Punjab

 ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਵੇਗੀ ਆਪ :ਕੇਜਰੀਵਾਲ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਪਾਰਟੀ ਆਮ ਲੋਕਾਂ ਦੀ ਸੁੱਰ ਖਿਆ ਨੂੰ ਪਹਿਲ ਦੇਵੇਗੀ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਇਹ ਜ਼ਰੂਰੀ ਹੈ ਕਿ ਇੱਥੇ ਇੱਕ ਇਮਾਨਦਾਰ ਸਰਕਾਰ ਆਏ ਜੇ ਸੁਰੱ ਖਿਆ ਨੂੰ ਪਹਿਲ ਦੇਵੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜੇ ਇਮਾਨਦਾਰ ਸਰਕਾਰ ਆਈ ਹੁੰਦੀ ਤਾਂ ਹੁੱਣ ਤੱਕ ਬੇਅ ਦਬੀ ਕਰਨ ਵਾਲਿਆਂ ਨੂੰ ਸਖ਼ ਤ ਸ ਜ਼ਾ ਮਿਲ ਚੁੱਕੀ ਹੁੰਦੀ।

ਐੱਸਵਾਈਐੱਲ ਦੇ ਮੁੱਦੇ ‘ਤੇ ਕੇਜਰੀਵਾਲ ਨੇ ਕਿਹਾ, “ਐੱਸਵਾਈਐੱਲ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਮੁੱਦੇ ਦਾ ਹਲ ਜਾਂ ਤਾਂ ਅਦਾਲਤ ਵਿੱਚ ਨਿਕਲੇਗਾ ਜਾਂ ਆਪਸ ਵਿੱਚ ਬੈਠ ਕੇ। ਹਰ ਵਾਰੀ ਚੋਣਾਂ ਵਿੱਚ ਇਸ ਮੁੱਦੇ ਨੂੰ ਚੁਕਣ ਨਾਲ ਇਸ ਦਾ ਹਲ ਨਹੀਂ ਨਿਕਲੇਗਾ”

ਉਹਨਾਂ ਕਿਹਾ ਕਿ ਅੰਮ੍ਰਿਤਸਰ ਈਸਟ ਹਲਕੇ ਤੋਂ ਸਰਵੇ ਕਰਵਾਏ ਗਏ ਹਨ, ਜਿਸ ਵਿਚ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੋਨੋਂ ਹਾਰ ਰਹੇ ਹਨ। ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ। ਅਸੀਂ ਦੇਸ਼ ਦੀ ਸੁਰੱ ਖਿਆ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸਹਿਯੋਗ ਕਰਾਂਗੇ।