ਬਿਊਰੋ ਰਿਪੋਰਟ : ਅਬੋਹਰ ਵਿੱਚ ਅੱਧੀ ਰਾਤ ਇੱਕ ਬਜ਼ੁਰਗ ਦੇ ਨਾਲ ਦਰਦਨਾਕ ਵਾਰਦਾਤ ਹੋਈ ਜਿਸ ਨੇ ਵੀ ਉਸ ਨੂੰ ਸੁਣਿਆ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ । ਜ਼ਾਲਮ ਲੁਟੇਰਿਆਂ ਨੇ ਅਬੋਹਰ ਦੇ ਸੀਡ ਫਾਰਮ ਕੱਚਾ ਵਿੱਚ 80 ਸਾਲ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਟਰੈਕਟਰ-ਟਰਾਲੀ ਲੈਕੇ ਫਰਾਰ ਹੋ ਗਏ । ਵਾਰਦਾਤ ਰਾਤ ਤਕਰੀਬਨ 1 ਵਜੇ ਦੀ ਹੈ। ਬਜ਼ੁਰਗ ਦੀ ਲਾਸ਼ ਖੇਤ ਦੀ ਮੰਜੀ ਨਾਲ ਬੰਨੀ ਹੋਈ ਮਿਲੀ ਸੀ । ਉਨ੍ਹਾਂ ਦੇ ਗਲੇ ਵਿੱਚ ਰਸੀ ਦੇ ਨਿਸ਼ਾਨ ਸਨ, ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈਕੇ ਅਣਪਛਾਤਿਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦੀ ਪਛਾਣ ਕਰਤਾਰ ਸਿੰਘ ਦੇ ਰੂਪ ਵਿੱਚ ਹੋਈ ਹੈ,ਉਹ ਪਿਛਲੇ 25 ਸਾਲ ਤੋਂ ਸੀਡ ਫਾਰਮ ਕੱਚ ਵਿੱਚ ਰਹਿੰਦੇ ਸਨ ਅਤੇ ਉਸ ਦੀ ਸੀਡ ਫਾਰਮ ਪੱਕਾ ਵਿੱਚ ਜ਼ਮੀਨ ਸੀ ਜਿਸ ਵਿੱਚ ਉਹ ਖੇਤੀਬਾੜੀ ਕਰਦੇ ਸਨ । ਬੁੱਧਵਾਰ ਰਾਤ ਉਨ੍ਹਾਂ ਦੇ ਸਾਥੀ ਕਿਸਾਨ ਆਪਣੇ ਖੇਤ ਸਾਰੇ ਕੰਮ ਨਿਪਟਾ ਕੇ ਘਰ ਚੱਲੇ ਗਏ । ਪਰ ਕਰਤਾਰ ਸਿੰਘ ਇਕੱਲਾ ਆਪਣੇ ਖੇਤ ਵਿੱਚ ਸੋਹ ਗਿਆ ।
ਮ੍ਰਿਤਕ ਨੇ ਲੁਟੇਰਿਆਂ ਨੂੰ ਰੋਕਣ ਦਾ ਕਾਫੀ ਕੋਸ਼ਿਸ਼ ਕੀਤੀ
ਦੱਸਿਆ ਜਾ ਰਿਹਾ ਹੈ ਦੂਜੇ ਕਿਸਾਨ ਆਪਣੇ ਟਰੈਕਟਰ ਟਰਾਲੀ ਉੱਥੇ ਹੀ ਖੜੇ ਕਰਕੇ ਚੱਲੇ ਗਏ ਸਨ,ਜਿਸ ‘ਤੇ ਉਹ ਵੀਰਵਾਰ ਚਾਰਾ ਕੱਟ ਕੇ ਸ਼ਹਿਰ ਲੈਕੇ ਜਾਣ ਵਾਲੇ ਸੀ। ਸਵੇਰ ਵੇਲੇ ਉਹ ਖੇਤ ਵਿੱਚ ਆਏ ਅਤੇ ਕਰਤਾਰ ਸਿੰਘ ਨੂੰ ਮੰਜੀ ਦੇ ਨਾਲ ਬੰਨ ਦਿੱਤਾ। ਮੌਕੇ’ ਤੇ ਟਰੈਕਟਰ ਟਰਾਲੀ ਨਹੀਂ ਸੀ । ਕਰਤਾਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ,ਜਾਣਕਾਰੀ ਮਿਲਣ ਤੋਂ ਬਾਅਦ SSP ਅਵਨੀਤ ਕੌਰ ਅਤੇ ਟੀਮ ਦੇ ਨਾਲ ਮੌਕੇ ‘ਤੇ ਪਹੁੰਚੀ ।
ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲਿਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖੰਗਾਲਿਆ । ਘਟਨਾ ਵਾਲੀ ਥਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਕਿ ਮ੍ਰਿਤਕ ਨੇ ਲੁਟੇਰਿਆਂ ਨੂੰ ਰੋਕਣ ਦੇ ਲਈ ਕਾਫੀ ਕੋਸ਼ਿਸ਼ ਕੀਤੀ । ਪਰ ਲੁਟੇਰਿਆਂ ਨੇ ਉਨ੍ਹਾਂ ਮੰਜੀ ਦੇ ਨਾਲ ਬੰਨ ਕੇ ਗਲਾ ਦਬਾ ਕੇ ਮਾਰ ਦਿੱਤਾ । ਪੁਲਿਸ ਇਲਾਕੇ ਵਿੱਚ ਲੱਗੇ CCTV ਖੰਗਾਲ ਰਹੀ ਹੈ । ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ।