ਬਿਊਰੋ ਰਿਪੋਰਟ : ਅਬੋਹਰ ਸ਼ਹਿਰ ਵਿੱਚ ਪੁਲਿਸ ਨੇ 3 ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਮ੍ਰਿਤਕ ਦੇਹ ਹਨੂਮਾਨਗੜ੍ਹ ਬਾਈਪਾਸ ਦੇ ਕੋਲ ਮੂਲਕਪੁਰ ਡਿਸਟ੍ਰੀਬਿਊਟਰ ਤੋਂ ਬਰਾਮਦ ਹੋਈ ਹੈ। ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਅਤੇ ਸੇਵਾਦਾਰਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਤੋਂ ਕੱਢ ਕੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਹੈ। ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਜਾਂ ਫਿਰ ਇਹ ਹਾਦਸਾ ਸੀ, ਦੋਵੇਂ ਪੱਖਾਂ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਪਹਿਲਾਂ ਦਰਜ ਕੀਤੀ ਗੁੰਮਸ਼ੁਦਗੀ ਦੀ ਰਿਪੋਰਟ
ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਸਾਊਥ ਐਵਿਨਿਊ ਗਲੀ ਨੰਬਰ 12 ਦੇ ਸੁਨੀਲ ਕੁਮਾਰ ਦੇ ਰੂਪ ਵਿੱਚ ਹੋਈ ਹੈ, ਜੋ ਇੱਕ ਮੈਡੀਕਲ ਏਜੰਸੀ ਵਿੱਚ ਕੰਮ ਕਰਦਾ ਸੀ। ਮੰਗਲਵਾਰ ਦੁਪਹਿਰ ਨੂੰ ਉਹ ਆਪਣੀ ਬਾਈਕ (PB15W-9104) ‘ਤੇ ਏਜੰਸੀ ਦੇ ਮਾਲਕ ਨੂੰ ਦੱਸ ਕੇ ਲੰਚ ਕਰਨ ਦੇ ਲਈ ਨਿਕਲਿਆ ਸੀ,ਪਰ ਉਹ ਨਾ ਘਰ ਪਹੁੰਚਿਆ ਨਾ ਵੀ ਵਾਪਸ ਏਜੰਸੀ ਵਿੱਚ ਆਇਆ, ਪੁਲਿਸ ਨੂੰ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਮਿਲੀ ਸੀ ।
ਪਰਿਵਾਰ ਨੇ ਮ੍ਰਿਤਕ ਦੀ ਪਛਾਣ ਕੀਤੀ
ਪੁੱਛ ਪੜਤਲ ਦੇ ਦੌਰਾਨ ਪੁਲਿਸ ਨੇ ਵੀਰਵਾਰ ਨੂੰ ਸੁਨੀਲ ਦੀ ਬਾਈਕ ਪਿੰਡ ਕਾਲਾ ਟਿੱਬਾ ਦੇ ਕੋਲ ਗੁਜ਼ਰਨ ਵਾਲੀ ਨਹਿਰ ਦੇ ਕੰਢੇ ਖੜੀ ਮਿਲੀ। ਇਸ ਦੇ ਬਾਅਦ ਪਰਿਵਾਰ ਅਤੇ ਪੁਲਿਸ ਨੇ ਨਹਿਰ ਵਿੱਚ ਉਸ ਦੀ ਤਲਾਸ਼ ਸ਼ੁਰੂ ਕੀਤੀ। ਦੇਰ ਸ਼ਾਮ ਉਸ ਦੀ ਲਾਸ਼ ਨਹਿਰ ਦੇ ਕੋਲ ਮਿਲ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ ।
ਸਿਟੀ ਥਾਣਾ ਪ੍ਰਭਾਰੀ ਸੰਜੀਵ ਤਰਮਾਲਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੀ। ਪਰਿਵਾਰ ਨੂੰ ਬੁਲਾਇਆ ਗਿਆ ਅਤੇ ਲਾਸ਼ ਦੀ ਸ਼ਨਾਖਤ ਕਰਾਈ ਗਈ, ਇਸ ਦੇ ਬਾਅਦ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।