The Khalas Tv Blog Punjab ਵੀਡੀਓ ਬਣਾਕੇ ਨੌਜਵਾਨ ਨੇ ਸਾਹਾਂ ‘ਤੇ ਲਗਾਇਆ ਵਿਰਾਮ, ਕੁੜੀ ‘ਤੇ ਲਗਾਏ ਗੰਭੀਰ ਇਲਜ਼ਾਮ
Punjab

ਵੀਡੀਓ ਬਣਾਕੇ ਨੌਜਵਾਨ ਨੇ ਸਾਹਾਂ ‘ਤੇ ਲਗਾਇਆ ਵਿਰਾਮ, ਕੁੜੀ ‘ਤੇ ਲਗਾਏ ਗੰਭੀਰ ਇਲਜ਼ਾਮ

Abohar boy no more due to neigbours

ਪਿਆਰ ਕਰਨ ਤੋਂ ਬਾਅਦ ਕੁੜੀ ਮੁੰਡੇ ਨੂੰ ਕਰ ਰਹੀ ਸੀ ਬਲੈਕਮੇਲਿੰਗ

ਬਿਊਰੋ ਰਿਪੋਰਟ : ਅਬੋਹਰ ਦੇ ਅਜੀਮਗੜ੍ਹ ਵਿੱਚ 26 ਸਾਲ ਦੇ ਨੌਜਵਾਨ ਨੇ ਆਪਣੇ ਸਾਹਾਂ ‘ਤੇ ਵਿਰਾਮ ਲਾ ਦਿੱਤਾ ਹੈ । ਉਹ ਗੁਆਂਢੀਆਂ ਦੀ ਬਲੈਕਮੇਲਿੰਗ ਤੋਂ ਕਾਫੀ ਪਰੇਸ਼ਾਨ ਸੀ । ਮੌ ਤ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਬਣਾਇਆ ਹੈ । ਵੀਡੀਓ ਵਿੱਚ ਉਹ ਇਲਜ਼ਾਮ ਲੱਗਾ ਰਿਹਾ ਹੈ ਕਿ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ । ਪੁਲਿਸ ਨੇ ਨੌਜਵਾਨ ਦੀ ਮੌਤ ਤੋਂ ਬਾਅਦ 4 ਲੋਕਾਂ ਖਿਲਾਫ਼ ਸੂਸਾ ਈਡ ਲਈ ਉਕਸਾਨ ਦਾ ਮਾਮਲਾ ਦਰਜ ਕਰ ਲਿਆ ਹੈ ।

ਬਲੈਕਮੇਲਿੰਗ ਤੋਂ ਦੁੱਖੀ ਸੀ ਨੌਜਵਾਨ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁੱਤਰ ਰਾਕੇਸ਼ ਦੀ ਗੁਆਂਢ ਦੀ ਕੁੜੀ ਦੇ ਨਾਲ ਗੱਲਬਾਤ ਸੀ । ਦੋਵੇ ਫੋਨ ‘ਤੇ ਗੱਲ ਕਰਦੇ ਹਨ । ਇਸ ਦੀ ਖ਼ਬਰ ਕੁੜੀ ਦੇ ਘਰ ਵਾਲਿਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ । ਕੁੜੀ ਵੀ ਪਰਿਵਾਰ ਦੇ ਨਾਲ ਮਿਲ ਗਈ । ਇਸ ਤੋਂ ਬਾਅਦ ਕੁੜੀ ਦਾ ਪਰਿਵਾਰ ਮਿਲ ਕੇ ਮ੍ਰਿਤਕ ਰਾਕੇਸ਼ ਨੂੰ ਧਮਕੀ ਦੇਣ ਲੱਗਿਆ ਅਤੇ ਬੈਲਮੇਲਿੰਗ ਕਰਦਾ ਰਿਹਾ । ਕੁੜੀ ਤੋਂ ਪਰੇਸ਼ਾਨ ਹੋ ਕੇ ਰਾਕੇਸ਼ ਨੇ ਸੂਸਾ ਈਡ ਵਰਗਾ ਕਦਮ ਚੁੱਕਣ ਨੂੰ ਮਜ਼ਬੂਰ ਹੋ ਗਿਆ ।

ਰਾਕੇਸ਼ ਨੇ ਜ਼ਹਿਰ ਖਾਦਾ ਸੀ

ਰਾਕੇਸ਼ ਦੀ ਮੌ ਤ ਜ਼ਹਿਰ ਖਾਣ ਨਾਲ ਹੋਈ ਸੀ । ਹਾਲਾਂਕਿ ਜਦੋਂ ਘਰ ਵਾਲਿਆਂ ਨੂੰ ਰਾਕੇਸ਼ ਦੇ ਜ਼ਹਿਰ ਖਾਣ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ । ਪਰ ਹਸਪਤਾਲ ਪਹੁੰਚਣ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ । ਸੂਸਾ ਈਡ ਕਰਨ ਤੋਂ ਪਹਿਲਾਂ ਰਾਕੇਸ਼ ਨੇ ਵੀਡੀਓ ਬਣਾਕੇ ਕੁੜੀ ਗੁਨਗੁਨ,ਉਸ ਦੀ ਮਾਂ ਸੋਨੀਆ ਅਤੇ ਪਿਤਾ ਦਾ ਨਾਂ ਵੀ ਲਿਆ । ਉਸ ਨੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ । ਉਧਰ ਪਰਿਵਾਰ ਵੀ ਪੁੱਤਰ ਦੀ ਮੌ ਤ ਤੋਂ ਪੁਲਿਸ ‘ਤੇ ਮੁਲਜ਼ਮਾਂ ਨੂੰ ਫੜਨ ਦਾ ਦਬਾਅ ਪਾ ਰਿਹਾ ਹੈ । ਉਧਰ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕੁੜੀ ਗੁਨਗੁਨ ਸਮੇਤ 4 ਹੋਰ ਲੋਕਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ।

Exit mobile version