The Khalas Tv Blog Punjab AAP ਦੇ ਵਿਧਾਇਕਾਂ ਨੂੰ ਲੈ ਬੈਠੇ PA, 10 ਮਹੀਨਿਆਂ ‘ਚ 2 ਮੰਤਰੀ ਤੇ ਇੱਕ MLA ਪੀਏ ਦੇ ਚੱਕਰਾਂ ‘ਚ ਕਸੂਤੇ ਫਸੇ
Punjab

AAP ਦੇ ਵਿਧਾਇਕਾਂ ਨੂੰ ਲੈ ਬੈਠੇ PA, 10 ਮਹੀਨਿਆਂ ‘ਚ 2 ਮੰਤਰੀ ਤੇ ਇੱਕ MLA ਪੀਏ ਦੇ ਚੱਕਰਾਂ ‘ਚ ਕਸੂਤੇ ਫਸੇ

AAP ਦੇ ਵਿਧਾਇਕਾਂ ਨੂੰ ਲੈ ਬੈਠੇ PA, 10 ਮਹੀਨਿਆਂ 'ਚ 2 ਮੰਤਰੀ ਤੇ ਇੱਕ MLA ਪੀਏ ਦੇ ਚੱਕਰਾਂ 'ਚ ਕਸੂਤੇ ਫਸੇ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਵਿੱਢੀ ਮੁਹਿੰਮ ਦੌਰਾਨ ਸੂਬੇ ਵਿੱਚ ਕਈ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਹਨ, ਚਾਹੇ ਉਹ ਸਾਬਕਾ ਮੰਤਰੀ,ਵਿਧਾਇਕ ਹੋਣ ਜਾਂ ਫਿਰ ਮਾਨ ਸਰਕਾਰ ਦੇ ਮੰਤਰੀ ਜਾਂ ਵਿਧਾਇਕ ਹੋਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਸਖਤ ਸੁਨੇਹਾ ਦਿੱਤਾ ਕਿ ਕਿਸੇ ਵੀ ਰਿਸ਼ਵਤਖੋਰ ਨੂੰ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਕਿਸੇ ਵੀ ਅਹੁਦੇ ਉੱਪਰ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਦੱਸ ਦੇਈਏ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ਦੇ 11 ਮਹੀਨਿਆਂ ‘ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਤਿੰਨ ਮੰਤਰੀ ਆਪਣੀ ਕੁਰਸੀ ਗਵਾ ਬੈਠੇ ਹਨ ।

ਹੁਣ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਵਿਧਾਇਕਾਂ ਦੇ ਬਾਰੇ ਜੋ ਆਪਣੇ PA ਦੀ ਬਦੋਲਤ ਫਸ ਗਏ ਹਨ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਸਭ ਤੋਂ ਪਹਿਲਾਂ ਕੈਬਨਿਟ ਵਿੱਚੋਂ ਬਰਖਾਸਤ ਕੀਤਾ ਗਿਆ ਸੀ। ਉਸ ‘ਤੇ ਕੰਮ ਦੇ ਬਦਲੇ ਠੇਕੇਦਾਰ ਤੋਂ ਕਮਿਸ਼ਨ ਮੰਗਣ ਦਾ ਦੋਸ਼ ਸੀ। ਜਾਣਕਾਰੀ ਅਨੁਸਾਰ ਸ਼ਿਕਾਇਤ ਮੁਤਾਬਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ‘ਚ ਨਿਗਰਾਨ ਇੰਜੀਨੀਅਰ ਐਸ.ਈ ਰਾਜਿੰਦਰ ਸਿੰਘ ਨੇ ਇਲਜ਼ਾਮ ਲਾਏ ਕਿ ਡਾ. ਸਿੰਗਲਾ ਦਾ ਓਐਸਡੀ ਪ੍ਰਦੀਪ ਕੁਮਾਰ ਵੱਟਸਐਪ ‘ਤੇ ਕਾਲ ਕਰ ਉਹਨਾਂ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਮੁੱਖ ਮੰਤਰੀ ਤੋਂ ਕਾਲ ਰਿਕਾਰਡਿੰਗ ਪਹੁੰਚੀ ਤੇ 24 ਮਈ 2022 ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ

