ਬਿਉਰੋ ਰਿਪੋਰਟ – ਪੰਜਾਬੀ ਕਲਾਕਾਰ ਕਰਮਜੀਤ ਸਿੰਘ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਖ਼ਬਰ ਆਈ ਹੈ । ਲਾਂਡਰਾ ਵਿੱਚ ਮਜਾਤ ਇਲਾਕੇ ਦੇ ਨਜ਼ਦੀਕ ਲੁਟੇਰਿਆਂ ਨੇ ਸਰਬਪ੍ਰੀਤ ਦੀ ਗੱਡੀ ਨੂੰ ਘੇਰਾ ਪਾਇਆ ਅਤੇ ਪਸਤੌਲ ਦੀ ਨੋਕ ‘ਤੇ ਸਰਬਪ੍ਰੀਤ ਨੂੰ ਅਗਵਾ ਕਰ ਲਿਆ ਅਤੇ ਉਸ ਦੀ ਗੱਡੀ ਖੋਹ ਲਈ ।
ਸਰਬਪ੍ਰੀਤ ਚੰਡੀਗੜ੍ਹ ਵਿੱਚ ਆਪਣੀ ਆਈ-20 ਕਾਰ ਵਿੱਚ ਪਿੰਡ ਚੰਦੂਮਾਜਰਾ ਪਰਤ ਰਿਹਾ ਸੀ । ਰਸਤੇ ਵਿੱਚ ਇੱਕ ਫਾਰਚੂਨਰ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਰੋਕਿਆ । ਫਾਰਚੂਨਰ ਤੋਂ ਉਤਰ ਕੇ ਨੌਜਵਾਨ ਨੇ ਗੰਨ ਪੁਆਇੰਟ ‘ਤੇ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ । ਇੱਕ ਬਦਮਾਸ਼ ਉਨ੍ਹਾਂ ਦੀ I-20 ਲੈ ਕੇ ਫਰਾਰ ਹੋ ਗਿਆ ।
ਲੁਟੇਰੇ ਸਰਬਪ੍ਰੀਤ ਨੂੰ ਸਰਹਿੰਦ ਲੈ ਗਏ ਜਿੱਥੇ ਉਨ੍ਹਾਂ ਦੇ ATM ਤੋਂ ਤਕਰੀਬਨ 9500 ਰੁਪਏ ਕੱਢੇ ਗਏ । ਇਸ ਦੇ ਬਾਅਦ ਉਨ੍ਹਾਂ ਨੂੰ ਖੰਨਾ ਵਿੱਚ ਜਖਮੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ । ਸਰਬਪ੍ਰੀਤ ਨੂੰ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ।
ਪੁਲਿਸ ਨੇ ਸਰਬਪ੍ਰੀਤ ਦੀ ਕਾਰ ਜੋੜੇਪੁਰ ਦੇ ਕੋਲੋ ਬਰਾਮਦ ਕੀਤੀ । ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਦੇ ਮੁਤਾਬਿਕ ਵਾਰਦਾਤ ਰਾਜਪੁਰਾ ਖੇਤਰ ਵਿੱਚ ਹੋਈ ਹੈ । ਮਾਮਲੇ ਦੀ ਜਾਂਚ ਰਾਜਪੁਰਾ ਪੁਲਿਸ ਕਰੇਗੀ ।