‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਤੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਪਣੇ ਹੱਥਾਂ ‘ਤੇ ਮਹਿੰਦੀ ਲਗਾ ਕੇ ਦਿਹਾਤੀ ਦਫ਼ਤਰ ਤੋਂ ਜੀਟੀ ਰੋਡ ਤੱਕ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ। ਵਰਕਰਾਂ ਨੇ ਆਪਣੇ ਹੱਥਾਂ ‘ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਿਖੇ ਅਤੇ ਇਸਦੇ ਨਾਲ ਹੀ ‘ਆਪ’ ਪਾਰਟੀ ਦਾ ਚੋਣ ਪ੍ਰਚਾਰ ਵੀ ਕੀਤਾ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ “ਆਪ ਲਿਆਓ ਪੰਜਾਬ ਬਚਾਓ ਦੇ ਨਾਅਰੇ” ਵੀ ਲਿਖੇ। ਇਸ ਮੌਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਸੀਮਾ ਸੋਢੀ ਨੇ ਕਿਹਾ ਕਿ ਕਿਸਾਨਾਂ ਨੂੰ ਸਿੰਘੂ ਬਾਰਡਰ ’ਤੇ ਡਟਿਆ ਨੂੰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ , ਇਸ ਲਈ ਅੱਜ ਸਾਡੀਆਂ ਭੈਣਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਹੱਥਾਂ ’ਤੇ ਮਹਿੰਦੀ ਲਗਾ ਕੇ ਸਿੰਘੂ ਬਾਰਡਰ ‘ਤੇ ਬੈਠੇ ਕਿਸਾਨ ਵੀਰਾਂ ਦੀ ਲੰਬੀ ਉਮਰ ਲਈ ਅਤੇ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਦਿਹਾਤੀ ਦਫ਼ਤਰ ਤੋਂ ਸ਼ਾਂਤੀਮਈ ਢੰਗ ਨਾਲ GT ਰੋਡ ਤੱਕ ਮਾਰਚ ਕਢਿਆ ਗਿਆ ਅਤੇ ਇਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ।

Related Post
India, International, Punjab, Video
Video -ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। 13 October ।
October 13, 2025