ਬਿਉਰੋ ਰਿਪੋਰਟ : ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਬੁਰੀ ਤਰ੍ਹਾਂ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਹਫ਼ਤੇ ਦੇ ਅੰਦਰ ਦੂਜੀ ਵਾਰ ਉਹ ਵਿਵਾਦਾਂ ਵਿੱਚ ਫਸੀ ਹੈ, ਜਿਸ ਦੀ ਵਜ੍ਹਾ ਕਰਕੇ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਦਾ ਘੇਰਾ ਪਾਇਆ ਗਿਆ। ਮਾਣੂਕੇ ਨੇ ਪਿੰਡ ਭਮੀਪੁਰਾਂ ਕਲਾਂ ਵਿੱਚ ਲੋਕਾਂ ਦੀ ਸ਼ਿਕਾਇਤ ਸੁਣਨ ਦੇ ਲਈ ਦਰਬਾਰ ਲਗਾਇਆ ਸੀ। ਇਸ ਵਿਚਾਲੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਅਤੇ ਇਲਜ਼ਾਮ ਲਗਾਇਆ ਕਿ ਢਾਈ ਏਕੜ ਦੇ ਸਰਕਾਰੀ ਛੱਪੜ ਵਿੱਚ ਆਪ ਸਰਪੰਚ ਅਤੇ ਉਨ੍ਹਾਂ ਦੇ ਲੋਕਾਂ ਨੇ ਕਬਜ਼ਾ ਕੀਤਾ ਹੈ। ਇਸ ‘ਤੇ ਕਬਜ਼ਾ ਹਟਾਇਆ ਜਾਵੇ।
ਸ਼ਿਕਾਇਤ ਪੜ੍ਹਨ ਤੋਂ ਬਾਅਦ ਦਰਬਾਰ ਕੀਤਾ ਬੰਦ
ਪਿੰਡ ਦੇ ਲੋਕਾਂ ਵਿੱਚ ਸ਼ਾਮਲ ਗੁਰਦੀਪ ਸਿੰਘ, ਅਲਵਾਰ ਸਿੰਘ ਅਤੇ ਹੋਰ ਲੋਕਾਂ ਨੇ ਕਿਹਾ MLA ਮਾਣੂਕੇ ਨੇ ਉਨ੍ਹਾਂ ਦੀ ਸ਼ਿਕਾਇਤ ਦੀਆਂ 3 ਤੋਂ 4 ਲਾਈਨ ਪੜ੍ਹ ਕੇ ਦਰਬਾਰ ਬੰਦ ਕਰ ਦਿੱਤਾ। ਮਾਣੂਕੇ ਆਪਣੀ ਕਾਰ ਵਿੱਚ ਜਾ ਕੇ ਬੈਠ ਗਈ। ਲੋਕਾਂ ਨੇ ਨਾਰੇਬਾਜ਼ੀ ਕੀਤੀ, ਲੋਕਾਂ ਨੇ ਕਿਹਾ ਛੱਪੜ ‘ਤੇ ਕਰਜ਼ਾ ਛੁਡਵਾਇਆ ਜਾਵੇ,ਮਾਣੂਕੇ ਨੇ ਕਿਹਾ ਉਹ ਮਾਮਲੇ ਦੀ ਜਾਂਚ ਕਰਵਾਉਣਗੇ । ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਪਿੰਡ ਭਮੀਪੁਰਾ ਵਿੱਚ ਨਸ਼ੇ ਨੂੰ ਲੈ ਕੇ ਖ਼ਾਸ ਮੀਟਿੰਗ ਕਰਨੀ ਸੀ। ਪਰ ਵਿਰੋਧ ਦੇ ਚੱਲ ਦੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ । ਮਾਣੂਕੇ ਨੇ ਪਿੰਡ ਦੇ ਕੰਮਾਂ ਦੇ ਲਈ 7 ਲੱਖ ਦਾ ਚੈੱਕ ਵੀ ਸੌਂਪਿਆ । ਲੋਕਾਂ ਦਾ ਇਲਜ਼ਾਮ ਸੀ ਕੀ ਆਪ ਵਿਧਾਇਕ ਸਰਕਾਰੀ ਕਬਜ਼ਿਆਂ ਨੂੰ ਛੁਡਾਉਣ ਵਿੱਚ ਕਾਮਯਾਬ ਨਹੀਂ ਹੇ ਸਕੀ। ਇਸ ਤੋਂ ਪਹਿਲਾਂ ਮਾਣੂਕੇ ‘ਤੇ ਇੱਕ NRI ਬਜ਼ੁਰਗ ਔਰਤ ਨੇ ਉਨ੍ਹਾਂ ਦੀ ਕੋਠੀ ਹੜੱਪਣ ਦਾ ਇਲਜ਼ਾਮ ਲਗਾਇਆ ਸੀ ।
