Punjab

‘ਆਪ’ ਵਿਧਾਇਕ ਦਾ ਵਿਵਾਦਿਤ ਬਿਆਨ, ਕਿਹਾ “10ਵੀਂ ਪਾਸ ਮੈਨੂੰ ਕੋਈ ਸਵਾਲ ਨਾ ਪੁੱਛੇ, ਮੈਨੂੰ ਪਸੰਦ ਨਹੀ”

ਚਮਕੌਰ ਸਾਹਿਬ ਹਲਕੇ ਨਾਲ ਸਬੰਧਤ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਇੱਕ ਵਿਵਾਦਤ ਬਿਆਨ ਕਾਰਨ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਕਿਹਾ ਕਿ “ਇਹ 10ਵੀਂ ਪਾਸ ਨਾਲ ਗੱਲ ਨਹੀਂ ਕਰਨਗੇ, 10ਵੀਂ ਪਾਸ ਮੈਨੂੰ ਕੋਈ ਸਵਾਲ ਨਾ ਪੁੱਛੇ, ਮੈਨੂੰ ਪਸੰਦ ਨਹੀਂ।” ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਯੋਗਤਾ ਦੱਸਦਿਆਂ ਕਿਹਾ ਕਿ “ਮੈਂ ਕੁਆਲੀਫਾਈਡ ਡਾਕਟਰ ਹਾਂ, ਐੱਮਐੱਸ ਹਾਂ।”

ਇਸ ਬਿਆਨ ਨਾਲ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਕੀਤਾ ਅਤੇ ਪੁੱਛਿਆ ਕਿ “ਕੀ 10ਵੀਂ ਪਾਸ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਪਾਏ?” ਵਿਵਾਦ ਵਧਣ ਤੇ ਚੰਨੀ ਨੇ ਮੁਆਫ਼ੀ ਮੰਗ ਲਈ। ਉਨ੍ਹਾਂ ਨੇ ਕਿਹਾ, “ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਗੁੱਸਾ ਆਇਆ ਤਾਂ ਮੈਂ ਮੁਆਫ਼ੀ ਮੰਗਦਾ ਹਾਂ।