‘ਦ ਖਾਲਸ ਬਿਉਰੋ:ਹਰਿਆਣਾ ਸਰਕਾਰ ਨੇ ਅੱਜ ਵਿਧਾਨ ਸਭਾ ਦੇ ਸੱਦੇ ਇੱਕ ਦਿਨਾ ਇਜਲਾਸ ਦੌਰਾਨ ਕਈ ਮਤੇ ਪਾਸ ਕੀਤੇ ਗਏ ।ਸਦਨ ਨੇ ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਦਿਨੀ ਚੰਡੀਗੜ੍ਹ ਤੇ ਹੱਕ ਜਤਾਉਣ ਦੇ ਦਾਅਵੇ ਤੇ ਇਤਰਾਜ਼ ਜਤਾਇਆ ਹੈ ।ਹਰਿਆਣਾ ਨੇ ਪਹਿਲਾਂ ਕੀਤੇ ਸਮਝੋਤਿਆਂ ਦੇ ਉਲਟ 10 ਕਰੋੜ ਰੁਪਏ ਲੈ ਕੇ ਵੀ ਚੰਡੀਗੜ੍ਹ ਤੇ ਆਪਣਾ ਹੱਕ ਜਤਾਇਆ ਹੈ। ਹਰਿਆਣੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਦਨ ਵਿੱਚ ਇੱਕ ਜੁਟ ਨਜ਼ਰ ਆਈਆਂ। ਹਰਿਆਣਾ ਦੇ ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਗਏ ਅੱਧੀ ਦਰਜਨ ਦੇ ਕਰੀਬ ਮਤੇ ਮੇਜ ਥੱਪਥੱਪਾ ਕੇ ਪਾਸ ਕਰ ਦਿੱਤੇ ਗਏ।
ਸਦਨ ਦੀ ਕਾਰਵਾਈ 3 ਘੰਟੇ ਚੱਲਣ ਤੋਂ ਬਾਅਦ ਅਣਮਿਥੇ ਸਮੇਂ ਲਈ ਉਠਾ ਦਿਤੀ ਗਈ।
ਇਸ ਮੌਕੇ ਪਾਸ ਹੋਏ ਮਤਿਆਂ ਰਾਹੀਂ ਹਿੰਦੀ ਬੋਲਦੇ ਰਹਿੰਦੇ ਇਲਾਕੇ ਹਰਿਆਣੇ ਨੂੰ ਦਿਤੇ ਜਾਣ ਦੀ ਮੰਗ ਕੀਤੀ ਗਈ ।
ਹਰਿਆਣੇ ਲਈ ਅਲਗ ਹਾਈ ਕੋਰਟ ਦੇ ਮਤੇ ਤੇ ਵੀ ਸਰਬਸੰਮਤੀ ਨਾਲ ਮੋਹਰ ਲਗਾ ਦਿੱਤੀ ਗਈ। ਮੁੱਖ ਮੰਤਰੀ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਹਰਿਆਣਾ ਦਾ 40 ਫ਼ੀਸਦੀ ਹਿੱਸਾ
ਬਰਕਰਾਰ ਰੱਖਣ ਉਤੇ ਰਜ਼ਾਮੰਦੀ ਬਣੀ ਹੈ।ਸਦਨ ਵਿੱਚ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਮੁੱਦਾ ਵੀ ਪਾਸ ਹੋ ਗਿਆ ।ਸਦਨ ਨੇ ਪੰਜਾਬ ਨੂੰ ਨਹਿਰ ਦੀ ਉਸਾਰੀ ਲਈ ਦਿਤੇ ਪੈਸੇ ਤੇ ਵੀ ਇਤਰਾਜ਼ ਉਠਾਇਆ ਹੈ। ਇਸ ਤੋਂ ਇਲਾਵਾ ਹਾਂਸੀ ਬੁਟਾਣਾ ਨਹਿਰ ਦੇ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਮਤਾ ਵੀ ਪਾਸ ਹੋ ਗਿਆ ਤੇ ਇਸ ਤੋਂ ਬਾਅਦ ਵਿਧਾਨ ਸਭਾ ਨੂੰ ਅਣਮਿਥੇ ਸਮੇਂ ਲਈ ਉਠਾ ਦਿੱਤਾ ਗਿਆ।