Punjab

ਬਰਾਤ ਲੈਕੇ ਪਹੁੰਚਿਆਂ ਲਾੜਾ !ਫੇਰੇ ਵੀ ਹੋਏ !ਪਰ ਕੁੜੀ ਵਾਲਿਆਂ ਨੇ ਡੋਲੀ ਨਹੀਂ ਭੇਜੀ ! ਪੁਲਿਸ ਦੀ ਐਂਟਰੀ ਨਾਲ ਭੇਦ ਖੁੱਲਿਆ !

ਬਿਉਰੋ ਰਿਪੋਰਟ : ਅਬੋਹਰ ਵਿੱਚ ਲਾੜਾ ਵਿਆਹ ਕਰਵਾਉਣ ਦੇ ਲਈ ਪੂਰੀ ਬਾਰਾਤ ਲੈਕੇ ਪਹੁੰਚਿਆ,ਲਾੜੀ ਦੇ ਨਾਲ ਫੇਰੇ ਵੀ ਹੋ ਗਏ । ਪਰ ਜਦੋਂ ਡੋਲੀ ਜਾਣ ਲੱਗੀ ਤਾਂ ਇੱਕ ਮਹਿਲਾ ਦੀ ਐਂਟਰੀ ਹੋਈ । ਉਸ ਨੇ ਜੋ ਕੁਝ ਦੱਸਿਆ ਉਸ ਤੋਂ ਬਾਅਦ ਲਾੜੀ ਦੇ ਘਰ ਵਾਲਿਆਂ ਨੇ ਡੋਲੀ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਫੌਰਨ ਪੁਲਿਸ ਨੂੰ ਬੁਲਾਇਆ । ਹਾਲਾਂਕਿ ਬਚਣ ਦੇ ਲਈ ਲਾੜੇ ਨੇ ਕਿਹਾ ਉਹ ਆਪਣੇ ਛੋਟੇ ਭਰਾ ਦੇ ਵਿਆਹ ‘ਤੇ ਆਇਆ ਸੀ ।

ਦਰਅਸਲ ਸੁਖਵਿੰਦਰ ਸਿੰਘ ਵਿਆਹ ਕਰਵਾਉਣ ਦੇ ਲਈ ਅਬੋਹਰ ਦੇ ਪਿੰਡ ਕਲਰਖੇੜਾ ਪਹੁੰਚਿਆ,ਕੁੜੀ ਵਾਲਿਆਂ ਨੇ ਬਾਰਾਤ ਦਾ ਸੁਆਗਤ ਵਿੱਚ ਬਹੁਤ ਚੰਗੇ ਢੰਗ ਨਾਲ ਕੀਤਾ । ਕੁੜੀ ਦੇ ਨਾਲ ਫੇਰਿਆਂ ਤੋਂ ਬਾਅਦ ਜਦੋਂ ਡੋਲੀ ਜਾਣ ਦਾ ਸਮਾਂ ਆਇਆ ਤਾਂ ਕੁਲਦੀਪ ਕੌਰ ਨਾਂ ਦੀ ਇੱਕ ਮਹਿਲਾ ਆਈ ਅਤੇ ਉਸ ਨੇ ਦੱਸਿਆ ਕਿ ਉਹ ਸੁਖਵਿੰਦਰ ਸਿੰਘ ਦੀ ਪਹਿਲੀ ਪਤਨੀ ਹੈ ਅਤੇ ਕੁਝ ਮਤਭੇਦ ਹੋਣ ਦੀ ਵਜ੍ਹਾ ਕਰਕੇ ਉਹ ਪੇਕੇ ਚੱਲੀ ਗਈ ਸੀ ।

ਫੇਰੇ ਹੋ ਚੁੱਕੋ ਸਨ

ਕੁਲਦੀਪ ਕੌਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਸ ਨੂੰ ਪਤਾ ਚੱਲਿਆ ਕਿ ਪਤੀ ਸੁਖਵਿੰਦਰ ਸਿੰਘ ਕਲਰਖੇੜਾ ਪਿੰਡ ਵਿੱਚ ਇੱਕ ਕੁੜੀ ਦੇ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਜਦੋਂ ਉਹ ਪਰਿਵਾਰ ਦੇ ਨਾਲ ਕਲਰਖੇੜਾ ਪਿੰਡ ਪਹੁੰਚੀ ਤਾਂ ਉੱਥੇ ਇੱਕ ਘਰ ਵਿੱਚ ਵਿਆਹ ਹੋ ਰਿਹਾ ਸੀ । ਸੁਖਵਿੰਦਰ ਸਿੰਘ ਫੇਰੇ ਲੈ ਚੁੱਕਾ ਸੀ । ਜਦੋਂ ਉਸ ਨੇ ਪੂਰੀ ਗੱਲ ਦੱਸੀ ਤਾਂ ਹੰਗਾਮਾ ਹੋ ਗਿਆ । ਇਸ ਦੌਰਾਨ ਕੁੜੀ ਵਾਲਿਆਂ ਨੇ ਵਿਆਹ ਦੀਆਂ ਰਸਮਾਂ ਰੋਕ ਦਿੱਤੀਆਂ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ।

ਕੁੜੀ ਵਾਲਿਆਂ ਨੂੰ ਦੱਸਿਆ ਸੀ ਤਲਾਕ ਹੋ ਗਿਆ

ਕੁਲਦੀਪ ਕੌਰ ਨੇ ਦੱਸਿਆ ਕਿ ਜਦੋਂ ਸੁਖਵਿੰਦਰ ਸਿੰਘ ਨੇ ਵੇਖਿਆ ਕਿ ਉਹ ਫਸ ਗਿਆ ਹੈ ਤਾਂ ਉਸ ਨੇ ਕਿਹਾ ਆਪਣੇ ਛੋਟੇ ਭਰਾ ਦੀ ਬਾਰਾਤ ਲੈਕੇ ਆਇਆ ਹੈ । ਲਾੜੀ ਬਣੀ ਕੁੜੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਸੁਖਵਿੰਦਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ । ਉਸ ਨੇ ਆਪਣੇ ਤਲਾਕ ਦੀ ਗੱਲ ਦੱਸੀ । ਇਸੇ ਵਜ੍ਹਾ ਨਾਲ ਉਨ੍ਹਾਂ ਨੇ ਇਹ ਰਿਸ਼ਤਾ ਕੀਤਾ ਸੀ ।

ਪੁਲਿਸ ਨੇ ਰੋਕਿਆ ਵਿਆਹ

ਕਲਰਖੇੜਾ ਪੁਲਿਸ ਦੇ ASI ਦਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਸ਼ਿਕਾਇਤ ਮਿਲ ਦੇ ਹੀ ਉਹ ਮੌਕੇ ‘ਤੇ ਪਹੁੰਚੇ ਅਤੇ ਵਿਆਹ ਰੋਕਿਆ । ਦੋਵਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ । ਉਧਰ ਸੁਖਵਿੰਦਰ ਸਿੰਘ ਵਿਆਹ ਕੈਂਸਲ ਹੋਣ ਤੋਂ ਬਾਅਦ ਬੇਰੰਗ ਬਾਰਾਤ ਲੈਕੇ ਆਪਣੇ ਘਰ ਪਰਤ ਗਿਆ ।