‘ਦ ਖ਼ਾਲਸ ਬਿਊਰੋ: ਅਰਜਨਟੀਨਾ ਵਿੱਚ ਗਰਭਪਾਤ ਕਾਨੂੰਨ ਲਾਗੂ ਹੋ ਗਿਆ ਹੈ। ਸੈਨੇਟ ਨੇ 30 ਦਸੰਬਰ, 2020 ਨੂੰ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਗਰਭਕਾਲ ਜਾਂ ਜਬਰ-ਜਨਾਹ ਦੇ ਮਾਮਲਿਆਂ, ਜਿਨ੍ਹਾਂ ਵਿੱਚ 14ਵੇਂ ਹਫ਼ਤੇ ਜਾਂ ਉਸ ਤੋਂ ਬਾਅਦ ਜਦੋਂ ਮਹਿਲਾ ਦੀ ਸਿਹਤ ਨੂੰ ਕੋਈ ਖ਼ਤਰਾ ਹੋਵੇ, ਵਿੱਚ ਗਰਭਪਾਤ ਪ੍ਰਕਿਰਿਆ ਦੀ ਕਾਨੂੰਨੀ ਗਾਰੰਟੀ ਨੂੰ ਮਾਨਤਾ ਦਿੱਤੀ ਗਈ ਸੀ।
ਅਰਜਨਟੀਨਾ ਦੀ ਮਹਿਲਾ, ਲਿੰਗ ਅਤੇ ਭਿੰਨਤਾ ਮੰਤਰੀ ਐਲਿਜ਼ਾਬੈੱਥ ਗੋਮਜ਼ ਅਲਕੋਰਟਾ ਨੇ ਕਿਹਾ ਕਿ, ‘ਸਾਡੇ ਸਾਹਮਣੇ ਇੱਕ ਹੋਰ ਵੱਡਾ ਕੰਮ ਹੈ। ਇਸ ਕਾਨੂੰਨ ਨੂੰ ਦੇਸ਼ ’ਚ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਕਈ ਅੜਿੱਕੇ ਆਉਣਗੇ।’