂ ਦੇ ਸ਼ੇਅਰ 66 ਫੀਸਦੀ ਤੱਕ ਡਿੱਗ ਚੁੱਕੇ ਹਨ । ਅਮਰੀਕਾ ਦੀ ਹਿੰਡਨਬਰ ਏਜੰਸੀ ਨੇ ਅਡਾਨੀ ‘ਤੇ 3 ਵੱਡੇ ਖੁਲਾਸੇ ਕੀਤੇ ਜਿਸ ਦੇ ਜ਼ਰੀਏ ਉਨ੍ਹਾਂ ਨੇ ਦਾਅਵਾ ਕੀਤਾ ਕੀ ਅਡਾਨੀ ਨਾ ਸਿਰਫ਼ ਭਾਰਤ ਨੂੰ ਬਲਕਿ ਪੂਰੀ ਦੁਨੀਆ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ ।

ਐਂਬੂਲੈਂਸ ਡਰਾਇਵਰ ਨੇ ਹਿਲਾਇਆ ਅਡਾਨੀ

ਹਿੰਡਨਬਰਗ ਦੀ ਇਸ ਰਿਪੋਰਟ ‘ਤੇ ਇਸ ਲਈ ਵੀ ਸਵਾਲ ਨਹੀਂ ਚੁੱਕੇ ਜਾ ਸਕਦੇ ਹਨ ਕਿਉਂਕਿ ਹੁਣ ਤੱਕ ਇਸ ਨੇ ਦੁਨਿਆ ਦੀਆਂ 10 ਅਜਿਹੀ ਕੰਪਨੀਆਂ ਦੀ ਪੋਲ ਖੋਲੀ ਜਿੰਨਾਂ ਨੇ ਭ੍ਰਿਸ਼ਟਾਚਾਰ ਨਾਲ ਲੁੱਟ ਮਚਾਈ ਸੀ ਅਤੇ ਤਕਰੀਬਨ ਸਾਰੇ ਇਲਜ਼ਾਮ ਸਹੀ ਵੀ ਸਾਬਿਤ ਹੋਏ। ਇਸ ਰਿਪੋਰਟ ਨੂੰ ਬਣਾਉਣ ਵਾਲੇ ਨਾਥਨ ਐਂਡਰਸ ਬਾਰੇ ਤੁਸੀਂ ਇੱਕ ਹੋਰ ਗੱਲ ਸੁਣ ਕੇ ਹੈਰਾਨ ਹੋ ਜਾਉਗੇ । ਖ਼ਬਰ ਏਜੰਸੀ ਰਾਇਟਰ ਮੁਤਾਬਿਕ ਐਂਡਰਸਨ ਕੁਝ ਸਮੇਂ ਪਹਿਲਾਂ ਇਜ਼ਰਾਈਲ ਵਿੱਚ ਐਂਬੂਲੈਂਸ ਚਲਾਉਂਦੇ ਸਨ । ਐਂਡਰਸ ਦੇ ਲਿੰਕਡਇਨ ਪ੍ਰੋਫਾਈਲ ਵਿੱਚ ਲਿਖਿਆ ਹੈ “ਐਬੂਲੈਂਸ ਡਰਾਈਵਰ ਵਜੋਂ ਕੰਮ ਕਰਦੇ ਹੋਏ ਮੈਂ ਸਿੱਖਿਆ ਕਿ ਬਹੁਤ ਐਂਬੂਲੈਂਸ ਡਰਾਈਵਰ ਵਜੋਂ ਕੰਮ ਕਰਦੇ ਹੋਏ ਮੈਂ ਸਿੱਖਿਆ ਕਿ ਬਹੁਤ ਹੇਠ ਕਿਵੇਂ ਕੰਮ ਕੀਤਾਂ ਜਾਂਦਾ ਹੈ ।

