India

ਅਦਾਕਾਰਾ ਕੰਗਨਾ ਰਣੌਤ ਨੂੰ ਹਾਈਕੋਰਟ ਤੋਂ ਮਿਲੀ ਰਾਹਤ

‘ਦ ਖ਼ਾਲਸ ਬਿਊਰੋ : ਆਪਣੇ ਵਿਵਾਦਤ ਬਿਆਨਾਂ ਰਾਹੀਂ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਬਠਿੰਡਾ ਵਿੱਚ ਚਲਦੇ ਇੱਕ ਕੇਸ ਦੇ ਮਾਮਲੇ ਵਿੱਚ ਹਾਈਕੋਰਟ ਨੇ ਹੇਠਲੀ ਅਦਾਲਤ ਨੂੰ ਹੁਕਮ ਜਾਰੀ ਕੀਤਾ ਹੈ ਕਿ ਹਾਈ ਕੋਰਟ ਵਿੱਚ ਅਗਲੀ ਸੁਣਵਾਈ ਇਸ ਕੇਸ ਦੀ ਸੁਣਵਾਈ ਨਾ ਕੀਤੀ ਜਾਵੇ। ਇਸ ਕਾਰਨ ਕੰਗਨਾ ਨੂੰ ਹੁਣ ਫਿਲਹਾਲ ਬਠਿੰਡਾ ਕੋਰਟ ‘ਚ ਨਹੀਂ ਪੇਸ਼ ਹੋਣਾ ਹੋਵੇਗਾ।
ਤੁਹਾਨੂੰ ਇਹ ਦੱਸ ਦਈਏ ਕਿ ਕੰਗਨਾ ਨੇ 14 ਜੁਲਾਈ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣਾ ਸੀ ਪਰ ਉਸ ਨੇ ਹਾਈਕੋਰਟ ‘ਚ ਮਾਣਹਾਨੀ ਕੇਸ ਰੱਦ ਕਰਨ ਦੀ ਪਟੀਸ਼ਨ ਦਾਖਿਲ ਕੀਤੀ ਸੀ,ਜਿਸ ਤੇ ਅਦਾਲਤ ਨੇ ਹੁਣ ਇਹ ਹੁਕਮ ਜਾਰੀ ਕੀਤਾ ਹੈ।

ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਕੀਤੀ ਸੀ ਤੇ ਬਠਿੰਡਾ ਦੀ ਬੇਬੇ ਮਹਿੰਦਰ ਕੌਰ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਸੀ ਕਿ ਉਸਨੂੰ 100-100 ਰੁਪਏ ਦਿਹਾੜੀ ‘ਤੇ ਅੰਦੋਲਨ ‘ਚ ਲਿਆਂਦਾ ਗਿਆ ਸੀ।ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਨੇ ਉਸ ਦੇ ਖਿਲਾਫ ਮਾਨਹਾਨੀ ਦਾ ਕੇਸ ਕਰ ਦਿੱਤਾ ਸੀ।