Punjab

ਆਪ’ ਵਿਧਾਇਕ ਦੇ ਬੇਟੇ ਦੇ ਵਿਆਹ ‘ਤੇ ਹੋਈ ਲੜਾਈ, ਜ਼ਖ਼ਮੀ ਹਸਪਤਾਲ ਦਾਖਲ

ਬਿਉਰੋ ਰਿਪੋਰਟ – ਲੁਧਿਆਣਾ ਦੇ ਹਲਕਾ ਗਿੱਲ ਤੋਂ ‘ਆਪ’ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਪੁੱਤਰ ਦੇ ਵਿਆਹ ‘ਤੇ ਵਿਵਾਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਲਾਕ ਪ੍ਰਧਾਨ ਸਾਹਿਬਜੀਤ ਸਿੰਘ ਉਰਫ ਸਾਬੀ ‘ਤੇ ਕੁਝ ਨੌਜਵਾਨਾ ਨੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਹਥਿਆਰਾਂ ਨਾਲ ਲੈਸ ਸਨ। ਇਸ ਹਮਲੇ ਵਿੱਚ ਸਾਹਿਬਜੀਤ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲੇ ਸਮੇਂ ਬਚਾਅ ਕਰ ਰਹੇ ਵਿਧਾਇਕ ਦੇ ਦਫ਼ਤਰ ਇੰਚਾਰਜ ਮਨਦੀਪ ਸਿੰਘ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਇਸ ਦੌਰਾਨ ਸਾਹਿਬਜੀਤ ਅਤੇ ਮਨਦੀਪ ਸਿੰਘ ਦੋਵਾਂ ਦੀ ਪੱਗ ਲੱਥ ਗਈ। ਸਾਹਿਬਜੀਤ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਚਰਨਜੀਤ ਸਿੰਘ, ਬਿੰਨੀ ਬੁਲਾਰਾ ਅਤੇ 10 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਥਿਆਰਾਂ ਨਾਲ ਲੈਸ ਸਨ। ਉਹ ਨੇ ਦੇਖਿਆ ਕਿ ਸਾਹਿਬਜੀਤ ਸਿੰਘ ਪਾਰਟੀ ਵਿੱਚੋਂ ਬਾਹਰ ਗਿਆ ਹੈ, ਇਸ ਲਈ ਉਹ ਸਾਹਿਬਜੀਤ ਨੂੰ ਦੇਖਣ ਲਈ ਗਿਆ ਸੀ, ਪਰ ਸਾਰੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਹਥਿਆਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਸਾਰਿਆਂ ਨੇ ਚਰਨਜੀਤ ਸਿੰਘ, ