Punjab

ਪੰਜਾਬੀ ਫਿਲਮ ਬੀਬੀ ਰਜਨੀ ਦੀ ਟੀਮ ਇਸ ਗੁਰਦੁਆਰੇ ਹੋਈ ਨਤਮਸਤਕ

ਪੂਰੀ ਦੁਨੀਆਂ ਵਿੱਚ ਵੱਸਣ ਵਾਲੇ ਪੰਜਾਬੀਆਂ ਵੱਲੋਂ ਫਿਲਮ ਬੀਬੀ ਰਜਨੀ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਬੀਬੀ ਰਜਨੀ ਫਿਲਮ ਦੇ ਕਲਾਕਾਰ ਅੱਜ ਗੁਰਦੁਆਰਾ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਅਮਰ ਹੁੰਦਲ ਅਤੇ ਕਲਾਕਾਰ ਜੱਸ ਬਾਜਵਾ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਦੌਰਾਨ ਇਸ ਫਿਲਮ ਬਾਰੇ ਜਾਣਕਾਰੀ ਵੀ ਦਿੱਤੀ ਹੈ। ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਟੀਮ ਵੱਲੋਂ ਪਹਿਲਾਂ ਹੀ ਬੀਬੀ ਰਜਨੀ ’ਤੇ ਫ਼ਿਲਮ ਬਣਾ ਕੇ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਵਿਸ਼ਵਾਸ ਦੀ ਕਹਾਣੀ ਨਾਲ ਜਾਣੂ ਕਰਾਇਆ ਜਾ ਸਕੇ, ਬਲਕਿ ਇਸ ਦੇ ਨਾਲ ਹੀ ਟੀਮ ਹੋਰ ਵੀ ਬਹੁਤ ਸੋਹਣੇ ਕਾਰਜ ਕਰ ਰਹੀ ਹੈ। ਇਸ ਫ਼ਿਲਮ ਦੀ ਸਟਾਰਕਾਸਟ ਵੱਲੋਂ ਅੱਜ ਮੁਹਾਲੀ ਵਿੱਚ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਬੂਟਿਆਂ ਦਾ ਲੰਗਰ ਲਾਇਆ ਗਿਆ। ‘ਆਓ ਮਿਲ ਕੇ ਲਾਈਏ ਵਿਸ਼ਵਾਸ ਦਾ ਬੂਟਾ’ ਬੈਨਰ ਹੇਠ ਇਹ ਸੇਵਾ ਚਲਾਈ ਗਈ, ਜਿਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਤੇ ਬੀਬੀ ਰਜਨੀ ਨਾਲ ਜੁੜੀ ਸਟਾਰ ਕਾਸਟ ਨੇ ਸੰਗਤ ਨੂੰ ਬੂਟੇ ਵੰਡੇ। ਇਸ ਦੇ ਨਾਲ ਹੀ ਟੀਮ ਵੱਲੋਂ ਸੰਗਤ ਨੂੰ ਬੀਬੀ ਰਜਨੀ ਦੇ ਇਤਿਹਾਸ ਨਾਲ ਵੀ ਰੂ-ਬਰੂ ਕਰਵਾਇਆ ਗਿਆ

ਦੱਸ ਦੇਈਏ ਕਿ “ਬੀਬੀ ਰਜਨੀ” ਇੱਕ ਔਰਤ ਦੀ ਪ੍ਰੇਰਨਾਦਾਇਕ ਕਹਾਣੀ ਹੈ, ਜੋ ਦ੍ਰਿੜ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਣਾ ਦਿੰਦੀ ਹੈ। ਇਹ ਫਿਲਮ ਜੀਵਨ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ।

ਇਹ ਵੀ ਪੜ੍ਹੋ –  ਲੋਕ ਸਭਾ ਚੋਣਾਂ ‘ਚ ਹਰਸਿਮਰਤ ਕੌਰ ਬਾਦਲ ਨੇ ਖਰਚ ਕੀਤਾ ਸਭ ਤੋਂ ਵੱਧ ਪੈਸਾ! ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦਾ ਵੀ ਖਰਚ ਆਇਆ ਸਾਹਮਣੇ