ਹਿੰਡਰਬਰਗ ਦੀ ਰਿਪੋਟਰ ਵਿੱਚ ਤਿੰਨ ਵੱਡੇ ਖੁਲਾਸੇ

ਹਿੰਡਨਬਰਗ ਨੇ ਆਪਣੀ ਰਿਪੋਰਟ ਵਿੱਚ ਸਭ ਤੋਂ ਪਹਿਲਾਂ ਇਲਜ਼ਾਮ ਲਗਾਇਆ ਕੀ ਅਡਾਨੀ ਗਰੁੱਪ ਦੀ ਕੰਪਨੀਆਂ ਦੇ ਸ਼ੇਅਰ ਉਸੇ ਸੈਕਟਰ ਦੀਆਂ ਹੋਰ ਕੰਪਨੀਆਂ ਦੇ ਮੁਕਾਬਲੇ 85 ਫੀਸਦੀ ਜ਼ਿਆਦਾ ਕਿਵੇਂ ਵੱਧ ਰਹੇ ਹਨ ? ਦਰਅਸਲ ਸ਼ੇਅਰ ਦੀ ਕੀਮਤ ਉਸ ਕੰਪਨੀ ਨੂੰ ਹੋਣ ਵਾਲੇ ਮੁਨਾਫੇ ਤੋਂ ਤੈਅ ਹੁੰਦੀ ਹੈ ਉਸੇ ਦੇ ਹਿਸਾਬ ਨਾਲ ਸ਼ੇਅਰ ਬਾਜ਼ਾਰ ਵਿੱਚ ਕੰਪਨੀ ਦੇ ਸ਼ੇਅਰ ਦੀ ਕੀਮਤ ਵੱਧ ਦੀ ਹੈ । ਇਸ ਨੂੰ ਪ੍ਰਾਈਜ਼ ਅਨਰਿੰਗ ਰੇਸ਼ੋ ਕਿਹਾ ਜਾਂਦਾ ਹੈ ਅਡਾਨੀ ਦੀ ਕੰਪਨੀ ਦਾ ਪਰਾਇਸ ਅਰਨਿੰਗ ਰੇਸ਼ੋ ਦੂਜੀ ਕੰਪਨੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ । ਯਾਨੀ ਕੰਪਨੀ ਨੇ ਬਾਜ਼ਾਰ ਵਿੱਚ ਸਿਰਫ ਮਾਹੌਲ ਬਣਾਇਆ ਸੀ । ਹਕੀਕਤ ਨਹੀਂ ਦੱਸੀ ਸੀ।

ਹਿੰਡਨਬਰਗ ਨੇ ਦੂਜਾ ਵੱਡਾ ਖੁਲਾਸਾ ਇਹ ਕੀਤਾ ਕੀ ਅਡਾਨੀ ਨੇ ਸ਼ੇਅਰ ਮਾਰਕਿਟ ਵਿੱਚ ਹੇਰਾਫੇਰੀ ਦੇ ਨਾਲ ਆਪਣੇ ਸ਼ੇਅਰਾਂ ਦੀ ਕੀਮਤ ਵਿੱਚ ਵਾਧਾ ਕੀਤਾ । ਇਹ ਵੀ ਸੁਣ ਲਿਓ ਕਿਵੇਂ ਮਾਰੀਸ਼ਸ ਅਤੇ ਦੂਜੇ ਦੇਸ਼ਾਂ ਦੀ ਕੰਪਨੀ ਵਿੱਚ ਭਾਰਤ ਦਾ ਪੈਸਾ ਲਗਾਇਆ ਫਿਰ ਉਨ੍ਹਾਂ ਕੰਪਨੀਆਂ ਨੂੰ ਅਡਾਨੀ ਗਰੁੱਪ ਦੇ ਸ਼ੇਅਰ ਖਰੀਦਨ ਦੇ ਲਈ ਕਿਹਾ । ਯਾਨੀ ਪੈਸਾ ਘੁੰਮ ਕੇ ਵਾਪਸ ਆ ਗਿਆ ਅਤੇ ਸ਼ੇਅਰ ਦੀ ਕੀਮਤ ਵਧਣ ਨਾਲ ਲੋਕਾਂ ਨੇ ਅਡਾਨੀ ਗਰੁੱਪ ਦੇ ਸ਼ੇਅਰ ਖਰੀਦ ਨੇ ਸ਼ੁਰੂ ਕਰ ਦਿੱਤੇ ਅਤੇ ਰਾਤੋ ਰਾਤ ਕੰਪਨੀਆਂ ਸ਼ੇਅਰ ਬਾਜ਼ਾਰ ਦੀ ਸਿਕੰਦਰ ਬਣ ਗਈ । ਹਿੰਡਰਬਰਗ ਨੇ ਆਪਣੀ ਰਿਪੋਰਟ ਵਿੱਚ ਅਡਾਨੀ ਦੇ ਭਰਾ ਵਿਨੋਦ ‘ਤੇ ਵੀ ਸਵਾਲ ਚੁੱਕੇ । ਰਿਪੋਰਟ ਵਿੱਚ ਦੱਸਿਆ ਗਿਆ ਕੀ ਦੁਬਈ ਬੈਠ ਕੇ ਉਸ ਦਾ ਭਰਾ ਇਹ ਹੀ ਕੰਮ ਕਰ ਰਿਹਾ ਸੀ । ਇਸ ਵਿੱਚ ਵਿਨੋਦ ਨਾਲ ਜੁੜੀ 38 ਕੰਪਨੀਆਂ ਦਾ ਜ਼ਿਕਰ ਵੀ ਹੈ ।

