‘ਦ ਖਾਲਸ ਬਿਊਰੋ:ਮੱਤੇਵਾੜਾ ਜੰਗਲ ਵਿੱਚ ਬਣਨ ਜਾ ਰਹੇ ਇੰਡਸਟਰੀਅਲ ਪਾਰਕ ਦੀ ਤਜਵੀਜ਼ ਰੱਦ ਹੋਣ ਦਾ ਆਪ ਨੇ ਸੁਆਗਤ ਕੀਤਾ ਹੈ ਤੇ ਪੰਜਾਬ ਦੇ ਪਾਣੀਆਂ ਤੇ ਆਬੋ ਹਵਾ ਦੀ ਰਾਖੀ ਕਰਨ ਦੀ ਵਚਨਬੱਧਤਾ ਦੁਹਰਾਈ ਹੈ।ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਹੈ ਕਿ ਚਾਹੇ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ ਪਰ ਵਾਤਾਵਰਣ ਦੀਆਂ ਲੋੜਾਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ।ਹੁਣ ਇਸ ਪਾਰਕ ਲਈ ਜਗਾ ਕਿਸੇ ਹੋਰ ਪਾਸੇ ਅਲਾਟ ਕੀਤੀ ਜਾਵੇਗੀ।ਇਸ ਦੌਰਾਨ ਕੰਗ ਨੇ ਇਹ ਵੀ ਕਿਹਾ ਕਿ ਇਹ ਪ੍ਰਸਤਾਵ ਪਿਛਲੀ ਕਾਂਗਰਸ ਸਰਕਾਰ ਦੀ ਦੇਣ ਹੈ।ਉਹਨਾਂ ਇਸ ਨੂੰ ਪਾਸ ਕਰਦੇ ਹੋਏ ਨਾ ਤਾਂ ਪੰਜਾਬ ਦੀਆਂ ਲੋੜਾਂ ਦਾ ਧਿਆਨ ਰੱਖਿਆ ਹੈ ਤੇ ਨਾ ਹੀ ਲੋਕਾਂ ਦੀਆਂ ਭਾਵਨਾਵਾਂ ਦਾ।
Punjab
ਮੱਤੇਵਾੜਾ ਜੰਗਲ ਵਿੱਚ ਬਣਨ ਜਾ ਰਹੇ ਇੰਡਸਟਰੀਅਲ ਪਾਰਕ ਦੀ ਤਜਵੀਜ਼ ਰੱਦ ਹੋਣ ਦਾ ਆਪ ਨੇ ਕੀਤਾ ਸੁਆਗਤ
- July 11, 2022