India

ਮੁੰਬਈ ਹਿੱਟ ਐਂਡ ਰਨ ਕੇਸ ਦਾ ਮੁਲਜ਼ਮ ਮਿਹਿਰ ਸ਼ਾਹ ਗ੍ਰਿਫ਼ਤਾਰ, ਸ਼ਿਵ ਸੈਨਾ ਆਗੂ ਦਾ ਪੁੱਤਰ ਹੈ ਮਿਹਿਰ ਸ਼ਾਹ

ਮੁੰਬਈ: ਵਰਲੀ ਹਿੱਟ ਐਂਡ ਰਨ ਕੇਸ ਦੇ ਮੁਲਜ਼ਮ ਮਿਹਿਰ ਸ਼ਾਹ (Mumbai BMW hit-and-run case) ਨੂੰ 72 ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਮਾਂ ਅਤੇ ਭੈਣ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਿਹਿਰ ਹਾਦਸੇ ਤੋਂ ਬਾਅਦ ਤੋਂ ਹੀ ਫਰਾਰ ਸੀ। ਬੀਐਮਡਬਲਯੂ ਹਿੱਟ ਐਂਡ ਰਨ ਮਾਮਲੇ ਵਿੱਚ 24 ਸਾਲਾ ਮਿਹਿਰ ਸ਼ਾਹ ਐਤਵਾਰ ਤੋਂ ਫਰਾਰ ਸੀ। ਇਸ ਹਾਦਸੇ ਵਿੱਚ ਇੱਕ 45 ਸਾਲਾ ਔਰਤ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਪੁਲਿਸ ਫਰਾਰ ਮਿਹਿਰ ਦੀ ਭਾਲ ਕਰ ਰਹੀ ਸੀ।

ਦੱਸ ਦੇਈਏ ਕਿ ਮਿਹਿਰ ਐਤਵਾਰ ਸਵੇਰੇ ਵਾਪਰੇ ਹਾਦਸੇ ਦੇ ਬਾਅਦ ਤੋਂ ਫਰਾਰ ਸੀ ਅਤੇ ਪੁਲਿਸ ਉਸਦੀ ਭਾਲ ਵਿੱਚ ਲੱਗੀ ਹੋਈ ਸੀ। ਪੁਲਿਸ ਨੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ ਤਾਂ ਜੋ ਮਿਹਿਰ ਦੇਸ਼ ਛੱਡ ਨਾ ਸਕੇ। ਸੂਤਰਾਂ ਦੀ ਮੰਨੀਏ ਤਾਂ ਮਿਹਰ ਦੀ ਮਾਂ ਅਤੇ ਦੋ ਭੈਣਾਂ ਵੀ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ।

ਆਬਕਾਰੀ ਵਿਭਾਗ ਵੀ ਹਰਕਤ ਵਿੱਚ

ਵਰਲੀ ਹਿੱਟ ਐਂਡ ਰਨ ਮਾਮਲੇ ਵਿੱਚ ਆਬਕਾਰੀ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ। ਜੁਹੂ ਦੇ ਵਾਈਸ ਗਲੋਬਲ ਤਪਸ ਬਾਰ ਨੂੰ ਆਬਕਾਰੀ ਵਿਭਾਗ ਨੇ ਸੀਲ ਕਰ ਦਿੱਤਾ ਹੈ। ਆਬਕਾਰੀ ਵਿਭਾਗ ਦੇ ਸੂਤਰਾਂ ਅਨੁਸਾਰ ਆਬਕਾਰੀ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਾਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਰਲੀ ਹਾਦਸੇ ਦੇ ਪਹਿਲੇ ਦੋਸ਼ੀ ਮਿਹਿਰ ਸ਼ਾਹ ਨੇ ਜੁਹੂ ਦੇ ਵਾਈਸ ਗੋਲਬਲ ਤਪਸ ਬਾਰ ਵਿੱਚ ਆਪਣੇ ਚਾਰ ਦੋਸਤਾਂ ਨਾਲ ਪਾਰਟੀ ਕੀਤੀ ਸੀ।

ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਜਿਸ ਕਾਰ ਵਿੱਚ ਇਹ ਹਾਦਸਾ ਹੋਇਆ, ਉਸ ’ਚ ਸ਼ਿਵ ਸੈਨਾ ਨੇਤਾ ਦਾ ਬੇਟਾ ਬੈਠਾ ਸੀ। ਇਸ ਘਟਨਾ ਵਿਚ ਔਰਤ ਦੀ ਮੌਤ ਹੋ ਗਈ ਜਦਕਿ ਉਸ ਦੇ ਪਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਦੋਵੇਂ ਕਾਰ ਦੇ ਬੋਨਟ ’ਤੇ ਡਿੱਗ ਗਏ ਤਾਂ ਪਤੀ ਨੇ ਆਪਣੇ ਆਪ ਨੂੰ ਕਾਰ ਦੇ ਬੋਨਟ ਤੋਂ ਵੱਖ ਕਰ ਲਿਆ ਪਰ ਔਰਤ ਅਜਿਹਾ ਨਹੀਂ ਕਰ ਸਕੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਤੋਂ ਬਾਅਦ ਮੁਲਜ਼ਮ ਔਰਤ ਨੂੰ ਕਾਰ ਸਮੇਤ ਡੇਢ ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਸ਼ਿੰਦੇ ਸੈਨਾ ਦੇ ਨੇਤਾ ਅਤੇ ਰਾਏਜ਼ਾਦੇ ਦੇ ਪਿਤਾ ਅਤੇ ਉਸਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।

ਦੱਸ ਦੇਈਏ ਕਿ ਮਿਹਿਰ ਦੇ ਪਿਤਾ ਅਤੇ ਨੇਤਾ ਰਾਜੇਸ਼ ਸ਼ਾਹ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਐਤਵਾਰ ਨੂੰ ਭੱਜਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਾਹ ਦੇ ਵਕੀਲ ਨੇ ਕਿਹਾ ਕਿ ਮੁਲਜ਼ਮ ’ਤੇ ਗ਼ੈਰ ਇਰਾਦਾ ਕਤਲ ਦਾ ਇਲਜ਼ਾਮ ਲਾਗੂ ਨਹੀਂ ਹੋਇਆ ਕਿਉਂਕਿ ਸ਼ਾਹ ਨਾ ਤਾਂ ਘਟਨਾ ਵਾਲੀ ਥਾਂ ’ਤੇ ਸੀ ਅਤੇ ਨਾ ਹੀ ਕਾਰ ਚਲਾ ਰਿਹਾ ਸੀ।

ਇਹ ਵੀ ਪੜ੍ਹੋ – ਲੁਧਿਆਣਾ ਪੁਲਿਸ ਕਮਿਸ਼ਨਰ ਨੇ ਹਿੰਦੂ ਆਗੂਆਂ ਨਾਲ ਕੀਤੀ ਮੀਟਿੰਗ, ਦਿੱਤੀ ਵੱਡੀ ਸਲਾਹ