ਨਵੀਂ ਦਿੱਲੀ: ਪੁਣੇ-ਬੈਂਗਲੁਰੂ ਹਾਈਵੇ( Pune-Bengaluru highway) ‘ਤੇ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਰੀਬ 48 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ ਕਰੀਬ 30 ਲੋਕ ਜ਼ਖਮੀ ਹੋ ਗਏ।
ਏਐਨਆਈ ਮੁਤਾਬਕ ਇਹ ਘਟਨਾ ਪੁਣੇ ਨੇੜੇ ਨਵਾਲੇ ਪੁਲ ‘ਤੇ ਵਾਪਰੀ। ਇਸ ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਇਹ ਹਾਦਸਾ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਹਾਦਸੇ ‘ਚ ਕਰੀਬ 30 ਲੋਕ ਜ਼ਖਮੀ ਹੋ ਗਏ।
A major accident occurred at Navale bridge on the Pune-Bengaluru highway in Pune in which about 48 vehicles got damaged. Rescue teams from the Pune Fire Brigade and Pune Metropolitan Region Development Authority (PMRDA) have reached the spot: Pune Fire Brigade pic.twitter.com/h5Y5XtxVhW
— ANI (@ANI) November 20, 2022
ਪੀਐਮਆਰਡੀਏ ਫਾਇਰ ਬ੍ਰਿਗੇਡ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ 48 ਕਾਰਾਂ ਨੁਕਸਾਨੀਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਦੋ ਬਚਾਅ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿੰਘਗੜ੍ਹ ਰੋਡ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ | ਪੁਲੀਸ ਨੇ ਕੁਝ ਨਾਗਰਿਕਾਂ ਦੀ ਮਦਦ ਨਾਲ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਆਵਾਜਾਈ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Horrible Accident at Navale Bridge Pune …. minimum of 20-30 vehicles involved pic.twitter.com/FbReZjzFNJ
— Nikhil Ingulkar (@NikhilIngulkar) November 20, 2022
ਦੱਸਿਆ ਗਿਆ ਹੈ ਕਿ ਕੰਟੇਨਰ ਦੀ ਟੱਕਰ ਕਾਰਨ ਇਹ ਸਾਰੀਆਂ ਕਾਰਾਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ‘ਚ ਕੁੱਲ 48 ਕਾਰਾਂ ਨੁਕਸਾਨੀਆਂ ਗਈਆਂ ਹਨ। ਇਸ ਦੌਰਾਨ ਖ਼ਬਰ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
Major accident near Navle bridge, about 48 vehicles damaged, several injured..!!#Pune #Maharashtra #accidente@nitin_gadkari @Dev_Fadnavis @narendramodi @AmitShah pic.twitter.com/dZLFMFJbek
— sangram bhosale (@sangram_0277) November 20, 2022
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਟਰੱਕ ਦੇ ਕੰਟੇਨਰ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਬ੍ਰੇਕ ਫੇਲ ਹੋਣ ਤੋਂ ਬਾਅਦ ਟਰੱਕ ਨੇ ਕਈ ਵਾਹਨਾਂ ਨੂੰ ਕੁਚਲ ਦਿੱਤਾ। ਪੁਲਿਸ ਮੁਤਾਬਿਕ ਇਹ ਘਟਨਾ ਰਾਤ 9 ਵਜੇ ਦੀ ਹੈ।
ਟਰੱਕ ਨਾਲ ਹੋਏ ਹਾਦਸੇ ਤੋਂ ਬਾਅਦ ਸੜਕ ‘ਤੇ ਤੇਲ ਫੈਲ ਗਿਆ, ਜਿਸ ਕਾਰਨ ਹੋਰ ਵਾਹਨਾਂ ਨੂੰ ਬ੍ਰੇਕ ਲਗਾਉਣ ‘ਚ ਮੁਸ਼ਕਲ ਆਈ ਅਤੇ ਇਸ ਕਾਰਨ ਕਈ ਵਾਹਨ ਆਪਸ ‘ਚ ਟਕਰਾ ਗਏ।
ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵੀ ਅਜਿਹਾ ਹਾਦਸਾ ਵਾਪਰਿਆ ਸੀ।
ਉਨਾਓ ਨੇੜੇ ਇੱਕ ਲੋਡਰ ਪਲਟਣ ਤੋਂ ਬਾਅਦ ਪਿੱਛੇ ਤੋਂ ਆ ਰਹੇ 10 ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ ਲੋਕ ਵਾਲ-ਵਾਲ ਬਚ ਗਏ। ਪੁਲੀਸ ਅਨੁਸਾਰ ਧੁੰਦ ਕਾਰਨ ਪਿੱਛੇ ਤੋਂ ਆ ਰਹੇ 10 ਵਾਹਨ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਤੋਂ ਬਾਅਦ ਲੋਡਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।