ਮੁੰਬਈ (Mumbai) ਵਿੱਚ ਕੱਲ੍ਹ ਚੀਫ ਟਿਕਟ ਇੰਸਪੈਕਟਰ ਜਸਬੀਰ ਸਿੰਘ ‘ਤੇ ਰੇਲ੍ਹ ਵਿੱਚ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੇ ਆਪਣਾ ਮੁਆਫੀਨਾਮਾ ਪੇਸ਼ ਕੀਤਾ ਹੈ। ਮੁਲਜ਼ਮਾਂ ਵੱਲੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ ਗਈ ਹੈ, ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਯਾਤਰੀ ਹੱਥ ਜੋੜ ਕੇ ਅਤੇ ਪੁਲਿਸ ਅਧਿਕਾਰੀਆਂ ਦੇ ਪੈਰੀਂ ਹੱਥ ਲਗਾ ਕੇ ਮੁਆਫੀ ਮੰਗਦਾ ਦਿਖ ਰਿਹਾ ਹੈ।
ਦੱਸ ਦੇਈਏ ਕਿ ਕੱਲ੍ਹ ਮੁੰਬਈ ਦੀ ਰੇਲ੍ਹ ਵਿੱਚ ਸਿੱਖ ਅਧਿਾਕਾਰੀ ਦੀ ਕੁੱਟਮਾਰ ਕੀਤੀ ਗਈ ਹੈ। ਇਹ ਰੇਲ੍ਹ ਕੱਲ੍ਹ ਮੁੰਬਈ ਦੇ ਚਰਚਗੇਟ ਤੋਂ ਵਿਰਾਰ ਨੂੰ ਜਾ ਰਹੀ ਸੀ, ਜਿਸ ਵਿੱਚ ਇਕ ਯਾਤਰੀਆਂ ਦਾ ਮੁੱਖ ਟਿਕਟ ਇੰਸਪੈਕਟਰ ਨਾਲ ਝਗੜਾ ਹੋ ਗਿਆ। ਟਿਕਟ ਇੰਸਪੈਕਟਰ ਜਸਬੀਰ ਸਿੰਘ ਟਿਕਟਾਂ ਦੀ ਜਾਂਚ ਕਰ ਰਹੇ ਸੀ ਤਾਂ ਉਨ੍ਹਾਂ ਨੇ ਦੇਖਿਆ ਕਿ ਏਸੀ ਟਰੇਨ ਵਿੱਚ ਤਿੰਨ ਯਾਤਰੀ ਫਸਟ ਕਲਾਸ ਦੀਆਂ ਟਿਕਟਾਂ ਲੈ ਕੇ ਸਫਰ ਕਰ ਰਹੇ ਸਨ। ਇਸ ਨੂੰ ਦੇਖ ਕੇ ਜਦੋਂ ਟਿਕਟ ਇੰਸਪੈਕਟਰ ਜਸਬੀਰ ਸਿੰਘ ਨੇ ਯਾਤਰੀਆਂ ਨੂੰ ਜ਼ੁਰਮਾਨਾ ਅਦਾ ਕਰਨ ਲਈ ਕਿਹਾ ਤਾਂ ਯਾਤਰੀ ਅਨਿਕੇਤ ਭੌਂਸਲੇ ਨੇ ਜਸਬੀਰ ਸਿੰਘ ‘ਤੇ ਹਮਲਾ ਕਰ ਦਿੱਤਾ। ਜਸਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਯਾਤਰੀਆਂ ਨੂੰ ਰੇਲ੍ਹ ਤੋਂ ਹੇਠਾਂ ਉਤਰਨ ਲਈ ਕਿਹਾ ਤਾਂ ਯਾਤਰੀਆਂ ਨੇ ਇਨਕਾਰ ਕਰਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਝਗੜੇ ਵਿੱਚ ਜਸਬੀਰ ਸਿੰਘ ਨੂੰ ਸੱਟ ਵੀ ਲੱਗੀ ਹੈ।
ਇਸ ਦੇ ਸੂਚਨਾ ਮਿਲਦੇ ਸਾਰ ਹੀ ਰੇਲਵੇ ਪੁਲਿਸ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹਮਲਾਵਰ ਵੱਲੋਂ ਮੁਆਫੀ ਮੰਗ ਕੇ ਜਸਬੀਰ ਸਿੰਘ ਨੂੰ 1500 ਰੁਪਏ ਅਦਾ ਕਰ ਦਿੱਤੇ।
ਇਹ ਵੀ ਪੜ੍ਹੋ – ਓਲੰਪਿਅਨ ਖਿਡਾਰੀਆਂ ਦਾ CM ਮਾਨ ਨੇ ਕੀਤਾ ਸਨਮਾਨ, ਦਿੱਤੇ ਕਰੋੜਾਂ ਦੇ ਇਨਾਮ