ਇਸ ਤੋਂ ਠੀਕ ਚਾਰ ਮਹੀਨੇ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦੇ ਦਿੱਤਾ ਸੀ। ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਰਹੇ ਫੌਜਾ ਸਿੰਘ ਸਰਾਰੀ ਦਾ ਵੀ ਭਾਂਡਾ ਉਨ੍ਹਾਂ ਦੇ ਓਐਸਡੀ ਤਰਸੇਮ ਸਿੰਘ ਕਪੂਰ ਨੇ ਫੋੜਿਆ ਸੀ, 5 ਮਿੰਟ 36 ਸੈਕਿੰਡ ਦੀ ਇੱਕ ਆਡੀਓ ਸਾਹਮਣੇ ਆਈ ਜਿਸ ਨੇ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਵੀਡੀਓ ‘ਚ ਕਥਿਤ ਤੌਰ ‘ਤੇ ਇਸ ਆਡੀਓ ‘ਚ ਫੌਜਾ ਸਿੰਘ ਸੌਦੇਬਾਜ਼ੀ ਕਰਦੇ ਸੁਣੇ ਗਏ, ਇਸ ਆਡੀਓ ਨੂੰ ਲੀਕ ਉਹਨਾਂ ਦੇ ਓਐਸਡੀ ਰਹੇ ਤਰਸੇਮ ਕਪੂਰ ਨੇ ਹੀ ਲੀਕ ਕੀਤਾ, ਤਰਸੇਮ ਕਪੂਰ ਮੰਤਰੀ ਤੋਂ ਨਾਰਾਜ਼ ਚੱਲ ਰਹੇ ਸਨ ਕਿ ਤਰਸੇਮ ਦੇ ਕਿਸੇ ਰਿਸ਼ਤੇਦਾਰ ਦੀ ਪੁਲਿਸ ਸ਼ਿਕਾਇਤ ਸਬੰਧੀ ਕੋਈ ਮਦਦ ਨਹੀਂ ਕੀਤੀ ਸੀ ਜਿਸ ਤੋਂ ਗੁੱਸੇ ‘ਚ ਆਏ ਤਰਸੇਮ ਨੇ ਇਸ ਆਡੀਓ ਨੂੰ ਲੀਕ ਕੀਤਾ ਜਿਸ ਦੀ ਬਦੌਲਤ 7 ਜਨਵਰੀ 2023 ਨੂੰ ਸਰਾਰੀ ਨੇ ਖੁਦ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ।

ਫੌਜਾ ਸਿੰਘ ਸਰਾਰੀ

ਹਾਲਾਂਕਿ ਸਰਾਰੀ ਖਿਲਾਫ਼ ਵਿਰੋਧੀ ਪਾਰਟੀਆਂ ਹਾਲੇ ਵੀ ਜਾਂਚ ਲਈ ਅੜੀਆਂ ਹੋਈਆਂ ਹਨ ਕਿ ਜਿਵੇਂ ਵਿਜੇ ਸਿੰਗਲਾ ਦੀ ਆਡੀਓ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਗ੍ਰਿਫ਼ਤਾਰ ਕੀਤਾ ਗਿਆ ਉਵੇਂ ਸਰਾਰੀ ਲਈ ਵੀ ਕੀਤਾ ਜਾਵੇ ਖਾਸ ਕਰਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਫੌਜਾ ਸਿੰਘ ਸਰਾਰੀ ਖਿਲਾਫ਼ ਖੁੱਲ ਕੇ ਮੈਦਾਨ ਵਿੱਚ ਡਟੇ ਹੋਏ ਹਨ।

ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਵੀ ਆਪਣੇ ਪ੍ਰਾਈਵੇਟ ਪੀਏ ਦੀ ਬਦੌਲਤ ਵਿਵਾਦਤਾਂ ‘ਚ ਫਸ ਜਾਂਦਾ ਹੈ। ਅਮਿਤ ਰਤਨ ਕੋਟਫੱਤਾ ਜਿਸ ਦਾ ਪ੍ਰਾਈਵੇਟ ਪੀਏ ਰਸ਼ਿਮ ਗਰਗ ਹੈ। ਉਹ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਗਿਆ ਸੀ। ਇਹ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਦੀ ਹੈ। 16 ਫਰਵਰੀ ਨੂੰ ਰਸ਼ਿਮ ਗਰਗ ਨੂੰ ਇੱਕ ਸਰਪੰਚ ਦੀ ਪਤੀ ਵੱਲੋਂ ਰਿਸ਼ਵਤ ਦੇ 4 ਲੱਖ ਰੁਪਏ ਦਿੱਤੇ ਜਾਂਦੇ ਤੇ ਉੱਪਰੋਂ ਵਿਜੀਲੈਂਸ ਪਹੁੰਚ ਜਾਂਦੀ, ਹਾਲਾਂਕਿ ਵਿਧਾਇਕ ਨੇ ਸਾਫ਼ ਕਿਹਾ ਸੀ ਕਿ ਰਸ਼ਿਮ ਗਰਗ ਮੇਰਾ ਪੀਏ ਨਹੀਂ ਤੇ ਵਿਜੀਲੈਂਸ ਮੌਕੇ ‘ਤੇ ਵਿਧਾਇਕ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਫਿਰ ਸਰਪੰਚ ਦਾ ਪਤੀ ਜੋ ਸ਼ਿਕਾਇਤਕਰਤਾ ਹੈ ਉਹ ਇੱਕ ਆਡੀਓ ਜਾਰੀ ਕਰਦਾ, ਜਿਸ ਵਿੱਚ ਸੁਣਿਆ ਜਾ ਸਕਦਾ ਕਿ ਸ਼ਿਕਾਇਤਕਰਤਾ ਤੇ ਵਿਧਾਇਕ ਸੌਦੇਬਾਜ਼ੀ ਕਰ ਰਹੇ ਨੇ 25 ਲੱਖ ਦੀ ਗਰਾਂਟ ਦੇ ਬਿੱਲ ਪਾਸ ਕਰਵਾਉਣ ਲਈ 5 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ। ਆਡੀਓ ਲੀਕ ਹੋਣ ਤੋਂ ਬਾਅਦ ਵਿਜੀਲੈਂਸ ਨੇ ਵਿਧਾਇਕ ਅਮਿਤ ਰਤਨ ਨੂੰ 23 ਫਰਵਰੀ 2023 ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।

