ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHAYAT ELECTION 2024) ਵਿੱਚ ਨਾਮਜ਼ਦਗੀਆਂ (NOMINATION) ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਜੈਤੋਂ ਤੋਂ ਆਪ ਵਿਧਾਇਕ ਅਮੋਲਕ ਸਿੰਘ (JATTO MLA AMOLAK SINGH) ਦਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਦਾ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਆਪ ਵਿਧਾਇਕ ਇਸ ਵਿੱਚ ਵਿਰੋਧੀ ਨੂੰ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਅਸੀਂ ਇੱਥੇ ਉਮੀਦਵਾਰ ਦਾ ਐਲਾਨ ਨਹੀਂ ਕਰਨ ਲਈ ਆਏ ਬਲਕਿ ਸਿੱਧਾ ਸਰਪੰਚ ਹੀ ਐਲਾਨਣ ਆਏ ਹਾਂ, ਇਹ ਸਾਡਾ ਸਰਪੰਚ ਹੈ ਅਤੇ ਸਾਡਾ ਸਰਪੰਚ ਹੀ ਬਣੂਗਾ। ਜੇ ਕੋਈ ਬੰਦਾ ਨਹੀਂ ਬਣਦਾ ਤਾਂ ਐਤਕੀਂ ਬੰਦੇ ਬਣਾਵਾਂਗੇ।
ਇਸ ਤੋਂ ਬਾਅਦ ਵਿਧਾਇਕ ਅਮੋਲਕ ਸਿੰਘ ਕਹਿੰਦੇ ਹਨ ਹਿੰਮਤ ਹੈ ਤਾਂ ਸਾਡੇ ਬੰਦੇ ਨੂੰ ਹੱਥ ਵੀ ਲਗਾ ਕੇ ਵਿਖਾਉ। ਭਾਈਚਾਰਕ ਸਾਂਝ ਬਣਾ ਕੇ ਰੱਖੀਏ ਜੇ ਕੋਈ ਬੰਦਾ ਕੰਮ ਖ਼ਰਾਬ ਕਰਦਾ ਰਿਹਾ ਤਾਂ ਐਤਕੀ ਕਰਕੇ ਦਿਖਾਇਓ ਪੁੱਠੇ ਕੰਮ। ਬਾਹਾਂ ਤੋਂ ਫੜ ਕੇ ਬਾਹਰ ਕੱਢਦੇ ਰਹੇ ਨੇ ਪੰਚਾਇਤ ਚੋਣਾਂ ਵਿੱਚੋਂ, ਮੈਂ ਇੱਥੋਂ ਉਨ੍ਹਾਂ ਨੂੰ ਚੈਲੰਜ ਕਰਦਾ ਜੇ ਐਤਕੀ ਹਿੰਮਤ ਹੈ ਤਾਂ ਹੱਥ ਵੀ ਲਗਾ ਕੇ ਦਿਖਾਵੇ।
ਅਮੋਲਕ ਸਿੰਘ ਨੇ ਇਸ ਬਿਆਨ ਤੋਂ ਬਾਅਦ ਸਫਾਈ ਦਿੰਦੇ ਹੋਏ ਕਿਹਾ ਪਿਛਲੀ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਸਾਨੂੰ ਫਾਰਮ ਭਰਨ ਨਹੀਂ ਦਿੱਤੇ ਗਏ ਸਨ, ਧੱਕੇ ਮਾਰੇ ਗਏ ਸਨ। ਉਨ੍ਹਾਂ ਲੋਕਾਂ ਨੂੰ ਕਿਹਾ ਹੈ ਇਸ ਵਾਰ ਕਰਕੇ ਵਿਖਾਉਣ। ਅਸੀਂ ਕੋਈ ਧਮਕੀ ਨਹੀਂ ਦਿੱਤੀ, ਬਲਕਿ ਚੋਣਾਂ ਵਿੱਚ ਗੜਬੜੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ। ਅਮੋਲਨ ਸਿੰਘ ਨੇ ਕਿਹਾ ਧੱਕਾ ਕਰਨ ਵਾਲੇ ਲੋਕਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਸੀ ਜੇਕਰ ਕੋਈ ਕਰੇਗਾ ਤਾਂ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ।
ਉੱਧਰ ਅਕਾਲੀ ਦਲ (AKLI DAL) ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ (MAHESH INDER SINGH GREWAL) ਨੇ ਅਮੋਲਕ ਸਿੰਘ ਵਰਗੇ ਲੋਕ ਲੋਕਰਾਜ ਦਾ ਕਤਲ ਕਰਨ ਦੇ ਲਈ ਆਏ ਹਨ ਉਨ੍ਹਾਂ ਨਹੀਂ ਪਤਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਜਿਵੇਂ ਦਾ ਤੁਸੀਂ ਬੀਜੋਗੇ ਉਹ ਹੀ ਪਾਉਗੇ, ਲੋਕਸਭਾ ਚੋਣਾਂ ਵਿੱਚ ਜਨਤਾ ਨੇ ਤੁਹਾਨੂੰ ਸਬਕ ਸਿਖਾਇਆ ਹੈ।