The Khalas Tv Blog Punjab 39 ਦਿਨਾਂ ਦੀ ‘ਅਬਾਬਤ ਕੌਰ’ ਕਈ ‘ਜ਼ਿੰਦਗੀਆਂ ਅਬਾਦ ‘ਕਰ ਗਈ ! PGI ਨੇ ਮਾਪਿਆ ਨੂੰ ਕੀਤਾ ਸਨਮਾਨਿਤ
Punjab

39 ਦਿਨਾਂ ਦੀ ‘ਅਬਾਬਤ ਕੌਰ’ ਕਈ ‘ਜ਼ਿੰਦਗੀਆਂ ਅਬਾਦ ‘ਕਰ ਗਈ ! PGI ਨੇ ਮਾਪਿਆ ਨੂੰ ਕੀਤਾ ਸਨਮਾਨਿਤ

ਅਬਾਬਤ ਕੌਰ ਬਣੀ PGI ਦੀ ਸਭ ਤੋਂ ਛੋਟੀ ਉਮਰੀ ਦੀ ਡੋਨਰ

ਦ ਖ਼ਾਲਸ ਬਿਊਰੋ : ਅਜ਼ਾਦੀ ਦੇ 75 ਦਿਹਾੜੇ ‘ਤੇ PGI ਚੰਡੀਗੜ੍ਹ ਨੇ ਅੰਮ੍ਰਿਤਸਰ ਦੇ ਉਨ੍ਹਾਂ ਮਾਪਿਉ ਨੂੰ ਸਨਮਾਨਿਕ ਕੀਤਾ ਜਿੰਨਾਂ ਦੀ 39 ਦਿਨਾਂ ਦੀ ਧੀਅ ਨੇ ਸੁਆਸ ਛੱਡਣ ਤੋਂ ਬਾਅਦ ਕਈ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਦਿੱਤਾ । ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ ਵਾਲੇ ਸੁਖਬੀਰ ਸਿੰਘ ਨੂੰ ਡਾਕਟਰਾਂ ਨੇ ਜਦੋਂ ਖ਼ਬਰ ਦਿੱਤੀ ਸੀ ਉਨ੍ਹਾਂ ਦੀ ਧੀਅ ਹੋਈ ਤਾਂ ਉਹ ਸਤਵੇਂ ਅਸਮਾਨ ‘ਤੇ ਪਹੁੰਚ ਗਏ,ਸ਼ੁਰੂ ਤੋਂ ਹੀ ਸੁਖਬੀਰ ਆਪਣੇ ਵੇੜੇ ਵਿੱਚ ਧੀਅ ਨੂੰ ਖੇਡ ਦੇ ਵੇਖਣਾ ਚਾਉਂਦੇ ਸਨ, ਪਰ ਉਨ੍ਹਾਂ ਦੀ ਖੁਸ਼ੀ ਚੰਦ ਮਿੰਟਾਂ ਬਾਅਦ ਹੀ ਦਰਦ ਵਿੱਚ ਬਦਲ ਗਈ ਜਦੋਂ ਡਾਕਟਰਾਂ ਨੇ ਸੁਖਬੀਰ ਨੂੰ ਬੱਚੀ ਦੀ ਉਮਰ ਘੱਟ ਹੋਣ ਬਾਰੇ ਜਾਣਕਾਰੀ ਦਿੱਤੀ।

