ਬਿਊਰੋ ਰਿਪੋਰਟ : ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੀਪ ਕੰਬੋਜ ‘ਤੇ ਗੰਭੀਰ ਇਲਜ਼ਾਮ ਲੱਗੇ ਹਨ । ਕੰਬੋਜ ਅਤੇ ਉਨ੍ਹਾਂ ਦੇ 4 ਸਾਥੀਆਂ ਖਿਲਾਫ ਸ਼੍ਰੀ ਗੰਗਾਨਗਰ ਥਾਣੇ ਵਿੱਚ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦਾ ਕੇਸ (FIR) ਦਰਜ ਕਰਵਾਇਆ ਹੈ। ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਗਰਭਵਤੀ ਵੀ ਹੋ ਗਈ ਸੀ ਅਤੇ ਆਗੂਆਂ ਨੇ ਉਸ ਨੂੰ ਬਿਨਾਂ ਦੱਸੇ ਗਰਭਪਾਤ ਦੀ ਦਵਾਈ ਵੀ ਦਿੱਤੀ ਸੀ। ਮਹਿਲਾ ਦਾ ਇਲਜ਼ਾਮ ਹੈ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਆਗੂਆਂ ਦੇ ਸੰਪਰਕ ਵਿੱਚ ਆਈ ਸੀ, ਪਰ ਉਨ੍ਹਾਂ ਨੇ ਕੰਮ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਮਾਮਲੇ ਵਿੱਚ ਦੀਪ ਕੰਬੋਜ ਨੇ ਮਹਿਲਾ ਦੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਹਨੀ ਟਰੈਪ ਵਿੱਚ ਫਸਾਉਣ ਦਾ ਇਲਜ਼ਾਮ ਲਗਾਇਆ ਹੈ। ਦੀਪ ਕੰਬੋਜ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਹਨ ।
ਸ਼੍ਰੀਗੰਗਾਨਰ ਅਤੇ ਚੰਡੀਗੜ੍ਹ ਵਿੱਚ ਜਾਕੇ ਸ਼ੋਸ਼ਣ ਕੀਤਾ
ਸ਼੍ਰੀਗੰਗਾਨਕਰ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਦੀਪ ਕੰਬੋਜ, ਵਿਜੇ ਕੰਬੋਜ, ਸਮਾਇਲ ਕੰਬੋਜ, ਅਮਨ ਕੰਬੋਜ ਦੇ ਖਿਲਾਫ ਧਾਰਾ 376, 313, 506, 354 ਅਤੇ 120B ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਔਰਤ ਨੇ ਅਬੋਹਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਦੀਪ ਕੰਬੋਜ ਦੇ ਖਿਲਾਫ਼ ਸਰੀਰਕ ਸ਼ੋਸ਼ਣ ਵਰਗੇ ਗੰਭੀਰ ਇਲਜ਼ਾਮ ਲਗਾਏ । ਮਹਿਲਾ ਦਾ ਕਹਿਣਾ ਹੈ ਕਿ ਉਹ ਦੀਪ ਕੰਬੋਜ ਨੂੰ ਦਫ਼ਤਰ ਵਿੱਚ ਪਹਿਲੀ ਵਾਰ ਮਿਲੀ ਸੀ। ਜਿਸ ਦੇ ਬਾਅਦ ਦੀਪ ਕੰਬੋਜ ਅਤੇ ਉਸ ਦੇ ਸਾਥੀ ਕੰਮ ਕਰਵਾਉਣ ਦੇ ਬਹਾਨੇ ਸਰੀਰਕ ਸ਼ੋਸ਼ਣ ਕਰਦੇ ਰਹੇ। ਦੀਪ ਕੰਬੋਜ ਨੇ ਸ਼੍ਰੀਗੰਗਾਨਰ ਅਤੇ ਚੰਡੀਗੜ੍ਹ ਵਿੱਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ ।
ਦੀਪ ਕੰਬੋਜ ਨੇ ਇਲਜ਼ਾਮਾਂ ਨੂੰ ਕੀਤਾ ਖਾਰਜ,ਹਨੀ ਟਰੈਪ ਦੱਸਿਆ
