ਚੰਡੀਗੜ੍ਹ : ਅਦਾਕਾਰਾ ਸੋਨੀਆ ਮਾਨ ਨੇ ਮਰਤ ਤੋਂ ਬਾਅਦ ਆਪਣਾ ਸਰੀਰ ਪੀਜੀਆਈ ਨੂੰ ਦਾਨ ਕਰਨ ਦਾ ਐਲਾਨ ( (Sonia Mann donate her body to PGI )) ਕੀਤਾ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਇਸਦਾ ਐਲਾਨ ਕੀਤਾ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਅੱਜ ਮੈਂ ਮੌਤ ਤੋਂ ਬਾਅਦ ਆਪਣਾ ਸਰੀਰ PGI ਨੂੰ ਦਾਨ ਕਰ ਦਿੱਤਾ। ਤੁਸੀਂ ਵੀ ਦਾਨ ਕਰ ਸਕਦੇ ਹੋ..ਅਤੇ ਕਿਸੇ ਦੀ ਜਿੰਦਗੀ ਬਦਲ ਸਕਦੇ ਹੋ। ਆਪਣੀਆਂ ਅੱਖਾਂ ਦਾਨ ਕਰੋ।‘
ਅਦਾਕਾਰਾ ਨੇ ਚੰਡੀਗੜ੍ਹ ਦੇ ਸੈਕਟਰ 17 ਸੈਂਟਰਲ ਪਲਾਜ਼ਾ ਵਿਖੇ ਡਾਇਲੋਗ ਹਾਈਵੇਅ ਵੱਲੋਂ ਰੱਖੇ ਇੱਕ ਪ੍ਰੋਗਰਾਮ ਵਿੱਚ ਸਿਰਕਤ ਕੀਤੀ। ਬਲਾਈਂਡ ਬੱਚਿਆਂ ਨਾਲ ਚੱਲਣ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਉਹੀ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਦਾ ਦਿਲ ਕਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰੇਗੀ ਅਤੇ ਸਭ ਨੂੰ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਤਾਂਕਿ ਅੱਖਾਂ ਦੀ ਰੋਸ਼ਨੀ ਤੋਂ ਵਹੂਣੇ ਵਿਦਿਆਰਥੀ ਵੀ ਦੁਨੀਆ ਦੇਖ ਸਕਣ।
ਇਸ ਸਮੇਂ ਸਟੇਜ ਤੋਂ ਬੁਲਾਰੇ ਨੇ ਸੋਨੀਆ ਮਾਨ ਬਾਰੇ ਕਿਹਾ ਕਿ ਉਹ ਪੰਜਾਬ ਦੇ ਹੀ ਹੀ ਬਲਕਿ ਪੂਰੇ ਦੇਸ਼ ਦੇ ਮਾਣ ਹਨ। ਉਹ ਉਤਰਾਖੰਡ ਵਿੱਚ ਪੈਦਾ ਹੋਈ ਅਤੇ ਅੰਮ੍ਰਿਤਸਰ ਵਿੱਚ ਪਰਵਰਿਸ਼ ਹੋਈ। ਉਹ ਤੈਲਗੂ, ਮਲਿਆਲਮ, ਹਿੰਦੀ ਬਾਲੀਵੁੱਡ ਅਤੇ ਪਾਲੀਵੁੱਡ ਤੋਂ ਇਲਾਵਾ ਹੋਰ ਬਹੁਤ ਖੇਤਰਾਂ ਵਿੱਚ ਨਾਮ ਕਮਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੋਨੀਆ ਮਾਨ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਗਰਮ ਰਹੇ ਹਨ ਅਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਅੰਦੋਲਨਾਂ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਰਹੇ ਹਨ।