ਅਬਾਬਤ ਕੌਰ

ਬੱਚੀ ਅਬਾਬਤ ਕੌਰ ਨੂੰ ਇਹ ਸੀ ਬਿਮਾਰੀ

ਸੁਖਬੀਰ ਨੇ ਬੱਚੀ ਦਾ ਨਾਂ ਅਬਾਬਤ ਕੌਰ ਰੱਖਿਆ ਸੀ ਜਦੋਂ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਬ੍ਰੇਨ ਸਹੀ ਥਾਂ ‘ਤੇ ਨਹੀਂ ਹੈ ਤਾਂ ਮਾਪਿਆਂ ਦੇ ਹੋਸ਼ ਉੱਡ ਗਏ। ਅੰਮ੍ਰਿਤਸਰ ਤੋਂ ਬਿਹਤਰ ਇਲਾਜ ਲਈ ਉਹ ਧੀਅ ਨੂੰ PGI ਲੈ ਕੇ ਆਏ ਪਰ ਲਗਾਤਾਰ ਬੱਚੀ ਅਬਾਬਤ ਦੀ ਹਾਲਤ ਖਰਾਬ ਹੁੰਦੀ ਗਈ, ਜਦੋਂ ਮਾਪਿਆਂ ਨੇ ਆਪਣੀ ਬੱਚੀ ਦੀ ਹਾਲਤ ‘ਤੇ ਵਿਚਾਰ ਕੀਤਾ ਤਾਂ ਫੈਸਲਾ ਲਿਆ ਕਿ ਬੱਚੀ ਦੇ ਦੇਹਾਂ ਤ ਤੋਂ ਬਾਅਦ ਉਹ ਉਸ ਦੇ ਅੰਗਦਾਨ ਕਰ ਦੇਣਗੇ ਅਤੇ ਦੂਜਿਆਂ ਵਿੱਚ ਆਪਣੇ ਬੱਚੀ ਅਬਾਬਤ ਕੌਰ ਦਾ ਚਿਹਰਾ ਵੇਖਣਗੇ। ਇਸੇ ਤਰ੍ਹਾਂ ਹੋਇਆ ਜਦੋਂ 39 ਦਿਨ ਦੀ ਜ਼ਿੰਦਗੀ ਦੀ ਜੰਗ ਅਬਾਬਤ ਕੌਰ ਹਾਰ ਗਈ ਤਾਂ PGI ਵਿੱਚ ਉਹ ਸਭ ਤੋਂ ਛੋਟੀ ਉਮਰ ਦੀ ਡੋਨਰ ਬਣ ਗਈ,ਮਾਪਿਆਂ ਨੂੰ ਜਦੋਂ PGI ਨੇ ਸਨਮਾਨਿਕ ਕੀਤਾ ਤਾਂ ਉਨ੍ਹਾਂ ਨੂੰ ਆਪਣੀ ਧੀਅ ‘ਤੇ ਮਾਣ ਮਹਿਸੂਸ ਹੋਇਆ।

ਸੁਖਬੀਰ ਨੂੰ ਆਪਣੀ ਧੀਅ ‘ਤੇ ਮਾਣ

ਅਬਾਬਤ ਕੌਰ ਦੇ ਪਿਤਾ ਸੁਖਬੀਰ ਨੇ ਕਿਹਾ ਕਿ ਬੇਸ਼ਕ ਉਨ੍ਹਾਂ ਦੀ ਧੀਅ 39 ਦਿਨ ਹੀ ਉਨ੍ਹਾਂ ਦੇ ਨਾਲ ਰਹੀ ਪਰ ਉਹ ਫਕਰ ਮਹਿਸੂਸ ਕਰ ਰਹੇ ਹਨ ਕਿ 75ਵੇਂ ਅਜ਼ਾਦੀ ਦਿਹਾੜੇ ‘ਤੇ PGI ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਹੈ। ਪਿਤਾ ਨੇ ਕਿਹਾ ਇਹ ਸਨਮਾਨ ਧੀਅ ਅਬਾਬਤ ਕੌਰ ਨੂੰ ਸਮਰਪਿਤ ਹੈ ਮੈਨੂੰ ਹਮੇਸ਼ਾ ਮਾਣ ਰਹੇਗਾ।

ਸੁਖਬੀਰ ਨੇ ਕਿਹਾ ਕਿ ਉਸ ਦਾ ਇੱਕ ਪੁੱਤਰ ਹੈ ਪਰ ਹਮੇਸ਼ਾ ਇੱਕ ਧੀਅ ਦੀ ਚਾਹ ਸੀ,ਸੁਖਬੀਰ ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦਾ ਹੈ ਜਦਕਿ ਪਤਨੀ ਸਕੂਲ ਅਧਿਆਪਕ ਹੈ। ਉਨ੍ਹਾਂ ਕਿਹਾ ਕਿ ਸਰੀਰ ਦਾ ਨਾਸ਼ ਹੋ ਜਾਣਾ ਹੈ ਜੇਕਰ ਜ਼ਰੂਰਤਮੰਦਾਂ ਦੇ ਕੰਮ ਆ ਜਾਵੇ ਤਾਂ ਉਨ੍ਹਾਂ ਲਈ ਨਵੀ ਸਵੇਰ ਲੈ ਕੇ ਆਵੇਗਾ,ਪਿਤਾ ਸੁਖਬੀਰ ਨੇ ਕਿਹਾ ਮੇਰੀ ਧੀਅ ਲੋਕਾਂ ਲਈ ਪ੍ਰੇਰਣਾ ਬਣੇਗੀ।

Exit mobile version