ਆਪ (AAP) ਆਗੂ ਦੀਪ ਕੰਬੋਜ ਨੇ ਮਹਿਲਾ ਵੱਲੋਂ ਲਗਾਏ ਗਏ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾ ਹਨੀ ਟਰੈਪ ਦੀ ਮਾਸਟਰ ਮਾਇੰਡ ਹੈ। ਉਸ ਨੇ ਉਨ੍ਹਾਂ ਨੂੰ ਵੀ ਹਨੀ ਟਰੈਪ ਵਿੱਚ ਫਸਾਇਆ ਹੈ। ਮਹਿਲਾ ਤਕਰੀਬਨ 6 ਮਹੀਨੇ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਆਈ ਸੀ। ਉਨ੍ਹਾਂ ਦੀ ਗੱਲਬਾਤ ਹੁੰਦੀ ਸੀ, ਉਹ ਉਸ ਦੇ ਜਾਲ ਵਿੱਚ ਫਸ ਗਏ। ਮਹਿਲਾ ਨੇ ਉਨ੍ਹਾਂ ਤੋਂ 30 ਲੱਖ ਦੀ ਡਿਮਾਂਡ ਕੀਤੀ। ਉਹ ਮਹਿਲਾ ਦੇ ਜਾਲ ਵਿੱਚ ਇਸ ਕਦਰ ਫਸ ਗਏ ਕਿ ਨਿਕਲਣਾ ਮੁਸ਼ਕਲ ਹੋ ਗਿਆ।
ਵਿਰੋਧੀਆਂ ਨੇ ਮਹਿਲਾ ਨੂੰ ਉਕਸਾਇਆ
ਦੀਪ ਕੰਬੋਜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਹਿਲਾ ਨੇ ਇੱਕ ਮਹਿੰਗਾ ਫੋਨ ਮੰਗਿਆ, ਜੋ ਉਹ ਨਹੀਂ ਦੇ ਸਕਦਾ ਸੀ ਤਾਂ ਮਹਿਲਾ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੀਪ ਕੰਬੋਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਸ ਦੇ ਹੀ ਕੁਝ ਵਿਰੋਧੀ ਸ਼ਾਮਲ ਹਨ। ਉਨ੍ਹਾਂ ਨੇ ਵਿਰੋਧੀਆਂ ਦੇ ਨਾਂ ਵੀ ਦੱਸੇ। ਦੀਪ ਕੰਬੋਜ ਨੇ ਦੱਸਿਆ ਕਿ ਮਹਿਲਾ ਨੇ ਇਸ ਤੋਂ ਪਹਿਲਾਂ ਕਈ ਪੁਰਸ਼ਾਂ ਦੇ ਨਾਲ ਆਪਣੇ ਸਰੀਰਕ ਸਬੰਧ ਬਣਾਏ ਅਤੇ ਮੋਟੀ ਰਕਮ ਵਸੂਲੀ ਸੀ ।
ਐਸਐਸਪੀ ਅਤੇ ਪਾਰਟੀ ਦੀ ਲੀਡਰਸ਼ਿਪ ਨੇ ਮਾਮਲੇ ਦੇ ਬਾਰੇ ਦੱਸਿਆ
ਦੀਪ ਕੰਬੋਜ ਨੇ ਦੱਸਿਆ ਹੈ ਕਿ 3 ਦਿਨ ਪਹਿਲਾਂ ਮਹਿਲਾ ਨੇ 30 ਲੱਖ ਮੰਗੇ । ਜਿਸ ਦੇ ਬਾਅਦ ਉਨ੍ਹਾਂ ਨੇ ਇਸ ਮਹਿਲਾ ਦੀ ਸੱਚਾਈ ਸਭ ਦੇ ਸਾਹਮਣੇ ਲਿਆਉਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਮੈਂ ਫਾਜ਼ਿਲਕਾ ਦੇ ਐਸਐਸਪੀ(SSP) ਨੂੰ ਮਿਲ ਕੇ ਮਹਿਲਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਦੀਪ ਕੰਬੋਜ ਨੇ ਕਿਹਾ ਜੇਕਰ ਮੇਰੇ ਖਿਲਾਫ਼ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਸਾਬਿਤ ਹੋ ਜਾਂਦਾ ਹੈ ਤਾਂ ਮੈਂ ਕੋਈ ਵੀ ਸਜ਼ਾ ਭੁਗਤਨ ਦੇ ਲਈ ਤਿਆਰ ਹਾਂ।
ਮਹਿਲਾ ਰਾਜਸਥਾਨ ਪੁਲਿਸ ‘ਚ ਕਾਂਸਟੇਬਲ ਸੀ ਅਤੇ ਹੁਣ ਸਸਪੈਂਡ ਹੈ
ਦੀਪ ਕੰਬੋਜ ਨੇ ਦੱਸਿਆ ਕਿ ਉਸ ਨੇ ਮਾਮਲੇ ਦੀ ਜਾਣਕਾਰੀ ਸੀਨੀਅਰ ਲੀਡਰਸ਼ਿਪ ਨੂੰ ਵੀ ਦੇ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਏ ਹਨ ਕਿ ਮਹਿਲਾ ਕੋਲ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਹਥਿਆਰ ਹਨ । ਦੀਪ ਕੰਬੋਜ ਨੇ ਮਹਿਲਾ ਦੇ ਕਈ ਲੋਕਾਂ ਦੇ ਨਾਲ ਫੋਟੋ ਵੀ ਸਾਂਝੇ ਕੀਤੇ । ਕੰਬੋਜ ਨੇ ਦੱਸਿਆ ਕਿ ਮਹਿਲਾ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਸੀ, ਜਿਸ ਨੂੰ ਪੁਲਿਸ ਨੇ ਸਸਪੈਂਡ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ।