Punjab

ਆਪ ਦੋਨਾਂ ਰਵਾਇਤੀ ਪਾਰਟੀਆਂ ਦਾ ਤੀਸਰਾ ਬਦਲ: ਕੇਜਰੀਵਾਲ

‘ਦ ਖ਼ਾਲਸ ਬਿਊਰੋ : ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ  ਆਪ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕੇ ਫ਼ਿਲੋਰ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਤੇ ਦਿੱਲੀ ਵਿੱਚ ਵਿਕਾਸ ਦੀ ਤੱਰਜ਼ ਤੇ ਵਿਕਾਸ ਕਰਨ ਲਈ ਆਪ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ।

ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ  ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਪੁਲਿ ਸ ਦੇ ਕੰਮ ਵਿੱਚ ਰਾਜਨੈਤਿਕ ਦਖਲ ਬੰਦ ਹੋਵੇਗਾ ਤੇ ਵਪਾਰ ਕਰਨ ਤੇ ਖੇਤੀ ਕਰਨ ਲਈ ਢੁਕਵਾਂ ਮਾਹੋਲ ਬਣਾਇਆ ਜਾਵੇਗਾ। ਮਾਨ ਨੇ ਹੋਰ ਬੋਲਦਿਆਂ ਕਿਹਾ ਕਿ ਦਿੱਲੀ ਦੇ  ਸਰਕਾਰੀ ਸਕੂਲਾਂ ਵਿੱਚ  ਬਿਨਾਂ ਕਿਸੇ ਵੱਖਰੇਵੇਂ ਤੋਂ ਮਿਆਰੀ ਸਿੱਖਿਆ ਮਿਲ ਰਹੀ ਹੈ ਪਰ ਇਥੇ ਦੇ ਸਰਕਾਰੀ ਸਕੂਲਾਂ ਵਿੱਚਬੱਚਿਆਂ ਨੂੰ ਸਿਰਫ ਫੋਰਮੈਲਟੀ ਲਈ ਪੜਾਇਆ ਜਾਂਦਾ ਹੈ ਕਿਉਂਕਿ ਸਰਕਾਰੀ ਅਧਿਆਪਕਾਂ ਤੋਂ ਪੜਾਉਣ ਤੋਂ ਬਿਨਾਂ ਹਰ ਕੰਮ ਲਿਆ ਜਾਂਦਾ ਹੈ।

ਦਿੱਲੀ ਦੀ ਤਰਜ਼ ਤੇ ਇਸ ਸਿਸਟਮ ਬਦਲਣ ਦੀ ਲੋੜ ਹੈ।  ਸਾਡੇ ਸਰਕਾਰੀ ਹਸਪਤਾਲਾਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ ਤੇ ਉਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਉਠਿਆ ਹੋਇਆ ਹੈ ਜਦੋਂ ਕਿ ਦਿੱਲੀ ਵਿੱਚ ਮੁਹੱਲਾ ਹਸਪਤਾਲ ਨਾਂਹ ਦੇ ਬਰਾਬਰ ਕੀਮਤ ਤੇ ਸਾਰੀਆਂ ਸਹੂਲਤਾਂ ਦੇ ਰਹੇ ਹਨ।ਇਸ ਗੰ ਦੇ ਸਿਸਟਮ ਨੂੰ  ਬਦਲਣ ਲਈ,ਪੁਰਾਣਾ ਪੰਜਾਬ ਤੇ ਖਜਾਨਾ ਭਰਨ ਲਈ ਇੱਕ ਚੰਗੀ ਸਰਕਾਰ ਦੀ ਲੋੜ ਹੈ,ਜੋ ਸਿਰਫ਼ ਆਪ ਦੀ ਸਰਕਾਰ ਦੇ ਸਕਦੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ  ਫਿਲੋਰ ਹਲਕੇ ਤੋਂ ਪ੍ਰਿੰਸੀਪਾਲ ਪ੍ਰੇਮ ਕੁਮਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਇੱਕ ਕੱ ਟੜ ਇਮਾਨਦਾਰ ਆਦਮੀ ਹਨ । ਇਹਨਾਂ ਨੂੰ ਜਿੱਤਣ ਲਈ ਆਮ ਜਨਤਾ ਦੇ ਸਹਿਯੋਗ ਦੀ ਲੋੜ ਹੈ ,ਸੋ ਮੈਨੂੰ ਪੂਰੀ ਉਮੀਦ ਹੈ ਕਿ ਇਲਾਕੇ ਦੇ ਲੋਕ ਸਾਨੂੰ ਨਿਰਾਸ਼ ਨਹੀਂ ਕਰਨਗੇ।

ਪੰਜਾਬ ਨੂੰ ਇਸ ਵੱਕਤ  ਇੱਕ ਕੱਟੜ ਇਮਾਨਦਾਰ ਸੀਐਮ ਦੀ ਲੋੜ ਹੈ ਤੇ ਭਗਵੰਤ ਮਾਨ ਇਸ ਲਈ ਸਭ ਤੋਂ ਯੋਗ ਹਨ।  ਜੇਕਰ ਸੂਬੇ ਵਿੱਚੋਂ ਨਸ਼ਾ,ਬੇਅਦਬੀ ਵਰਗੀਆਂ ਸੱਮਸਿਆਵਾਂ ਖੱਤਮ ਕਰਨੀਆਂ ਹਨ ਤੇ ਦਿੱਲੀ ਵਾਂਗ ਪੰਜਾਬ ਵਿੱਚ ਤਰੱਕੀ ਕਰਨੀ ਹੈ ਤਾਂ ਇੱਕ ਕੱਟੜ ਇਮਾਨਦਾਰ ਸਰਕਾਰ ਦੀ ਲੋੜ ਹੈ । ਪੰਜਾਬ ਦੇ ਨੇਤਾ ਭ੍ਰਿਸ਼ਟ ਨੇਤਾ ਪੰਜਾਬ ਦਾ ਭਲਾ ਬਿਲਕੁਲ ਵੀ ਨਹੀ ਕਰ ਸਕਦੇ। ਬਾਬਾ ਸਾਹਿਬ ਅੰਬੇਡਕਰ ਦਾ ਹਰ ਬੱਚੇ ਨੂੰ ਮਿਆਰੀ ਸਿਖਿਆ ਦੇਣ ਦਾ ਸੁਪਨਾ ਅਸੀਂ ਦਿੱਲੀ ਵਿੱਚ ਪੂਰਾ ਕਰ ਰਹੇ ਹਾਂ ਤੇ ਪੰਜਾਬ ਵਿੱਚ ਇਹ ਸੁਪਨਾ ਪੂਰਾ ਕਰਨ ਲਈ ਆਪ ਦਾ ਸਾਥ ਦਿਉ ਕਿਉਂਕਿ ਆਪ ਹੀ ਦੋਨਾਂ ਰਵਾਇਤੀ ਪਾਰਟੀਆਂ ਦਾ ਤੀਸਰਾ ਬਦਲ ਹੈ।