ਅਮਿਤ ਰਤਨ ਕੋਟਫੱਤਾ

ਇਹ ਤਾਂ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੋ ਆਪਣੇ ਪੀਏ ਦੀ ਬਦੌਲਤ ਕਿਸੇ ਨਾ ਕਿਸੇ ਮਾਮਲੇ ‘ਚ ਫਸ ਗਏ ਹਨ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਉਹਨਾਂ ਲੀਡਰਾਂ ਦੀ ਵੀ, ਜਿਹੜੇ ਆਪੋ ਆਪਣੇ ਪੀਏ ਦੇ ਚੱਕਰਾਂ ‘ਚ ਫਸ ਗਏ ਹਨ।

ਕਾਂਗਰਸ ਦੇ ਵਿਧਾਇਕਾਂ ਚੋਂ ਪਹਿਲਾਂ ਨਾਮ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਹੈ ।ਇਹਨਾਂ ਉੱਤੇ ਰੁੱਖਾਂ ਦੀ ਕਟਾਈ, ਰਿਸ਼ਵਤਖੋਰੀ ਤੇ ਕਰੋੜਾਂ ਰੁਪਏ ਦੇ ਘੁਟਾਲੇ ਦੇ ਇਲਜ਼ਾਮ ਨੇ, ਤੇ ਧਰਮਸੋਤ ਜੇਲ੍ਹ ‘ਚ ਬੰਦ ਹੈ। ਸਾਧੂ ਸਿੰਘ ਧਰਮਸੋਤ ਦੇ ਓਐਸਡੀ ਰਹੇ ਕਮਲਜੀਤ ਸਿੰਘ ਤੇ ਚਮਕੌਰ ਸਿੰਘ ਵੀ ਜੇਲ੍ਹ ‘ਚ ਬੰਦ ਹਨ।

ਸਾਧੂ ਸਿੰਘ ਧਰਮਸੋਤ

ਦੂਜੇ ਨੰਬਰ ‘ਤੇ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਜੋ ਕਿ ਅਨਾਜ ਮੰਡੀ ਲੁਧਿਆਣਾ ਟੈਂਡਰ ਘੁਟਾਲਾ ਮਾਮਲੇ ‘ਚ ਜੇਲ੍ਹ ‘ਚ ਬੰਦ ਹੈ, ਆਸ਼ੂ ਦਾ ਪੀਏ ਪੰਕਜ ਮਲਹੋਤਰਾ ਵੀ ਜੇਲ੍ਹ ‘ਚ ਬੰਦ ਹੈ।

ਭਾਰਤ ਭੂਸ਼ਣ ਆਸ਼ੂ

ਤੀਜੇ ਨੰਬਰ ‘ਤੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਜੋ ਕਿ ਉਦਯੋਗੀ ਪਲਾਟ ਘੁਟਾਲਾ ਮਾਮਲੇ ‘ਚ ਫਸੇ ਹੋਏ ਹਨ, ਇਸ ਤੋਂ ਪਹਿਲਾਂ ਵਿਜੀਲੈਂਸ ਦੇ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੇ ਇਲਜ਼ਾਮ ਹਨ। ਅਰੋੜਾ ਦਾ ਪੀਏ ਮਨੀ ਵੀ ਜੇਲ੍ਹ ਵਿੱਚ ਬੰਦ ਹੈ।

ਸੁੰਦਰ ਸ਼ਾਮ ਅਰੋੜਾ
Exit mobile version