The Khalas Tv Blog Punjab ਰਾਘਵ ਚੱਢਾ ਦਾ ਫਿਲਮ ਅਭਿਨੇਤਰੀ ਨਾਲ ਵਿਆਹ ਕਦੋਂ ਹੋਣ ਜਾ ਰਿਹਾ ਹੈ ?
Punjab

ਰਾਘਵ ਚੱਢਾ ਦਾ ਫਿਲਮ ਅਭਿਨੇਤਰੀ ਨਾਲ ਵਿਆਹ ਕਦੋਂ ਹੋਣ ਜਾ ਰਿਹਾ ਹੈ ?

ਬਿਊਰੋ ਰਿਪੋਰਟ : ਪਰਨੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਐੱਮਪੀ ਰਾਘਵ ਚੱਢਾ ਦਾ ਰਿਸ਼ਤਾ ਹੁਣ ਕੀ ਆਫੀਸ਼ਲ ਹੋ ਚੁੱਕਿਆ ਹੈ ? AAP ਦੇ ਐੱਮਪੀ ਸੰਜੀਵ ਅਰੋੜਾ ਨੇ ਮੰਗਵਾਰ ਸਵੇਰ 11 ਵਜੇ ਕਪਲ ਦੀ ਫੋਟੋ ਟਵੀਟ ਕਰਦੇ ਹੋਏ ਰਿਲੇਸ਼ਨਸ਼ਿੱਪ ‘ਤੇ ਮੋਹਰ ਲਾ ਦਿੱਤੀ ਹੈ। ਸੰਜੀਪ ਅਰੋੜਾ ਨੇ ਲਿਖਿਆ ‘ਮੈਂ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਨੂੰ ਵਧਾਈ ਦਿੰਦਾ ਹਾਂ,ਮੈਂ ਉਮੀਦ ਕਰਦਾ ਹਾਂ ਕਿ ਦੋਵਾ ਦਾ ਸਾਥ,ਪਿਆਰ,ਆਨੰਦ ਅਤੇ ਕੰਮਪੈਨੀਅਨਸ਼ਿੱਪ ਨਾਲ ਭਰੀ ਰਹੇ,ਮੇਰੀ ਸ਼ੁੱਭਕਾਮਨਾਵਾਂ ਹਨ’ ।

ਤੁਹਾਨੂੰ ਦੱਸ ਦੇਇਏ ਕਿ ਪਰਨੀਤੀ ਚੋਪੜਾ ਅਤੇ ਰਾਘਵ ਨੇ ਇਸ ਰਿਸ਼ਤੇ ਨੂੰ ਲੈਕੇ ਖੁੱਲ ਕੇ ਕੁਝ ਵੀ ਨਹੀਂ ਬੋਲਿਆ ਸੀ ਅਜਿਹੇ ਵਿੱਚ ਸੰਜੀਵ ਅਰੋੜਾ ਵੱਲੋਂ ਲਿੱਖੀ ਗਈ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਹਨ ।

ਯੂਜ਼ਰਸ ਨੇ ਪੋਸਟ ‘ਤੇ ਰੀਐਕਸ਼ਨ ਦੇ ਰਹੇ ਹਨ।

ਸੰਜੀਵ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਯੂਜ਼ਰਸ ਜਮਕੇ ਰੀਐਕਟ ਕਰ ਰਹੇ ਹਨ । ਇੱਕ ਪਾਸੇ ਕਈ ਫੈਨਸ ਪੋਸਟ ਕਰਕੇ ਦੋਵਾਂ ਨੂੰ ਵਧਾਈ ਦੇ ਰਹੇ ਹਨ । ਦੂਜੇ ਪਾਸੇ ਯੂਜ਼ਰਸ ਮਜ਼ੇਦਾਰ ਕੁਮੈਂਟ ਕਰ ਰਹੇ ਹਨ ।

ਟਵੀਟ ਕਰਕੇ ਇੱਕ ਯੂਜ਼ਰ ਨੇ ਲਿਖਿਆ ‘ਕੀ ਇਸ ਦਾ ਰਿਸ਼ਤਾ ਕਨਫਰਮ ਹੋ ਗਿਆ ਹੈ ? ਦੂਜੇ ਨੇ ਯੂਜ਼ਰ ਨੇ ਲਿਖਿਆ ‘ਪਰਨੀਤੀ ਚੋਪੜਾ ਜਲਦ ਹੀ ਆਮ ਆਦਮੀ ਪਾਰਟੀ ਦੀ MLA ਬਣ ਜਾਵੇਗੀ’ ਤੀਜੇ ਯੂਜ਼ਰ ਨੇ ਲਿਖਿਆ ‘ ਅੱਜ ਕੱਲ ਲੋਕ ਪਤਾ ਨਹੀਂ ਕੀ-ਕੀ ਪਰਮੋਟ ਕਰਨ ਲੱਗ ਜਾਂਦੇ ਹਨ। ਇੱਕ ਨੇ ਕਿਹਾ ਕਿ ਇਹ ਦੋਵੇ ਜਲਦ ਹੀ ਵਿਆਹ ਕਰਨ ਜਾ ਰਹੇ ਹਨ ?

ਪਿਛਲੇ ਹਫਤੇ ਮੁੰਬਈ ਵਿੱਚ ਪਰਨੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਫੋਟੋ ਵਾਇਰਲ ਹੋ ਸੀ ਜਿਸ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਨੂੰ ਲੈਕੇ ਚਰਚਾਵਾਂ ਸਨ । 26 ਮਾਰਚ ਨੂੰ ਪਰਨੀਤੀ ਚੋਪੜਾ ਫੈਸ਼ਨ ਡਿਜ਼ਾਇਨਰ ਮਨੀਸ਼ ਮਲੋਹਤਰਾ ਦੇ ਘਰ ਵੀ ਗਈ ਸੀ ਉਸ ਤੋਂ ਬਾਅਦ ਇੰਨਾਂ ਚਰਚਾਵਾਂ ਨੂੰ ਹੋਰ ਹਵਾ ਮਿਲੀ।

Exit mobile version