The Khalas Tv Blog Punjab ਮੋਬਾਈਲ ਲਈ ਪਿਤਾ ਬਣਿਆ ਹੈਵਾਨ ! ਧੀ ‘ਤੇ ਕਹਿਰ ਢਾਇਆ ! ਹਾਲਤ ਵੇਖ ਦੇ ਦਿਲ ਕੰਬ
Punjab

ਮੋਬਾਈਲ ਲਈ ਪਿਤਾ ਬਣਿਆ ਹੈਵਾਨ ! ਧੀ ‘ਤੇ ਕਹਿਰ ਢਾਇਆ ! ਹਾਲਤ ਵੇਖ ਦੇ ਦਿਲ ਕੰਬ

ਬਿਉਰੋ ਰਿਪੋਰਟ – ਪੰਜਾਬ ਦੇ ਇੱਕ ਪਿਤਾ ਦੀ ਕਰਤੂਤ ਨੇ ਹਰ ਇਨਸਾਨ ਦੇ ਦਿਲ ਨੂੰ ਪਸੀਜ ਦੇ ਰੱਖ ਦਿੱਤਾ ਹੈ । ਅਬੋਹਰ ਦੇ ਕਮਾਇਆਂਵਾਲੀ ਢਾਣੀ ਪਿੰਡ ਦੇ ਪਿਤਾ ਨੇ ਆਪਣੀ ਧੀ ਨੂੰ ਫੋਨ ਨੂੰ ਲੈਕੇ ਇਸ ਬੇਦਰਦੀ ਨਾਲ ਕੁੱਟਿਆ ਕਿ ਉਸ ਦਾ ਹੱਥ ਤੋੜ ਦਿੱਤਾ । ਬੇਦਰਦ ਪਿਤਾ ਨੇ ਕਈ ਵਾਰ 10 ਸਾਲਾਂ ਧੀ ਨੂੰ ਚੁੱਕ ਕੇ ਜ਼ਮੀਨ ‘ਤੇ ਮਾਰਿਆ । ਇਸ ਦੌਰਾਨ ਉਸ ਦੇ ਚਹਿਰੇ ‘ਤੇ ਗੰਭੀਰ ਸੱਟਾਂ ਵੀ ਲੱਗਿਆ ਹਨ । ਸਿਰਫ ਇੰਨਾਂ ਹੀ ਨਹੀਂ ਉਸ ਨੇ ਧੀ ਨੂੰ ਬਚਾਉਣ ਆਈ ਪਤਨੀ ਨੂੰ ਜਮਕੇ ਲੱਤਾਂ ਨਾਲ ਮਾਰਿਆ ।

ਕੁੱਟਮਾਰ ਤੋਂ ਬਾਅਦ ਧੀ ਨੂੰ ਮਾਂ ਹਸਪਤਾਲ ਲੈਕੇ ਗਈ । ਮਾਮਲੇ ਦੀ ਇਤਲਾਹ ਮਿਲ ਦੇ ਹੀ ਪੁਲਿਸ ਵੀ ਹਸਪਤਾਲ ਪਹੁੰਚ ਗਈ ਪਰ ਪਤਨੀ ਨੇ ਕਿਹਾ ਕਿ ਉਸ ਨੇ ਕੋਈ ਕਾਰਵਾਈ ਨਹੀਂ ਕਰਵਾਉਣੀ ਹੈ । ਬਸ ਉਹ ਚਾਹੁੰਦੀ ਹੈ ਕਿ ਪਤੀ ਮੁੜ ਤੋਂ ਹੱਥ ਨਾ ਚੁੱਕੇ ।

ਦਰਅਸਲ ਅਬੋਹਰ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਕੰਮ ਤੋਂ ਘਰ ਪਰਤਿਆ । ਛੋਟੀ ਧੀ ਆਰਤੀ ਅਤੇ ਛੋਟੀ ਧੀ ਪੂਜਾ ਨੇ ਪਿਤਾ ਦੇ ਹੱਥੋਂ ਮੋਬਾਈਲ ਲੈ ਲਿਆ । ਸੁਰੇਂਦਰ ਆਕੇ ਘਰ ਵਿੱਚ ਕੰਮ ਕਰਨ ਲੱਗਿਆ । ਧੀਆਂ ਮੋਬਾਈਲ ਦੇ ਲਈ ਲੜਨ ਲੱਗੀਆਂ ਜਦੋਂ ਜ਼ਿਆਦਾ ਸ਼ੋਰ ਹੋਇਆ ਤਾਂ ਸੁਰੇਂਦਰ ਗੁੱਸੇ ਵਿੱਚ ਵੱਡੀ ਧੀ ਆਰਤੀ ਨਾਲ ਕੁੱਟਮਾਰ ਕੀਤੀ । ਜਦੋਂ ਧੀ ਰੋਣ ਲੱਗੀ ਤਾਂ ਪਿਤਾ ਨੂੰ ਹੋਰ ਗੁੱਸਾ ਆਇਆ ਅਤੇ ਉਸ ਨੇ 10 ਸਾਲ ਦੀ ਧੀ ਆਰਤੀ ਨੂੰ ਚੁੱਕੇ ਮਾਰਨਾ ਸ਼ੁਰੂ ਕਰ ਦਿੱਤਾ । ਉਸ ਨੇ ਆਰਤੀ ਨੂੰ 2-3 ਵਾਰ ਜ਼ਮੀਨ ‘ਤੇ ਘਸੀੜਿਆ ।

Exit mobile version