Punjab

ਦਿਲ ਨੂੰ ਹਿਲਾ ਦੇਣ ਵਾਲੀਆਂ ਦੁਰਘਟਨਾਵਾਂ ! 5 ਧੀਆਂ ਦੀ ਮਾਂ ਦੀ ਦਰਦਨਾਕ ਮੌਤ,ਕਈਆਂ ਦੀ ਹਾਲਤ ਗੰਭੀਰ

ਬਿਉਰੋ ਰਿਪੋਰਟ – ਅਬੋਹਰ ਵਿੱਚ ਨਵੀਂ ਸੜਕ ‘ਤੇ ਸਵੇਰੇ ਇੱਕ ਤੇਜ਼ ਰਫਤਾਰ PRTC ਬੱਸ ਨੇ ਇੱਕ ਮਹਿਲਾ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਤ ਹੋ ਗਈ । ਮ੍ਰਿਤਕਾ ਦੀ ਪਹਿਚਾਣ 45 ਸਾਲ ਦੀ ਸੋਨੀ ਦੇਵੀ ਦੇ ਰੂਪ ਵਿੱਚ ਹੋਈ ਹੈ । ਘਟਨਾ ਆਭਾ ਸਕੇਅਰ ਵਿੱਚ 100 ਫੁਟ ਰੋਡ ‘ਤੇ ਹੋਈ ਹੈ । ਜਿੱਥੇ ਸੋਨੀ ਦੇਵੀ ਸਾਈਕਲ ਤੋਂ ਬੱਸ ਸਟੈਂਡ ਵੱਲ ਜਾ ਰਹੀ ਸੀ । ਚੌਂਕ ‘ਤੇ ਮੁੜ ਦੇ ਸਮੇਂ PRTC ਦੀ ਬੱਸ ਨੇ ਮਹਿਲਾ ਨੂੰ ਟੱਕਰ ਮਾਰੀ ਅਤੇ ਉਹ ਬੱਸ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ । ਮ੍ਰਿਤਕ ਮਹਿਲਾ ਦੀਆਂ 5 ਧੀਆਂ ਸਨ ਅਤੇ ਉਹ ਹੀ ਮਜ਼ਦੂਰੀ ਕਰਕੇ ਧੀਆਂ ਦਾ ਢਿੱਡ ਭਰਦੀ ਸੀ ।

ਹਰਿਆਣਾ ਦੇ ਡਬਵਾਲੀ ਵਿੱਚ ਪਿੰਡ ਚੱਕ ਰੂਲਦੂ ਸਿੰਘ ਵਾਲਾ ਵਿੱਚ ਜ਼ਬਰਦਸਤ ਹਾਦਸਾ ਹੋਇਆ । ਭਾਰਤਮਾਲਾ ਰੋਡ ‘ਤੇ ਧੁੰਦ ਦੇ ਕਾਰਨ ਡਬਵਾਲੀ ਵਿੱਚ ਬਠਿੰਡਾ ਜਾ ਰਹੀ ਕਾਰ ਨੂੰ ਟਰੱਕ ਨੇ ਜ਼ਬਰਦਤ ਟੱਕਰ ਮਾਰੀ । ਕਾਰ ਵਿੱਚ ਸਵਾਰ ਪੰਜ ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ।

ਸਥਾਨਕ ਲੋਕਾਂ ਨੇ ਤਤਕਾਲ ਮਦਦ ਕਰਦੇ ਹੋਏ ਸਾਰੇ ਜਖ਼ਮੀਆਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਮੌਕੇ ‘ਤੇ ਮੌਜੂਦ ਲੋਕਾਂ ਮਤਾਬਿਕ ਧੁੰਦ ਦੀ ਵਜ੍ਹਾ ਕਰਕੇ ਹਾਦਸਾ ਹੋਇਆ ਹੈ । ਲੋਕਾਂ ਦਾ ਕਹਿਣਾ ਹੈ ਕਿ ਪੰਜ ਲੋਕਾਂ ਦੀ ਜਾਨ ਸੀਟ ਬੈਲਟ ਲਗਾਉਣ ਦੀ ਵਜ੍ਹਾ ਕਰਕੇ ਬਚੀ ਹੈ । ਜਖਮੀਆਂ ਵਿੱਚ 3 ਲੋਕ ਪੂਰੀ ਤਰ੍ਹਾਂ ਬੇਹੋਸ਼ ਹਨ ਅਤੇ 3 ਲੋਕਾਂ ਦੇ ਸਿਰ ਤੇ ਹੱਥ ‘ਤੇ ਸੱਟ ਲੱਗੀ ਹੈ ।