ਬਿਊਰੋ ਰਿਪੋਰਟ : ਅਬੋਹਰ ਵਿੱਚ ਇੱਕ ਔਰਤ ਦੇ ਸਹੁਰੇ ਪਰਿਵਾਰ ਦੇ ਘਰ ਬਾਹਰ ਧਰਨਾ ਲਾਕੇ ਇਨਸਾਫ ਦੀ ਗੁਹਾਰ ਲਗਾਈ ਹੈ । ਸਹੁਰੇ ਪਰਿਵਾਰ ਨੇ ਔਰਤ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ, ਇਨਸਾਫ ਦੇ ਲਈ ਮਹਿਲਾ ਨੇ ਪੰਜਾਬ ਅਤੇ ਹਰਿਆਣਾ ਦੇ ਨਿਹੰਗਾਂ ਦੀ ਮਦਦ ਮੰਗੀ ਜੋ ਹੁਣ ਅਬੋਹਰ ਪਹੁੰਚ ਗਏ ਹਨ ।
ਲੁਧਿਆਣਾ ਦੀ ਕੋਮਲ ਨੇ ਦੱਸਿਆ ਕਿ ਉਸ ਦਾ ਵਿਆਹ 29 ਅਪ੍ਰੈਲ 2018 ਨੂੰ ਅਕਾਸ਼ਦੀਪ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਢਾਈ ਸਾਲ ਤੱਕ ਪਤੀ ਦੇ ਨਾਲ ਹੀ ਰਹੀ ਪਰ ਉਸ ਦੇ ਬਾਅਦ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਇੱਥੋਂ ਤੱਕ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਪਤੀ ਅਕਾਸ਼ਦੀਪ ਕਿੱਥੇ ਹੈ ?
ਸਹੁਰੇ ਪਰਿਵਾਰ ਘਰ ਦੇ ਅੰਦਰ ਨਹੀਂ ਵੜਨ ਦਿੰਦਾ
ਕਦੇ ਕੋਮਲ ਦੇ ਪਰਿਵਾਰ ਵਾਲੇ ਉਸ ਦੇ ਪਤੀ ਦੇ ਵਿਦੇਸ਼ ਜਾਣ ਦੀ ਗੱਲ ਕਰਦੇ ਹਨ ਕਦੇ ਕੁਝ ਹੋ। ਕੋਮਲ ਨੇ ਕਿਹਾ ਕਿ ਮੈਂ ਆਪਣਾ ਘਰ ਵਸਾਉਣ ਦੇ ਲਈ ਕਈ ਥਾਵਾਂ ‘ਤੇ ਇਨਸਾਫ ਮੰਗਿਆ ਪਰ ਹੁਣ ਤੱਕ ਕਿਸੇ ਨੇ ਮਦਦ ਨਹੀਂ ਕੀਤੀ, ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਸਹੁਰੇ ਘਰ ਗੱਲਬਾਤ ਕਰਨ ਆਈ ਸੀ ਪਰ ਉਹ ਅੰਦਰ ਹੀ ਨਹੀਂ ਆਉਣ ਦਿੰਦੇ ਹਨ ।
ਇਨਸਾਫ ਨਹੀਂ ਮਿਲਿਆ ਤਾਂ ਘਰ ਦੇ ਬਾਹਰ ਧਰਨਾ
ਕੋਮਲ ਨੇ ਕਿਹਾ ਉਸ ਦੀ ਮਾਂ ਬਿਮਾਰ ਹੈ ਪਿਤਾ ਸਿੱਧੇ ਹਨ, ਉਹ ਆਪਣਾ ਘਰ ਬਚਾਉਣਾ ਚਾਹੁੰਦੀ ਹੈ ਥਕ ਹਾਰ ਉਸ ਨੇ ਨਿਹੰਗ ਸਿੰਘਾਂ ਕੋਲੋ ਮਦਦ ਮੰਗੀ ਹੈ। ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਦਾ ਹੈ ਉਹ ਇੱਥੇ ਹੀ ਧਰਨੇ ‘ਤੇ ਬੈਠੀ ਰਹੇਗੀ । ਉਧਰ ਨਿਹੰਗਾਂ ਨੇ ਦੱਸਿਆ ਕਿ ਕੋਮਲ ਨੇ ਇਨਸਾਫ ਦੇ ਲਈ ਮਦਦ ਦੀ ਗੁਹਾਰ ਲਗਾਈ ਸੀ । ਉਹ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਅਸੀਂ ਕੋਮਲ ਦੀ ਮਦਦ ਕਰਨਾ ਚਾਹੁੰਦੇ ਹਾਂ,ਜੇਕਰ ਪਰਿਵਾਰ ਨਹੀਂ ਮੰਨਿਆ ਤਾਂ ਮੋਰਚਾ ਲਗਾਇਆ ਜਾਵੇਗਾ,ਉਧਰ ਮਾਮਲਾ ਗਰਮਾਉਂਦਾ ਵੇਖ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਕੋਮਲ ਨੂੰ ਭਰੋਸਾ ਦਿੱਤਾ ਕਿ ਪੂਰੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ ।