ਬਿਉਰੋ ਰਿਪੋਰਟ : ਪੰਜਾਬ ਦੇ 2 ਸਕੂਲਾਂ ਤੋਂ ਜਿਹੜੀਆਂ ਖਬਰਾਂ ਆਇਆ ਹੈ ਉਹ ਸਰਕਾਰ ਦੇ ਨਾਲ ਮਾਪਿਆਂ ਲਈ ਵੀ ਅੱਖਾਂ ਖੋਲਣ ਵਾਲਿਆਂ ਹਨ। ਪਹਿਲੀ ਖ਼ਬਰ ਅਬੋਹਰ ਦੇ ਇੱਕ ਸਰਕਾਰੀ ਪ੍ਰਾਈਮਰੀ ਸਕੂਲ ਦੀ ਹੈ ਜਿੱਥੇ ਇੱਕ ਵੀਡੀਓ ਸਾਹਮਣੇ ਆਇਆ ਹੈ ਇੱਕ ਅਧਿਆਪਕ ਤੀਜੀ ਕਲਾਸ ਵਿੱਚ ਪੜਨ ਵਾਲੇ ਮੁੰਡੇ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੈ । ਮਾਸਟਰ ਦੇ ਹੱਥ ਵਿੱਚ ਮੋਟਾ ਪੀਲੇ ਰੰਗ ਦਾ ਡੰਡਾ ਹੈ । ਉਹ ਬੱਚੇ ਨੂੰ ਫੜ ਦਾ ਹੈ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ । ਬੱਚੇ ਦੇ ਚਿਲਾਉਣ ਦੀ ਆਵਾਜ਼ ਵੀਡੀਓ ਵਿੱਚ ਕੈਦ ਹੋਈ ਹੈ,ਬੱਚਾ ਕਹਿੰਦਾ ਨਾ ਮਾਰੋ ਨਾ ਮਾਰੋ । ਫਿਰ ਮਾਸਟਰ ਡੰਡਾ ਛੱਡ ਕੇ ਉਸ ਦੇ ਸਿਰ ਦੇ ਵਾਲ ਫੜ ਲੈਂਦਾ ਹੈ ਅਤੇ ਫਿਰ ਚੱਪੇੜਾਂ ਮਾਰੀਆਂ ਸ਼ੁਰੂ ਕਰ ਦਿੰਦਾ ਹੈ । ਬੱਚਾ ਰੌਂਦਾ ਰਹਿੰਦਾ ਹੈ ਪਰ ਮਾਸਟਰ ਨਹੀਂ ਰੁਕ ਦਾ ਹੈ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੇ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਪਰ ਉਹ ਹੈਰਾਨ ਕਰਨ ਵਾਲਾ ਹੈ । ਉਧਰ ਫਾਜ਼ਿਲਕਾ ਦੀ ਡੀਸੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ।
ਪਿਤਾ ਨੇ ਅਧਿਆਪਕ ਨੂੰ ਕਲੀਨ ਚਿੱਟ ਦਿੱਤੀ
ਜਿਸ ਬੱਚੇ ਨੂੰ ਮਾਸਟਰ ਮਾਰ ਰਿਹਾ ਸੀ ਉਸ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪਿਤਾ ਨੇ ਕਿਹਾ ਮਾਸਟਰ ਸਹੀ ਹੈ,ਅਸੀਂ ਬੱਚੇ ਨੂੰ ਪੜਨ ਦੇ ਲਈ ਭੇਜਿਆ ਜੇਕਰ ਉਹ ਕੋਈ ਗਲਤੀ ਕਰੇਗਾ ਤਾਂ ਮਾਸਟਰ ਹੀ ਸੁਧਾਰੇਗਾ । ਪਿਤਾ ਦਾ ਬਿਆਨ ਹੈਰਾਨ ਕਰਨ ਵਾਲਾ ਹੈ । ਹੋ ਸਕਦਾ ਹੈ ਕਿ ਬੱਚਾ ਸ਼ਰਾਰਤੀ ਹੋਵੇ,ਪਰ ਜਿਸ ਤਰ੍ਹਾਂ ਨਾਲ ਤੀਜੀ ਵਿੱਚ ਪੜਨ ਵਾਲੇ ਬੱਚੇ ਨੂੰ ਮਾਸਟਰ ਨੇ ਕੁੱਟਿਆ ਹੈ ਉਸ ਨੂੰ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਉਧਰ ਡੀਸੀ ਫਾਜ਼ਿਲਕਾ ਰੇਣੂ ਦੁੱਗਲ ਨੇ ਮਾਸਟਰ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ ।
‘ਅਧਿਆਪਕ ਮੁਅਤਲ’