ਹਿੰਡਨਬਰਗ ਨੇ ਤੀਜਾ ਖੁਲਾਸਾ ਕੀਤਾ ਕੀ ਅਡਾਨੀ ਗਰੁੱਪ ‘ਤੇ 2 ਲੱਖ 20 ਹਜ਼ਾਰ ਕਰੋੜ ਦਾ ਵੱਡਾ ਕਰਜ ਹੈ । ਰਿਪੋਰਟ ਵਿੱਚ ਦੱਸਿਆ ਗਿਆ ਕੀ ਕੰਪਨੀ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਕਰਜ ਲਿਆ ਹੈ । ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਨੇ ਤਾਂ ਆਪਣੇ ਸ਼ੇਅਰ ਗਿਰਵੀ ਰੱਖ ਕੇ ਕਰਜ਼ ਲਿਆ ਹੈ । ਅਡਾਨੀ ਨੇ ਬੀਤੇ ਦਿਨ ACC,ਅੰਬੁਜਾ ਕੰਪਨੀ ਨੂੰ ਖਰੀਦਣ ਦੇ ਲਈ ਕਰਜ ਲਿਆ । ਅਜਿਹੇ ਵਿੱਚ ਬੈਂਕਾਂ ਕੋਲ ਵਸੂਲਣ ਦੇ ਲਈ ਅਡਾਨੀ ਨੇ ਸ਼ੇਅਰ ਤੋਂ ਇਲਾਵਾ ਕੁਝ ਵੀ ਨਹੀਂ ਹੈ ।

ਅਡਾਨੀ ਦਾ ਹਿੰਡਨਬਰਗ ਦੀ ਰਿਪੋਰਟ ‘ਤੇ ਜਵਾਬ

ਇਸ ਰਿਪੋਰਟ ਤੋਂ ਬਾਅਦ ਤਕਰੀਬਨ 400 ਸਫਿਆ ਦੇ ਨਾਲ ਅਡਾਨੀ ਦੀ ਕੰਪਨੀ ਨੇ ਸਫਾਈ ਦਿੰਦੇ ਹੋਏ ਇਸ ਨੂੰ ਭਾਰਤ ‘ਤੇ ਹਮਲਾ ਦੱਸਿਆ,ਕਿਹਾ ਭਾਰਤੀ ਅਰਥਚਾਰੇ ਤੋਂ ਚਿੜ ਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਅਡਾਨੀ ਦੇ ਇਸ ਇਲਜ਼ਾਮ ਦਾ ਜਵਾਬ ਹਿੰਡਨਬਰਗ ਨੇ ਕੁਝ ਹੀ ਮਿੰਟਾਂ ਵਿੱਚ ਦੇ ਦਿੱਤਾ । ਉਨ੍ਹਾਂ ਕਿਹਾ ਕੀ ਰਾਸ਼ਟਰਵਾਦ ਦੇ ਪਿੱਛੇ ਲੁੱਕ ਕੇ ਅਡਾਨੀ ਆਪਣੀ ਧੋਖਾਧੜੀ ਤੋਂ ਬਚ ਨਹੀਂ ਸਕਦਾ ਹੈ ।

