India International Punjab

ਬੱਬਰ ਖਾਲਸਾ ਨੇ ‘AAP’ ਨੂੰ ਫੰਡਿੰਗ ਕੀਤੀ ? ਸਪੀਕਰ ਸੰਧਵਾਂ ਦੀ ਫੋਟੋ ਨੇ ਚੁੱਕੇ ਗੰਭੀਰ ਸਵਾਲ,ED ਨੇ ਜਾਂਚ ਲਈ ਗ੍ਰਹਿ ਮੰਤਾਰਾਲਾ ਨੂੰ ਲਿਖਿਆ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਦੀ  7 ਕਰੋੜ 80 ਲੱਖ ਦੀ ਵਿਦੇਸ਼ੀ ਫੰਡਿੰਗ ਦੇ ਮਾਮਲੇ ਵਿੱਚ ED ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਾਂਚ ਦੀ ਮੰਗ ਕੀਤੀ ਸੀ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਇਸ ਮਾਮਲੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਕੈਨੇਡਾ ਵਿੱਚ ਬੱਬਰ ਖਾਲਸਾ ਇੰਟਰਨੈਸ਼ਨ ਦੇ ਕਾਰਕੁੰਨ ਨਾਲ ਸੰਧਵਾਂ ਦੀ ਇੱਕ ਫੋਟੋ ਸਾਹਮਣੇ ਆਈ ਹੈ। ਉਧਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਨੂੰ ਪਾਕਿਸਤਾਨੀ ਕਿਹਾ ਜਿਸ ‘ਤੇ ਹੁਣ ਕੇਜਰੀਵਾਲ ਦਾ ਵੀ ਤਗੜਾ ਜਵਾਬ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਹੂੰਝਾ ਫੇਰ ਜਿੱਤ ਦਿੱਤੀ ਕੀ ਇੰਨਾਂ ਦੋਵਾਂ ਸੂਬਿਆਂ ਦੇ ਲੋਕ ਪਾਕਿਸਤਾਨੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਨੂੰ ਆਪਣਾ ਵਾਰਿਸ ਚੁਣਿਆ ਹੈ ਜਿਸ ਤੋਂ ਬਾਅਦ ਤੁਹਾਨੂੰ ਹੰਕਾਰ ਹੋ ਗਿਆ ਹੈ। ਉੱਧਰ ਸਪੀਕਰ ਕੁਲਤਾਰ ਸੰਧਵਾਂ ਦੀ ਕੈਨੇਡਾ ਤੋਂ ਜਿਹੜੀ ਫੋਟੋ ਸਾਹਮਣੇ ਆਈ ਹੈ ਉਸ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।

CNN News 18 ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਬੱਬਰ ਖਾਲਸਾ ਇੰਟਰਨੈਸ਼ਨ ਦੇ ਹਰਜੀਤ ਸਿੰਘ ਬਾਜਵਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਇਹ ਤਸਵੀਰ 2022 ਦੀ ਮੋਨਟੀਰੀਅਲ,ਕੈਨੇਡਾ ਦੀ ਦੱਸੀ ਜਾ ਰਹੀ ਹੈ। CNN News 18 ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ BKI ਨੇ 5 ਮਿਲੀਅਨ ਅਮਰੀਕਨ ਡਾਲਰ AAP ਨੂੰ ਡੋਨੇਟ ਕੀਤੇ ਸਨ । ਇਸ ਦੇ ਬਦਲੇ ਉਨ੍ਹਾਂ ਨੇ ਖਾਲਿਸਤਾਨੀ ਰੈਫਰੈਂਡਮ ਦੇ ਹੱਕ ਵਿੱਚ ਬੋਲਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਨਾ ਕਰਨ ਦੀ ਸ਼ਰਤ ਰੱਖੀ ਸੀ।

ਹਰਜੀਤ ਸਿੰਘ ਬਾਜਵਾ ਨੂੰ 15 ਅਗਸਤ 2022 ਵਿੱਚ ਕੈਨੇਡਾ ਦੇ ਭਾਰਤੀ ਸਫਾਰਤਖਾਨੇ ਦੇ ਬਾਹਰ ਖਾਲਿਸਤਾਨੀ ਨਾਅਰੇ ਲਗਉਂਦੇ ਹੋਏ ਵੇਖਿਆ ਗਿਆ ਸੀ।

ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਨੇ ਵੀ ਆਪਣੇ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ 16 ਮਿਲੀਅਨ ਅਮਰੀਕਾ ਡਾਲਰ  (133 ਕਰੋੜ) ਆਮ ਆਦਮੀ ਪਾਰਟੀ ਨੂੰ 2014 ਤੋਂ 2022 ਦੇ ਵਿਚਾਲੇ ਦਿੱਤੇ ਹਨ। ਪੰਨੂ ਨੇ ਦਾਅਵਾ ਕੀਤਾ ਸੀ ਕਿ 2014 ਵਿੱਚ ਉਸ ਨੂੰ ਵਾਅਦਾ ਕੀਤਾ ਗਿਆ ਸੀ ਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ੍ਹ ਤੋਂ ਰਿਲੀਜ਼ ਕੀਤਾ ਜਾਵੇਗਾ। ਬੀਜੇਪੀ ਦੇ ਇੱਕ ਵਰਕਰ ਦੀ ਸ਼ਿਕਾਇਤ ‘ਤੇ ਦਿੱਲੀ ਦੇ LG ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਂਚ ਦੀ ਅਪੀਲ ਕੀਤੀ ਸੀ।

ਇਸ ਮਾਮਲੇ ਵਿੱਚ SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਗਵੰਤ ਮਾਨ ਜਦੋਂ ਐੱਮਪੀ ਸੀ ਤਾਂ ਪੰਜਾਬ ਦੇ ਤਤਕਾਲੀ ਇੰਚਾਰਜ ਸੰਜੇ ਨਾਲ ਉਨ੍ਹਾਂ ਦੀ ਫੰਡਿੰਗ ਨੂੰ ਲੈ ਕੇ ਗੱਲਬਾਤ ਵੀ ਹੋਈ ਸੀ। ਇਸ ਪੂਰੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ।

ਈਡੀ ਨੇ ਦੱਸਿਆ ਕਿ ਖਹਿਰਾ ਦੇ ਘਰ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਸਨ, ਜਿਸ ਵਿੱਚ ਵਿਦੇਸ਼ੀ ਫੰਡਿੰਗ ਦੀ ਜਾਣਕਾਰੀ ਦਿੱਤੀ ਗਈ ਸੀ। ਖਹਿਰਾ ਦੇ ਘਰ ਤੋਂ ਸੀਜ਼ ਕੀਤੇ ਗਏ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਸੀ ਕਿ 1 ਕਰੋੜ 19 ਲੱਖ ਡਾਲਰ ਵਿਦੇਸ਼ੀ ਫੰਡਿੰਗ ਦੇ ਜ਼ਰੀਏ ਇਕੱਠੇ ਕੀਤੇ ਗਏ ਸੀ। ਇਹ ਸਾਰੀ ਫੰਡਿੰਗ ਅਮਰੀਕਾ ਤੋਂ ਇਕੱਠੀ ਕੀਤੀ ਗਈ ਸੀ।

ਐਨਫਾਰਸਮੈਂਟ ਡਾਇਰੈਕਟਰੇਟ (ED) ਨੇ ਆਮ ਆਦਮੀ ਪਾਰਟੀ ਦੇ ਓਪਰਸੀਜ਼ ਦੇ ਕਨਵੀਨਰ ਅਨਿਕੇਤ, ਸਾਬਕਾ ਆਫ ਮੈਂਬਰ ਕੁਮਾਰ ਵਿਸ਼ਵਾਸ਼, ਕਪਿਲ ਭਾਰਦਵਾਜ ਅਤੇ ਦੁਰਗੇਸ਼ ਪਾਠਕ ਵਿਚਾਲੇ ਫੰਡਾਂ ਨੂੰ ਲੈਕੇ ਕੀਤੀ ਗਈ ਈ-ਮੇਲ ਦੇ ਜ਼ਰੀਏ ਗੜਬੜੀ ਦੀ ਜਾਣਕਾਰੀ ਸਾਹਮਣੇ ਆਈ ਹੈ।

ਵਿਦੇਸ਼ੀ ਫੰਡਿੰਗ ਸਿੱਧਾ ਆਮ ਆਦਮੀ ਪਾਰਟੀ ਦੇ IDBI ਬੈਂਕ ਵਿੱਚ ਪਾਈ ਗਈ ਹੈ। ED ਨੇ ਮੁਤਾਬਕ ਦਿੱਲੀ ਦੇ ਵਿਧਾਇਕ ਦੁਰਗੇਸ਼ ਪਾਠਕ ਸਮੇਤ ਕਈ ਆਗੂਆਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਵਿਦੇਸ਼ੀ ਫੰਡਿੰਗ ਦਾ ਪਤਾ ਚੱਲਿਆ ਹੈ। ਏਜੰਸੀ ਮੁਤਾਬਿਕ ਇਹ ਫੰਡ ਫਾਰਨ ਕੰਟੀਬਿਊਸ਼ਨ ਰੈਗੂਲੇਸ਼ਨ ਐਕਟ (FCRA)2010 ਦੀ ਉਲੰਘਣਾ ਹੈ, ਜਿਸ ਵਿੱਚ ਫੰਡ ਦੇਣ ਵਾਲੇ ਦੀ ਪਛਾਣ ਲੁਕਾਈ ਗਈ ਹੈ।