Punjab

ਕਿਸਾਨਾਂ ਤੇ ਪੁਲਿਸ ਆਹਮੋ-ਸਾਹਮਣੇ ! 12 ਕਿਸਾਨਾਂ ਨੂੰ ਹਿਰਾਸਤ ਲਿਆ ! ਨਹਿਰੀ ਪਾਣੀ ‘ਤੇ ਕੀਤਾ ਸੀ ਕਬਜ਼ਾ

abohar Farmer and police tussel

ਬਿਊਰੋ ਰਿਪੋਰਟ : ਅਬੋਹਰ ਵਿੱਚ ਕਿਸਾਨਾਂ ਅਤੇ ਪੁਲਿਸ ਵਿੱਚ ਜ਼ਬਰਦਸਤ ਝੜਪ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ । ਕਿਸਾਨਾਂ ‘ਤੇ ਇਲਜ਼ਾਮ ਸਨ ਕਿ ਉਹ ਨਜਾਇਜ਼ ਤਰੀਕੇ ਨਾਲ ਨਹਿਰ ਦਾ ਪਾਣੀ ਖੋਲ ਰਹੇ ਸਨ । ਕਿਸਾਨ ਨੇ ਰਾਮਸਰਾਹ ਮਾਇਨਰ ਦੇ ਵੱਲ ਪਾਣੀ ਖੋਲ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ 12 ਤੋਂ ਵੱਧ ਕਿਸਾਨਾਂ ਨੂੰ ਪੁਲਿਸ ਨੇ ਫੜ ਲਿਆ ਹੈ । ਪਰ ਕਿਸਾਨਾਂ ਨੇ ਪੁਲਿਸ ਨੂੰ ਵੱਡੀ ਚੁਣੌਤੀ ਵੀ ਦਿੱਤੀ ਹੈ ।

ਰਾਤ ਨੂੰ ਖੋਲ ਦਿੱਤਾ ਸੀ ਨਹਿਰ ਦਾ ਦਰਵਾਜ਼ਾ

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਚੈੱਨਲ ਵਿੱਚ ਪਾਣੀ ਪਹੁੰਚਾਉਣ ਦੇ ਲਈ ਰਾਤ ਨੂੰ ਇਕੱਠੇ ਹੋ ਗਏ ਸਨ । ਕਿਸਾਨਾਂ ਨੇ ਆਪ ਹੀ ਨਹਿਰਾਂ ਦੇ ਗੇਟ ਖੋਲ ਦਿੱਤੇ ਜਿਸ ਤੋਂ ਬਾਅਦ ਪਾਣੀ ਅੱਗੇ ਜਾਣ ਲੱਗਿਆ । ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਉਹ ਮੌਕੇ ‘ਤੇ ਪਹੁੰਚ ਗਏ,ਉਨ੍ਹਾਂ ਨੇ ਗੇਟ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਵੀ ਅੜ੍ਹ ਗਏ ਅਤੇ ਉਨ੍ਹਾਂ ਨੇ ਗੇਟ ਬੰਦ ਨਹੀਂ ਹੋਣ ਦਿੱਤੇ। ਕਿਸਾਨਾਂ ਨੇ ਕਿਹਾ ਜਦੋਂ ਤੱਕ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਨਹੀਂ ਪਹੁੰਚ ਜਾਂਦਾ ਉਸ ਵੇਲੇ ਤੱਕ ਬੰਦ ਨਹੀਂ ਹੋਣ ਦੇਣਗੇ । ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੇ ਵਿਚਾਲੇ ਟਕਰਾਅ ਵੇਖਣ ਨੂੰ ਮਿਲਿਆ।

‘ਨਹਿਰੀ ਵਿਭਾਗ ਨਹੀਂ ਸੁਣ ਦਾ ਸਾਡੀ ਗੱਲ’

ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹ ਪਹਿਲਾਂ ਵੀ ਨਹਿਰੀ ਵਿਭਾਗ ਨੂੰ ਕਈ ਵਾਰ ਮਿਲ ਚੁੱਕੇ ਸੀ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਹੈ । ਜਿਸ ਦੀ ਵਜ੍ਹਾ ਕਰਕੇ ਸਾਡੇ ਖੇਤ ਕਾਫੀ ਪ੍ਰਭਾਵਿਤ ਹੋ ਰਹੇ ਸਨ । ਕਿਸਾਨਾਂ ਨੇ ਕਿਹਾ ਕਿ ਜਦੋਂ ਪੁਲਿਸ ਉਨ੍ਹਾਂ ਨੂੰ ਛੱਡੇਗੀ ਤਾਂ ਮੁੜ ਤੋਂ ਉਹ ਇਸੇ ਥਾਂ ‘ਤੇ ਆਕੇ ਧਰਨਾ ਦੇਣਗੇ । ਭਾਰਤੀ ਕਿਸਾਨ ਯੂਨੀਅਨ ਡਕੋਦਾ ਵੱਲੋਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਮਾਇਤ ਦਿੱਤੀ ਜਾ ਰਹੀ ਸੀ।