ਬਿਉਰੋ ਰਿਪੋਰਟ : ਆਪਣੇ ਬਿਆਨ ਅਤੇ ਕੱਪੜਿਆਂ ਨਾਲ ਵਿਵਾਦਾਂ ਵਿੱਚ ਰਹਿਣ ਵਾਲੀ 32 ਸਾਲਾਂ ਅਦਾਕਾਰ ਮਾਡਲ ਪੂਨਮ ਪਾਂਡੇ (Poonam pandey) ਦੀ ਮੌਤ ਹੋ ਗਈ ਹੈ। ਇਸ ਦੇ ਪਿੱਛੇ ਸਰਵਾਈਕਲ ਕੈਂਸਲ (Cervical cancer) ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ । ਪੂਨਮ ਪਾਂਡੇ ਦੀ ਭੈਣ ਨੇ ਇਸ ਦੀ ਤਸਦੀਕ ਕੀਤੀ ਹੈ । ਇਸ ਤੋਂ ਪਹਿਲਾਂ ਮੈਨੇਜਰ ਨਿਤਿਕਾ ਸ਼ਰਮਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ। ਸਾਰਿਆਂ ਨੂੰ ਲੱਗ ਰਿਹਾ ਸੀ ਮਾਡਲ ਪੂਨਮ ਪਾਂਡੇ ਮਜ਼ਾਕ ਕਰ ਰਹੀ ਹੈ ਜਾਂ ਫਿਰ ਉਨ੍ਹਾਂ ਦਾ ਸੋਸ਼ਲ ਮੀਡੀਆ ਐਕਾਊਂਟ ਹੈੱਕ ਹੋ ਗਿਆ ਹੈ । ਪੂਨਮ ਪਾਂਡੇ ਦੀ ਜਿਸ ਸਰਵਾਈਕਲ ਕੈਂਸਰ ਨਾਲ ਮੌਤ ਹੋਈ ਹੈ ਉਸੇ ਖਿਲਾਫ ਬੀਤੇ ਦਿਨ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 9 ਤੋਂ 14 ਸਾਲ ਦੀਆਂ ਬੱਚੀਆਂ ਲਈ ਵਿਸ਼ੇਸ਼ ਅਭਿਆਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਪੂਨਮ ਪਾਂਡੇ ਦੇ ਨਜ਼ਦੀਕੀ ਦੋਸਤ ਨਿਤਿਨ ਮਿਰਾਨੀ ਨੇ ਆਪਣੇ ਇੰਸਟਰਾਗਰਾਮ ਹੈਂਡਲ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਪੂਨਮ ਨੂੰ ਸ਼ਰਧਾਂਜਲੀ, ਮੈਂ ਇਸ ਖਬਰ ਤੋਂ ਹੈਰਾਨ ਹਾਂ,ਮੈਨੂੰ ਲੱਗਿਆ ਕਿ ਕਿਸੇ ਨੇ ਤੁਹਾਡਾ ਐਕਾਊਂਟ ਹੈੱਕ ਕਰ ਲਿਆ ਹੈ। ਤੂੰ ਮੈਨੂੰ ਫੋਨ ਕਰਕੇ ਕਹਿਣਾ ਕਿ ਮਿਰਾਨੀ ਮੇਰਾ ਫਿਰ ਕਿਸੇ ਨੇ ਐਕਾਊਂਟ ਹੈੱਕ ਕਰ ਲਿਆ ਹੈ । ਜਦੋਂ ਸਾਡੀ ਅਖੀਰਲੀ ਗੱਲਬਾਤ ਹੋਈ ਤਾਂ ਕੁਝ ਦੱਸ ਦਿੰਦੀ ਅਸੀਂ ਇਕੱਠੇ ਬਹੁਤ ਕੁਝ ਝੇਲਿਆ ਹੈ,5 ਦਿਨ ਪਹਿਲਾਂ ਤੂੰ ਕਾਲ ਕਰਕੇ ਕਿਹਾ ਸੀ ਫਿਰ ਮਿਲਾਗੇ’ ।
