‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਨੀ ਵੱਲੋਂ ਬਈਆ ਕਹਿਣ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਬਾਰੇ, ਵਰਗ ਵਿਸ਼ੇਸ਼ ਬਾਰੇ ਟਿੱਪਣੀ ਕਰਨਾ ਗਲਤ ਹੈ ਅਤੇ ਅਸੀਂ ਇਸਦੀ ਨਿੰਦਾ ਕਰਦੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਤਾਂ ਯੂਪੀ ਨਾਲ ਸਬੰਧਿਤ ਹਨ ਤਾਂ ਫਿਰ ਉਹੀ ਵੀ ਤਾਂ ਬਈਆ ਹੋਏ। ਇਹ ਹਿੱਲ ਗਏ ਹਨ। ਅਸੀਂ ਪੰਜਾਬ ਦੇ ਜਿੱਥੇ ਸਾਰੇ ਮੁੱਦੇ ਹੱਲ ਕਰਨੇ ਹਨ, ਮੈਨੂੰ ਲੱਗਦਾ ਹੈ ਕਿ ਸਾਨੂੰ ਭਾਰਤ ਦਾ ਇੱਕ ਪਹਿਲਾ ਸਰਕਾਰੀ ਪਾਗਲਖਾਨਾ ਵੀ ਖੁੱਲਵਾਉਣਾ ਪਵੇਗਾ ਅਤੇ ਇਨ੍ਹਾਂ ਨੂੰ ਉੱਥੇ ਰੱਖਣਾ ਪਵੇਗਾ।
