ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਕਾਗ਼ਜ਼ੀ CM’ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੱਲ੍ਹ ਉਨ੍ਹਾਂ ਪਟਿਆਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ‘ਕਾਗਜ਼ੀ ਮੁੱਖ ਮੰਤਰੀ’ ਹਨ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ‘ਕਾਗਜ਼ੀ’ ਮੁੱਖ ਮੰਤਰੀ ਨਿਯੁਕਤ ਕਰਨਾ ਭਾਜਪਾ ਦਾ ਸਟਾਈਲ ਹੈ। ਉਨ੍ਹਾਂ ਮਿਸਾਲ ਦੇ ਕਿ ਕਿਹਾ ਕਿ ਮੱਧ ਪ੍ਰਦੇਸ਼ ਵਿੱਚ, ਪਾਰਟੀ ਨੇ ਸ਼ਿਵਰਾਜ ਸਿੰਘ ਚੌਹਾਨ ਦੇ ਚਿਹਰੇ ’ਤੇ ਚੋਣ ਲੜੀ, ਪਰ ਬਾਅਦ ਵਿੱਚ ਮੋਹਨ ਯਾਦਵ ਨੂੰ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ।
ਇਸੇ ਤਰ੍ਹਾਂ ਪਾਰਟੀ ਨੇ ਝਾਰਖੰਡ ਅਤੇ ਰਾਜਸਥਾਨ ਵਿੱਚ ਕੀਤਾ। ਵੱਖ-ਵੱਖ ਵਿਅਕਤੀਆਂ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ, ਪਰ ਚੋਣਾਂ ਜਿੱਤਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ‘ਕਾਗਜ਼ੀ’ ਮੁੱਖ ਮੰਤਰੀ ਲੋਕਾਂ ’ਤੇ ਥੋਪ ਦਿੱਤੇ।
ਦੱਸ ਦੇਈਏ ਕੱਲ੍ਹ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕੇਜਰੀਵਾਲ ਦਾ ਨਾਂ ਲਏ ਕਿਹਾ ਇੱਥੇ ਸੂਬਾ ਸਰਕਾਰ ਦਾ ਹੁਕਮ ਨਹੀਂ ਚੱਲਦਾ। ਕਾਗਜ਼ੀ ਸੀਐੱਮ ਹੈ, ਉਨ੍ਹਾਂ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਾਉਣ ਵਿੱਚ ਫੁਰਸਤ ਨਹੀਂ ਹੈ, ਜਿਸ ਨੇ ਆਪਣੇ ਗੁਰੂ ਅੰਨਾ ਨਾਲ ਧੋਖਾ ਕੀਤਾ, ਬੱਚਿਆਂ ਦੀ ਸਹੁੰ ਝੂਠੀ ਚੁੱਕੀ ਉਹ ਤੁਹਾਡਾ ਕੀ ਸਵਾਰਨਗੇ। ਪੀਐਮ ਨੇ ਇਹ ਵੀ ਕਿਹਾ ਸੀ ਕਿ ਪੂਰੀ ਪੰਜਾਬ ਸਰਕਾਰ ਕਰਜ਼ ’ਤੇ ਚੱਲ ਰਹੀ ਹੈ।