India Punjab

ਆੜ੍ਹਤੀਆਂ ਵੱਲੋਂ ਇਸ ਸ਼ਰਤ ਨਾਲ ਕੱਲ ਤੋਂ ਹੜ੍ਹਤਾਲ ਖਤਮ ਕਰਨ ਦਾ ਐਲਾਨ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨਾਲ ਆੜ੍ਹਤੀਆਂ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਦੀ ਹੜ੍ਹਤਾਲ ਖਤਮ ਹੋਣ ਦਾ ਦਾਅਵਾ ਕੀਤਾ ਹੈ । ਹੁਣ ਤੱਕ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ, ਜਿਸ ਦੀ ਜਾਣਕਾਰੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦਿੱਤਾ ਹੈ । ਉਨ੍ਹਾਂ ਆੜ੍ਹਤੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ,ਮੁੱਖ ਮੰਤਰੀ ਪੰਜਾਬ ਨੇ ਕਿਹਾ ਆੜ੍ਹਤੀਆਂ ਦੀਆਂ ਸਾਰੀਆਂ ਮੰਗਾਂ ਕੇਂਦਰ ਅੱਗੇ ਚੁੱਕਾਂਗੇ, ਜੇਕਰ ਲੋੜ ਪਈ ਤਾਂ FCI ਨਾਲ ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਹਾਂ । ਖੇਤੀਬਾੜੀ ਮੰਤਰੀ ਨੇ ਕਿਹਾ ਅਸੀਂ ਕੇਂਦਰ ਕੋਲੋ ਆੜਤੀਆਂ ਦੀ ਢਾਈ ਫੀਸਦੀ ਆੜ੍ਹਤ ਨੂੰ ਲੈਕੇ ਕੇਂਦਰ ਨਾਲ ਗੱਲ ਕਰਾਂਗੇ ਨਹੀਂ ਤਾਂ ਪੰਜਾਬ ਸਰਕਾਰ ਉਸ ਦੀ ਭਰਪਾਈ ਕਰੇਗੀ ।

ਉਧਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਮੀਟਿੰਗ ਤੋਂ ਬਾਅਦ ਸੰਤੁਸ਼ਟ ਨਜ਼ਰ ਆਏ ਉਨ੍ਹਾਂ ਕਿਹਾ ਪਹਿਲਾਂ ਕੇਂਦਰ ਫੀਸਦੀ ਆੜ੍ਹਤੀ ਦਿੰਦੀ ਪਰ 2019 ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਆੜ੍ਹਤੀ ਐਸੋਸੀਏਸ਼ਨ ਨੇ ਮੰਡੀਆਂ ਵਿੱਚ ਮਜ਼ਦੂਰਾਂ ਦਾ ਰੇਟ ਵਧਾਉਣ ਦੀ ਮੰਗ ਕੀਤੀ ਹੈ । ਹਾਲਾਂਕਿ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਜੇਕਰ ਸਰਕਾਰ ਅੱਜ ਸ਼ਾਮ ਨੂੰ ਅਧਿਕਾਰਕ ਤੌਰ ਤੇ ਇਹ ਵਾਅਦਾ ਕਰ ਦਿੰਦੀ ਹੈ ਕਿ ਜੇਕਰ ਕੇਂਦਰ ਸਰਕਾਰ ਢਾਈ ਫੀਸਦੀ ਆੜ੍ਹਤ ਨਹੀਂ ਦਿੰਦੀ ਹੈ ਤਾਂ ਅਸੀਂ ਦੇਵਾਂਗੇ ਤਾਂ ਅਸੀਂ ਕੱਲ ਤੋਂ ਖਰੀਦ ਸ਼ੁਰੂ ਕਰ ਦੇਵਾਂਗੇ ।

1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਪਰ ਆੜ੍ਹਤੀਆਂ ਦੀ ਹੜ੍ਹਤਾਲ ਦੀ ਵਜ੍ਹਾ ਕਰਕੇ ਝੋਨੇ ਦੀ ਖਰੀਦ ਨਹੀਂ ਹੋ ਪਾ ਰਹੀ ਸੀ । ਹੁਣ ਉਮੀਦ ਹੈ ਕਿ ਆੜ੍ਹਤੀ ਜਲਦ ਹੀ ਝੋਨੇ ਦੀ ਖਰੀਦ ਕਰਨੇ ।