ਬਿਉਰੋ ਰਿਪੋਰਟ – ਪੰਜਾਬੀ ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਇਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਹਨ। ਉਨ੍ਹਾਂ ਦੇ ਭਰਾ ਅਮਨਪ੍ਰੀਤ ਸਿੰਘ ਅਤੇ 4 ਹੋਰ ਸਾਥੀਆਂ ਨੂੰ ਹੈਦਰਾਬਾਦ ਪੁਲਿਸ ਨੇ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਤੇਲੰਗਾਨਾ ਐਂਟੀ ਨਾਰਕੋਟਿਕ ਵਿਭਾਗ ਨੇ 2.6 ਕਿਲੋਗਰਾਮ ਕੋਕੀਨ ਅਮਨਪ੍ਰੀਤ ਅਤੇ ਉਨ੍ਹਾਂ ਦੇ ਦੋਸਤਾਂ ਤੋਂ ਬਰਾਮਦ ਕੀਤੀ ਹੈ। ਇਹ ਹੈਦਰਾਬਾਦ ਵਿੱਚ ਵੇਚਣ ਦੇ ਮਕਸਦ ਨਾਲ ਲਿਆਂਦੀ ਗਈ ਸੀ। ਪੁਲਿਸ ਨੇ ਡਰੱਗ ਨਾਲ ਜੁੜੇ 30 ਗਾਹਕਾਂ ਦੀ ਪਛਾਣ ਵੀ ਕੀਤੀ ਹੈ। ਅਮਨਪ੍ਰੀਤ ਦਾ ਨਾਂ ਡਰੱਗ ਲੈਣ ਵਾਲਿਆਂ ਦੀ ਲਿਸਟ ਵਿੱਚ ਹੈ। ਪੁਲਿਸ ਨੇ ਰਕੁਲਪ੍ਰੀਤ ਦੇ ਭਰਾ ਦਾ ਡੋਪ ਟੈਸਟ ਕੀਤਾ ਹੈ ਜੋ ਪੋਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ ਰਕੁਲਪ੍ਰੀਤ ਕੌਰ ਦਾ ਨਾਂ 2021 ਵਿੱਚ ਡਰੱਗ ਮਾਮਲੇ ਵਿੱਚ ਆਇਆ ਸੀ।
ਰਕੁਲਪ੍ਰੀਤ ਦਾ ਭਰਾ ਅਮਨਪ੍ਰੀਤ ਵੀ ਆਪਣੀ ਭੈਣ ਵਾਂਗ ਅਦਾਕਾਰੀ ਕਰਦਾ ਹੈ। ਉਹ ਤੇਲਗੂ ਫਿਲਮਾਂ ਵਿੱਚ ਕੰਮ ਕਰਦਾ ਹੈ, ਉਸ ਨੇ ਹੁਣ ਤੱਕ 2 ਤਮਿਲ ਫਿਲਮਾਂ ਵਿੱਚ ਕੰਮ ਕੀਤਾ ਹੈ। ਅਮਨ ਆਪਣੀ ਭੈਣ ਰਕੁਲਪ੍ਰੀਤ ਦੇ ਨਾਲ ਟੈਲੰਟ ਡਿਸਕਵਰੀ ਪਲੇਟਫਾਰਮ ਨਾਂ ਦੀ ਕੰਪਨੀ ਚਲਾਉਂਦਾ ਹੈ। ਕੰਪਨੀ ਕਲਾਕਾਰਾਂ ਨੂੰ ਪ੍ਰੋਡੂਸਰਾਂ ਦੇ ਨਾਲ ਮਿਲਵਾਉਂਦੀ ਹੈ।
2021 ਵਿੱਚ ਈਡੀ ਵੱਲੋਂ ਰਕੁਲਪ੍ਰੀਤ ਸਿੰਘ ਨੂੰ ਵੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੁੱਛ-ਗਿੱਛ ਹੋਈ, ਇਹ ਪੜਤਾਲ ਟੋਲੀਵੁੱਡ ਵਿੱਚ ਚੱਲ ਰਹੇ ਡਰੱਗ ਕੇਸ ਦੌਰਾਨ ਹੋਈ ਸੀ। ਈਡੀ 4 ਸਾਲ ਤੋਂ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀ ਇਸੇ ਸਿਲਸਿਲੇ ਵਿੱਚ ਰਕੁਲਪ੍ਰੀਤ ਨੂੰ ਵੀ ਸੰਮਨ ਕੀਤਾ ਗਿਆ ਸੀ ਕਿਉਂਕਿ ਉਹ ਤੇਲਗੂ ਫਿਲਮਾਂ ਵਿੱਚ ਕੰਮ ਕਰਦੀ ਸੀ।
3 ਮਹੀਨੇ ਪਹਿਲਾਂ ਹੀ ਬਾਲੀਵੁੱਡ ਦੇ ਵੱਡੇ ਪ੍ਰੋਡੂਸਰ ਵਾਸ਼ੂ ਬਗਾਨੀ ਦੇ ਪੁੱਤਰ ਜੈਕੀ ਬਗਾਨੀ ਦੇ ਨਾਲ ਰਕੁਲਪ੍ਰੀਤ ਦਾ ਵਿਆਹ ਹੋਇਆ ਹੈ। ਪਿਛਲੇ ਮਹੀਨੇ ਹੀ ਜੈਕੀ ਬਗਾਨੀ ਦੀ ਕੰਪਨੀ ਨੇ ਆਪਣੇ ਆਪ ਦਿਵਾਲੀਆਂ ਦੱਸਿਆ ਸੀ। ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਅਤੇ 7 ਬਿਲਡਿੰਗ ਦਫਤਰ ਨੂੰ 300 ਕਰੋੜ ਦੇ ਕਰਜ਼ੇ ਦੀ ਵਜ੍ਹਾ ਕਰਕੇ ਵੇਚਣਾ ਵੀ ਪਿਆ ਸੀ।
ਇਹ ਵੀ ਪੜ੍ਹੋ – ਪਿੰਡ ਚੂਹੜਚੱਕ ‘ਚ ਡਿੱਗੀ ਛੱਤ, ਜ਼ਖ਼ਮੀ ਹਸਪਤਾਲ ਦਾਖ਼ਲ