ਫਾਜ਼ਿਲਕਾ ਦੀ ਡੀਸੀ ਰੇਣੂ ਦੁੱਗਲ ਨੇ ਕਿਹਾ ਕਿ ਉਨ੍ਹਾਂ ਕੋਲ ਜਦੋਂ ਬੱਚੇ ਦੇ ਕੁੱਟਮਾਰ ਦਾ ਵੀਡੀਓ ਪਹੁੰਚਿਆ ਤਾਂ ਉਸੇ ਵੇਲੇ DO ਆਫਿਸਰ ਕੋਲੋ ਰਿਪੋਰਟ ਮੰਗੀ ਗਈ ਸੀ । ਰਿਪੋਰਟ ਵਿੱਚ ਦੱਸਿਆ ਗਿਆ ਕਿ ਪਿਤਾ ਨੇ ਹੀ ਮਾਸਟਰ ਨੂੰ ਕਿਹਾ ਸੀ ਕਿ ਬੱਚਾ ਗੱਲ ਨਹੀਂ ਸੁਣਦਾ ਹੈ ਉਸ ਨਾਲ ਕੁੱਟਮਾਰ ਕਰਕੇ ਸੁਧਾਰੋ । ਪਿਤਾ ਵੀ ਇਸ ਗੱਲ ਦੀ ਕਿਧਰੇ ਨਾ ਕਿਧਰੇ ਤਸਦੀਕ ਕਰ ਰਿਹਾ ਹੈ । ਪਰ ਡੀਸੀ ਨੇ ਕਿਹਾ ਕੁੱਟਮਾਰ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਅਧਿਆਪਕ ਰਾਕੇਸ਼ ਨਾਰੰਗ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰਦੇ ਹੋਏ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਜਲਾਲਾਬਾਦ ਦੇ ਸਰਕਾਰੀ ਸਕੂਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪਿੰਡ ਦੇ ਲੋਕਾਂ ਨੇ ਆਪ ਵੀਡੀਓ ਬਣਾਕੇ ਸਕੂਲ ਦੀ ਪ੍ਰਿੰਸੀਪਲ ਦੀ ਪੋਲ ਖੋਲੀ ਹੈ ।
ਪਿੰਸੀਪਲ ਦੀ ਵੀਡੀਓ ਪਿੰਡ ਵਾਲਿਆਂ ਨੇ ਬਣਾਈ
5 ਸਤੰਬਰ ਨੂੰ ਅਧਿਆਪਕ ਦਿਹਾੜੇ ‘ਤੇ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਅਸੀਂ ਚੰਗੇ ਅਧਿਆਪਕਾਂ ਨੂੰ ਹਰ ਹਫਤੇ ਸਨਮਾਨ ਦੇਵਾਂਗੇ । ਪਰ 2 ਦਿਨ ਬਾਅਦ ਹੀ ਜਲਾਲਾਬਾਦਾ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਇੱਕ ਸਰਕਾਰੀ ਸਕੂਲ ਦੀ ਪਿੰਡ ਵਾਲਿਆਂ ਨੇ ਵੀਡੀਓ ਨਸ਼ਰ ਕੀਤੀ ਹੈ । ਇਸ ਵੀਡੀਓ ਦੇ ਜ਼ਰੀਏ ਪਿੰਡ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਪ੍ਰਿੰਸੀਪਲ ਪਿਛਲੇ ਇੱਕ ਮਹੀਨੇ ਤੋਂ ਸਮੇਂ ‘ਤੇ ਸਕੂਲ ਨਹੀਂ ਆਉਂਦੀ ਹੈ । ਵੀਡੀਓ ਵਿੱਚ ਪ੍ਰਿੰਸੀਪਲ ਵੀ ਨਜ਼ਰ ਆ ਰਹੀ ਹੈ,ਸਕੂਲ ਦਾ ਸਮਾਂ 8 ਵਜੇ ਦਾ ਸੀ ਪਰ ਪ੍ਰਿੰਸੀਪਲ 8 ਵਜਕੇ 20 ਮਿੰਟ ‘ਤੇ ਸਕੂਲ ਪਹੁੰਚ ਦੀ ਹੈ ਜਦੋਂ ਪਿੰਡ ਵਾਲੇ ਕਾਰਨ ਪੁੱਛ ਦੇ ਹਨ ਤਾਂ ਪ੍ਰਿੰਸੀਪਲ ਕਹਿੰਦੀ ਹੈ ਕਿ ਅੱਜ ਹੀ ਲੇਟ ਹੋਈ ਹੈ ਕਿਸੇ ਕੰਮ ‘ਤੇ ਗਈ ਸੀ। ਪਰ ਵੀਡੀਓ ਬਣਾਉਣ ਵਾਲਾ ਸ਼ਖਸ ਦਾਅਵਾ ਕਰਦਾ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਵੇਖ ਰਹੇ ਹਨ ਕਿ ਤੁਸੀਂ ਦੇਰ ਨਾਲ ਆਉਂਦੇ ਹੋ, ਫਿਰ ਵੀਡੀਓ ਬਣਾਉਣ ਵਾਲਾ ਅਧਿਆਪਕਾਂ ਦੇ ਹਾਜ਼ਰੀ ਵਾਲਾ ਰਜਿਸਟਰਡ ਵੀ ਚੈੱਕ ਕਰਦਾ ਹੈ ।
ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਸਾਹਮਣੇ ਆਇਆ ਇਹ 2 ਤਸਵੀਰਾਂ ਪੰਜਾਬ ਸਰਕਾਰ ਤੱਕ ਪਹੁੰਚ ਗਈਆਂ ਹੋਣਗੀਆਂ। ਮਾਨ ਸਰਕਾਰ ਵਾਰ-ਵਾਰ ਸਕੂਲਾਂ ‘ਤੇ ਫੋਕਸ ਕਰਨ ਦਾ ਦਾਅਵਾ ਕਰਦੀ ਹੈ ਅਜਿਹੇ ਵੀ ਸਿੱਖਿਆ ਵਿਭਾਗ ਨੂੰ ਇਸ ਦੀ ਤੈਅ ਤੱਕ ਜਾਣਾ ਹੋਵੇਗਾ ਆਖਿਰ ਕਮੀ ਕਿੱਥੇ ਹੈ ।