The Khalas Tv Blog Punjab ‘ਆਪ’ ਵਰਕਰ ਨੇ ਰਾਸ਼ਟਰੀ ਗਾਣ ਦਾ ਕੀਤਾ ਗਲਤ ਉਚਾਰਨ, ਹੁਣ ਵੀਡੀਓ ਸ਼ੇਅਰ ਕਰ ਦਿੱਤੀ ਸਫਾਈ
Punjab

‘ਆਪ’ ਵਰਕਰ ਨੇ ਰਾਸ਼ਟਰੀ ਗਾਣ ਦਾ ਕੀਤਾ ਗਲਤ ਉਚਾਰਨ, ਹੁਣ ਵੀਡੀਓ ਸ਼ੇਅਰ ਕਰ ਦਿੱਤੀ ਸਫਾਈ

ਮੁਹਾਲੀ : ਲੰਘੇ ਕੱਲ੍ਹ ਆਜ਼ਾਦੀ ਦਿਹਾੜੇ ‘ਤੇ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ‘ਚ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਇੱਕ ਵਰਕਰ ਨੇ ਰਾਸ਼ਟਰੀ ਗਾਣ ਦਾ ਗਲਤ ਅਤੇ ਅਧੂਰਾ ਉਚਾਰਨ ਕੀਤਾ, ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ ਦੀਨਾਨਗਰ ਦੇ ਮਹਾਰਾਜ ਰਣਜੀਤ ਸਿੰਘ ਪਾਰਕ ‘ਚ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਤੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੁਆਰਾ ਝੰਡਾ ਲਹਿਰਾਇਆ ਗਿਆ।

ਸ਼ਮਸ਼ੇਰ ਸਿੰਘ ਨੇ ਜਿਵੇਂ ਹੀ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਪਰਮਿੰਦਰ ਸਿੰਘ ਨੇ ਖੁਦ ਰਾਸ਼ਟਰੀ ਗਾਣ ਗਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਸ਼ਬਦਾਂ ਦਾ ਗਲਤ ਉਚਾਰਨ ਕਰਕੇ ਰਾਸ਼ਟਰੀ ਗੀਤ ਨੂੰ ਅੱਧ ਵਿਚਾਲੇ ਹੀ ਭੁੱਲ ਗਿਆ ਅਤੇ ਅੱਧੇ ਮਨ ਨਾਲ ਗਲਤ ਉਚਾਰਨ ਨਾਲ ਰਾਸ਼ਟਰੀ ਗੀਤ ਨੂੰ ਖਤਮ ਕਰ ਦਿੱਤਾ। ਰਾਸ਼ਟਰੀ ਗਾਣ ਦੇ ਗਲਤ ਉਚਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਜਿਸ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਵਰਕਰ ਨੇ ਦਿੱਤੀ ਸਫਾਈ

ਵੀਡੀਓ ਵਾਇਰਲ ਹੋਣ ਤੋਂ ਬਾਅਦ ਵਰਕਰ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਘਟਨਾ ਬਾਰੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸ ਨੇ ਰਾਸ਼ਟਰੀ ਗਾਣ ਜੋ ਗਾਇਆ ਉਹ ਸਹੀ ਸੀ, ਪਰ ਉਸਦੀ ਅਚਾਨਕ ਤਬੀਅਤ ਵਿਗੜ ਗਈ। ਉਸਨੇ ਕਿਹਾ ਕਿ ਰਾਸ਼ਟਰੀ ਗੀਤ ਗਾਉਂਦੇ ਸਮੇਂ ਉਸਦਾ ਬੀਪੀ ਹਾਈ ਹੋ ਗਿਆ ਸੀ, ਜਿਸ ਕਰਕੇ ਉਸਦੀ ਜ਼ੁਬਾਨ ਲੜਖੜਾ ਗਈ।

 

 

 

 

Exit mobile version