ਐਂਡਰਸਨ ਦੀ ਰਿਪੋਰਟ ਨਾਲ ਅਮਰੀਕਾ ਦੀ ਕੰਪਨੀ ਬਰਬਾਦ

ਹਿੰਡਨ ਬਰਗ ਨੇ ਅਡਾਨੀ ਤੋਂ ਪਹਿਲਾਂ 2020 ਵਿੱਚ ਅਮਰੀਕਾ ਦੀ ਇੱਕ ਇਲੈਕਟ੍ਰਿਕ ਟਰੱਕ ਕੰਪਨੀ ਦੀ ਜਾਂਚ ਕੀਤੀ ਸੀ ਜਿਸ ਤੋਂ ਬਾਅਦ ਉਹ ਕੰਪਨੀ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ । ਕੰਪਨੀ ਦੇ 80 ਫੀਸਦੀ ਸ਼ੇਅਰ ਟੁੱਟ ਗਏ । ਨਿਕੋਲਾ ਕੰਪਨੀ ਨੇ ਅਮਰੀਕਾ ਦੀ ਸ਼ੇਅਰ ਮਾਰਕਿਟ ਵਿੱਚ ਗੱਡੀਆਂ ਅਤੇ ਕੰਪਨੀ ਬਾਰੇ ਨਿਵੇਸ਼ਕਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ । ਜਿਸ ਤੋਂ ਬਾਅਦ ਨਿਕੋਲਾ ਕੰਪਨੀ ‘ਤੇ 1 ਹਜ਼ਾਰ ਕਰੋੜ ਰੁਪਏ ਜਾ ਜੁਰਮਾਨਾ ਲੱਗਿਆ ਸੀ ਅਤੇ ਹੁਣ ਇਸ ਕੰਪਨੀ ਦੀ 2.77 ਲੱਖ ਕਰੋੜ ਤੋਂ ਵੈਲਿਊ 11 ਹਜ਼ਾਰ ਕਰੋੜ ਆ ਗਈ ਹੈ। ਹੁਣ ਤੁਹਾਨੂੰ ਪਤਾ ਲੱਗ ਚੁੱਕਾ ਹੋਵੇਗਾ ਹਿੰਡਨਬਰਗ ਦੀ ਤਾਕਤ ਦਾ ਅੰਦਾਜ਼ਾ