ਪੂਨਮ ਪਾਂਡੇ ਦੇ ਡਰਾਈਵਰ ਨੇ ਦੱਸਿਆ ਕਿ ਕੱਲ ਤੱਕ ਮੈਡਮ ਠੀਕ ਸੀ ਅਤੇ ਉਹ ਸ਼ੂਟਿੰਗ ਵਿੱਚ ਬਿਜੀ ਸੀ,ਭੈਣ ਦਾ ਫੋਨ ਵੀ ਬੰਦ ਸੀ,ਸਮਝ ਨਹੀਂ ਆ ਰਿਹਾ ਸੀ ਕੀ ਹੋਇਆ ? ਡਿਜ਼ਾਇਨਰ ਰੋਹਿਤ ਵਰਮਾ ਨੇ 2 ਦਿਨ ਪਹਿਲਾਂ ਪੂਨਮ ਨਾਲ ਸ਼ੂਟ ਖਤਮ ਕੀਤਾ ਸੀ। ਉਨ੍ਹਾਂ ਕਿਹਾ ਕੈਂਸਰ ਨਾਲ ਹੋਈ ਮੌਤ ਦੀ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ।
2011 ਵਿੱਚ ਸਭ ਤੋਂ ਪਹਿਲਾਂ ਚਰਚਾ ਵਿੱਚ ਆਈ ਪੂਨਮ
ਪੂਨਮ ਪਾਂਡੇ 2011 ਵਿੱਚ ਰਾਤੋ-ਰਾਤ ਇੱਕ ਬਿਆਨ ਨਾਲ ਮਸ਼ਹੂਰ ਹੋ ਗਈ । ਪੂਨਮ ਨੇ ਕਿਹਾ ਸੀ ਕਿ ਜੇਕਰ ਭਾਰਤ ਵਰਲਡ ਕੱਪ ਜਿੱਤਿਆ ਤਾਂ ਉਹ ਨਿਊਡ ਹੋ ਜਾਵੇਗੀ। ਉਸ ਵੇਲੇ ਭਾਰਤ ਵਰਲਡ ਕੱਪ ਜਿੱਤਿਆ ਅਤੇ ਪੂਨਮ ਦਾ ਨਾਂ ਚਰਚਾ ਵਿੱਚ ਰਿਹਾ ਸੀ । ਪੂਨਮ ਪਾਂਡੇ ਨੇ 2013 ਵਿੱਚ ਫਿਲਮ ਨਸ਼ਾ ਨਾਲ ਫਿਲਮਾਂ ਵਿੱਚ ਕਦਮ ਰੱਖਿਆ ਸੀ । ਇਸ ਦੇ ਬਾਅਦ ਉਨ੍ਹਾਂ ਨੇ ‘ਆ ਗਿਆ ਹੀਰੋ’ ਅਤੇ ‘ਦ ਜਰਨੀ ਆਫ ਕਰਮਾ’ ਵੀ ਕੀਤੀ । ਪੂਨਮ 2022 ਵਿੱਚ ਕੰਗਨਾ ਦੇ ਸ਼ੋਅ ਵਿੱਚ ਪ੍ਰਤਿਭਾਰੀ ਦੇ ਰੂਪ ਵਿੱਚ ਨਜ਼ਰ ਆਈ ਸੀ।
1 ਸਤੰਬਰ 2020 ਵਿੱਚ ਪੂਨਮ ਪਾਂਡੇ ਦਾ ਵਿਆਹ ਸੈਮ ਬਾਂਬੇ ਨਾਲ ਹੋਇਆ । ਵਿਆਹ ਦੇ ਇੱਕ ਮਹੀਨੇ ਬਾਅਦ ਪੂਨਮ ਨੇ ਪਤੀ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਜਿਸ ਤੋਂ ਬਾਅਦ ਸੈਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਇਸ ਦੌਰਾਨ ਪੂਨਮ ਹਸਪਤਾਲ ਵਿੱਚ ਭਰਤੀ ਰਹੀ । ਪਰ ਬਾਅਦ ਵਿੱਚ ਮੁੜ ਤੋਂ ਇਕੱਠੇ ਰਹਿਣ ਲੱਗੇ । 2021 ਵਿੱਚ ਪੂਨਮ ਅਤੇ ਸੈਮ ਵੱਖ ਹੋ ਗਏ।