ਕੈਨੇਡਾ ਦੀ ਅਮਨਜੀਤ ਕੌਰ ਨੇ ਮਾਣੂਕੇ ਤੇ ਇਲਜ਼ਾਮ ਲਗਾਇਆ ਸੀ
ਕੈਨੇਡਾ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਵਿਧਾਇਕ ਮਾਣੂਕੇ ਖ਼ਿਲਾਫ਼ SSP ਅਤੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ਼ਿਕਾਇਤ ਭੇਜੀ ਸੀ। ਅਮਰਜੀਤ ਨੇ ਕਿਹਾ ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਈ, ਇਸ ਗੱਲ ਦਾ ਫ਼ਾਇਦਾ ਚੁੱਕ ਕੇ ਵਿਧਾਇਕ ਮਾਣੂਕੇ ਨੇ ਹੀਰਾ ਬਾਗ਼ ਦੀ ਗਲੀ ਨੰਬਰ 7 ਵਿੱਚ ਮੇਰੇ ਘਰ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ, ਘਰ ਵਿੱਚ ਰੱਖਿਆ ਹੋਇਆ ਸਮਾਨ ਵਿੱਚ ਕੱਢ ਦਿੱਤਾ ਹੈ ।
ਕੈਨੇਡਾ ਦੀ ਅਮਰਜੀਤ ਕੌਰ ਨੇ ਕਿਹਾ ਜਦੋਂ ਵਿਧਾਇਕ ਮਾਣੂਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਕਾਉਂਦੇ ਹੋਏ ਕਿਹਾ ‘ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈ, ਮੈਨੂੰ ਕਿਸੇ ਦਾ ਡਰ ਨਹੀਂ ਹੈ, ਸਰਕਾਰ ਸਾਡੀ ਹੈ ਪੁਲਿਸ ਵੀ ਸਾਡੇ ਨਾਲ ਹੈ’। ਅਮਰਜੀਤ ਨੇ ਦੱਸਿਆ ਸੀ ਕਿ ਉਹ ਬਜ਼ੁਰਗ ਹੈ, ਉਨ੍ਹਾਂ ਨੂੰ ਮਕਾਨ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ,ਧਮਕੀ ਦਿੱਤੀ ਜਾ ਰਹੀ ਹੈ,ਉਨ੍ਹਾਂ ਨੇ ਮਕਾਨ ਨਹੀਂ ਛੱਡਿਆ ਤਾਂ ਝੂਠਾ ਮਾਮਲਾ ਦਰਜ ਕਰਵਾਇਆ ਜਾਵੇਗਾ ।
ਮਾਣੂਕੇ ਦੀ ਸਫ਼ਾਈ
ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਠੀ ਕਿਰਾਏ ‘ਤੇ ਲਈ ਸੀ। ਹੁਣ NRI ਅਮਰਜੀਤ ਕੌਰ ਆਪਣਾ ਹੱਕ ਜਤਾ ਰਹੀ ਹੈ । ਜਦਕਿ 2 ਲੋਕ ਹੋਰ ਇਸ ਕੋਠੀ ‘ਤੇ ਆਪਣਾ ਮਾਲਕਾਨਾ ਹੱਕ ਜਤਾ ਰਹੇ ਸਨ । ਉਨ੍ਹਾਂ ਨੇ SSP ਜਗਰਾਉਂ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ । ਮਾਣੂਕੇ ਨੇ ਕਿਹਾ ਕਿ ਦੋਵਾਂ ਮਾਲਕਾਂ ਵਿੱਚੋਂ ਜੇਕਰ NRI ਔਰਤ ਮਾਲਕ ਹੋਵੇਗੀ ਤਾਂ ਉਹ ਚਾਬੀ ਦੇ ਕੇ ਚਲੀ ਜਾਵੇਗੀ ।