ਵਿਰੋਧੀ JPC ਜਾਂਚ ਦੀ ਮੰਗ ਕਰ ਰਿਹਾ ਹੈ

ਅਡਾਨੀ ਹੁਣ ਚਾਰੋ ਪਾਸੇ ਤੋਂ ਘਿਰ ਚੁੱਕੇ ਹਨ । ਪਾਰਲੀਮੈਂਟ ਵਿੱਚ ਵਿਰੋਧੀ ਧਿਰ JPC ਯਾਨੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਅਤੇ ਸੁਪਰੀਮ ਕੋਰਟ ਤੋਂ ਜਾਂਚ ਦੀ ਮੰਗ ਕਰ ਰਿਹਾ ਹੈ । ਲੋਕਸਭਾ ਅਤੇ ਰਾਜਸਭਾ ਵਿੱਚ ਹੰਗਾਮਾ ਹੋ ਰਿਹਾ ਹੈ ਪਰ ਮੋਦੀ ਸਰਕਾਰ ਚੁੱਪ ਹੈ । ਵਿਰੋਧੀ ਅਕਸਰ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਅਡਾਨੀ ਦੀ ਸਰਕਾਰ ਕਹਿਕੇ ਤੰਜ ਕੱਸ ਦੇ ਹਨ। ਕੇਂਦਰ ਨੂੰ ਵੀ ਇਸ ਦੀ ਸੰਜੀਦਗੀ ਦਾ ਅਹਿਸਾਸ ਹੈ,ਇਸ ਲਈ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਖਾਰਜ ਨਹੀਂ ਕੀਤਾ ਹੈ । ਅਡਾਨੀ ਨੇ ਇਸ ਰਿਪੋਰਟ ਤੋਂ ਬਚਣ ਦੇ ਲਈ ਰਾਸ਼ਟਰਵਾਦ ਦਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਮੋਦੀ ਸਰਕਾਰ ਵੱਲੋਂ ਕੋਈ ਵੀ ਹੁੰਗਾਰਾ ਨਹੀਂ ਮਿਲਿਆ,ਸ਼ਾਇਦ ਸਰਕਾਰ ਵੀ ਸਮਝ ਚੁੱਕੀ ਹੈ ਇਸੇ ਲਈ RBI ਨੇ ਸਾਰੇ ਬੈਂਕਾਂ ਕੋਲੋ ਅਡਾਨੀ ਦੀਆਂ ਕੰਪਨੀਆਂ ਨੂੰ ਦਿੱਤੇ ਗਏ ਕਰਜ ਦਾ ਬਿਉਰਾ ਮੰਗਿਆ ਹੈ । ਸਭ ਤੋਂ ਜ਼ਿਆਦਾ ਖ਼ਤਰਾ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੂੰ ਲੈਕੇ ਹੈ,ਸਟੇਟ ਬੈਂਕ ਆਫ ਇੰਡੀਆ ਨੇ ਅਡਾਨੀ ਗਰੁੱਪ ਨੂੰ 21.38 ਹਜ਼ਾਰ ਕਰੋੜ ਦਾ ਲੋਨ ਦਿੱਤਾ ਹੈ । LIC ਨੇ ਪਿਛਲੇ ਸਾਲ ਅਡਾਨੀ ਗਰੁੱਪ ਵਿੱਚ 30,127 ਕਰੋੜ ਦਾ ਨਿਵੇਸ਼ ਕੀਤਾ ਸੀ । ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ LIC ਗਰੁੱਪ ਨੂੰ 81,000 ਕਰੋੜ ਦਾ ਮੁਨਾਫਾ ਸੀ ਜੋ ਹੁਣ ਘੱਟ ਕੇ 43,000 ਕਰੋੜ ਦਾ ਰਹਿ ਗਿਆ ਹੈ । ਯਾਨੀ 9 ਦਿਨਾ ਦੇ ਅੰਦਰ ਅੱਧਾ । ਅਡਾਨੀ ਗਰੁੱਪ ਦੀ ਖ਼ਬਰ ਦੇ ਨਾਲ SBI ਅਤੇ LIC ਦੇ ਸ਼ੇਅਰ ਲੱਗਾਤਾਰ ਡਿੱਗ ਦੇ ਜਾ ਰਹੇ ਹਨ । ਹੁਣ ਤੁਹਾਨੰ ਜਲਦੀ ਨਾਲ ਦੱਸ ਦੇ ਹਾਂ ਆਖਿਰ ਹਿੰਡਰਬਰਗ ਦਾ ਮਾਲਿਕ ਕੌਣ ਹੈ ਅਤੇ ਉਸ ਨੇ ਕਿਸ ਮਕਦਸ ਨਾਲ ਇਸ ਖੁਲਾਸਾ ਕੀਤਾ

