ਬਿਊਰੋ ਰਿਪੋਰਟ : AAP ਦੇ ਟਰੇਡ ਯੂਨਿਅਨ ਵਿੰਗ ਦੇ ਸਕੱਤਰ ਸੰਦੀਪ ਭਾਰਦਵਾਜ ਨੇ ਸੂਸਾਈਡ ਕਰ ਲਿਆ ਹੈ । ਵੀਰਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਫਾਂਸੀ ਲੱਗਾ ਲਈ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ । ਸੂਸਾਈਡ ਦੀ ਵਜ੍ਹਾ ਸਾਫ ਨਹੀਂ ਹੈ । ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮੀਡੀਆ ਰਿਪੋਰਟ ਦੇ ਮੁਤਾਬਿਕ ਦਿੱਲੀ MCD ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਉਹ ਕਾਫੀ ਪਰੇਸ਼ਾਨ ਸਨ । AAP ਦੇ ਕਿਸੇ ਵੀ ਆਗੂ ਵੱਲੋਂ ਹੁਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ । ਸੰਦੀਪ ਭਾਰਦਵਾਜ ਨੂੰ ਉਨ੍ਹਾਂ ਦੇ ਦੋਸਤ ਕੁਕਰੇਜਾ ਹਸਪਤਾਲ ਲੈਕੇ ਪਹੁੰਚੇ ਸਨ । ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ । ਭਾਰਦਵਾਜ ਨੇ ਕਿਸ ਵਜ੍ਹਾ ਨਾਲ ਇਹ ਕਦਮ ਚੁੱਕਿਆ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ‘ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ । ਫਿਲਹਾਲ 174 CRPC ਦੇ ਤਹਿਤ ਕਾਰਵਾਈ ਸ਼ੁਰੂ ਹੋ ਗਈ ਹੈ ।
ਸੰਦੀਪ ਭਾਰਦਵਾਜ AAP ਦੇ ਟਰੇਡ ਵਿੰਗ ਦਿੱਲੀ ਪ੍ਰਦੇਸ਼ ਦੇ ਸਕੱਤਰ ਸਨ । ਇਸ ਤੋਂ ਇਲਾਵਾ ਉਹ ਇਕ ਬਿਜਨੈਸ ਮੈਨ ਸਨ । ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਦਾ ਤਲਾਕ ਹੋ ਚੁੱਕਿਆ ਸੀ । ਭਾਰਦਵਾਜ ਦੀਆਂ 2 ਭੈਣਾਂ ਅਤੇ 20 ਸਾਲ ਦਾ ਮੁੰਡਾ ਹੈ। ਸੰਦੀਪ ਰਾਜੌਰੀ ਗਾਰਡਨ ਵਿੱਚ ਮਾਰਬਲ ਦਾ ਬਿਜਨੈਸ ਕਰਦੇ ਸਨ ।