ਨਾਥਨ ਐਂਡਰਸਨ ਬਾਰੇ ਜਾਣਕਾਰੀ

ਨਾਥਨ ਐਂਡਰਸਨ ਨਾਂ ਦੇ ਅਮਰੀਕੀ ਸ਼ਖਸ ਨੇ ਕਨੇਕਟਿਕਟ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਬਿਜਨੈਸ ਵਿਸ਼ੇ ‘ਤੇ ਗਰੈਜੂਏਸ਼ਨ ਕੀਤੀ । ਫਿਰ ਉਸ ਨੇ ਡੇਟਾ ਰਿਸਰਚ ਕੰਪਨੀ ਵਿੱਚ ਨੌਕਰੀ ਕੀਤੀ । ਇੱਥੇ ਉਹ ਪੈਸੇ ਦੇ ਨਿਵੇਸ਼ ਮੈਨੇਜਮੈਂਟ ਨਾਲ ਜੁੜਿਆ । ਨੌਕਰੀ ਦੌਰਾਨ ਐਂਡਰਸਨ ਨੇ ਡੇਟਾ ਅਤੇ ਸ਼ੇਅਰ ਬਾਜ਼ਾਰ ਦੀਆਂ ਬਾਰੀਆਂ ਸਮਝਿਆ। ਉਸ ਨੂੰ ਅੰਦਾਜ਼ਾ ਹੋ ਗਿਆ ਕੀ ਸ਼ੇਅਰ ਬਾਜ਼ਾਰ ਦੁਨਿਆ ਦੇ ਪੂਜੀਪਤੀਆਂ ਦਾ ਸਭ ਤੋਂ ਵੱਡਾ ਅੱਡਾ ਹੈ । ਇਸ ਵਿੱਚ ਕਾਫੀ ਕੁਝ ਅਜਿਹਾ ਹੁੰਦਾ ਹੈ ਜੋ ਆਮ ਲੋਕਾਂ ਨੂੰ ਸਮਝ ਨਹੀਂ ਆਉਂਦਾ ਹੈ । ਇਸ ਤੋਂ ਬਾਅਦ ਖੋਜ ਦੇ ਲਈ 2017 ਵਿੱਚ ਐਂਡਰਸਨ ਨੇ ਹਿੰਡਰਬਰਗ ਨਾਂ ਦੀ ਕੰਪਨੀ ਖੋਲੀ । ਇਸ ਕੰਪਨੀ ਦਾ ਕੰਮ ਹੈ ਸ਼ੇਅਰ ਮਾਰਿਕਟ ਦੀ ਖੋਜ ਕਰਨਾ । ਕੰਪਨੀ ਇਹ ਪਤਾ ਲਗਾਉਂਦੀ ਹੈ ਕੀ ਸ਼ੇਅਰ ਮਾਰਕਿਟ ਵਿੱਚ ਕਿਧਰੇ ਗਲਤ ਤਰੀਕੇ ਨਾਲ ਹੇਰਾ-ਫੇਰੀ ਤਾਂ ਨਹੀਂ ਹੋ ਰਹੀ ਹੈ। ਵੱਡੀਆਂ ਕੰਪਨੀਆਂ ਐਕਾਉਂਟ ਨਾਲ ਛੇੜਖਾਨੀ ਕਰਕੇ ਲੋਕਾਂ ਨੂੰ ਲੁੱਟ ਤਾਂ ਨਹੀਂ ਰਹੀ । ਕੋਈ ਕੰਪਨੀ ਆਪਣੇ ਫਾਇਦੇ ਦੇ ਲਈ ਸ਼ੇਅਰ ਮਾਰਕਿਟ ਵਿੱਚ ਦੂਜੀ ਕੰਪਨੀਆਂ ਦੇ ਸ਼ੇਅਰ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੀ ਹੈ । ਇਸ ਤਰ੍ਹਾਂ ਰਿਸਰਚ ਕਰਕੇ ਹਿੰਡਰਬਰਗ ਕੰਪਨੀ ਇੱਕ ਰਿਪੋਰਟ ਪਬਲਿਸ਼ ਕਰਦੀ ਹੈ। ਕੰਪਨੀ ਦੀ ਰਿਪੋਰਟ ਦੁਨਿਆ ਭਰ ਦੇ ਸ਼ੇਅਰ ਬਾਜ਼ਾਰਾਂ ਤੇ ਅਸਰ ਪਾਉਂਦੀ ਹੈ। ਹੁਣ ਤੱਕ 9 ਕੰਪਨੀ ਤੇ ਹਿੰਡਰਬਰਗ ਰਿਪੋਰਟ ਪੇਸ਼ ਕਰ ਚੁੱਕਾ ਹੈ ਸਾਰੀ ਬਰਬਾਦ ਹੋ ਗਈਆਂ 10ਵੇਂ ਨੰਬਰ ਤੇ ਅਡਾਨੀ ਗਰੁੱਪ ਦੀ ਰਿਪੋਰਟ ਹੈ ।

Exit mobile version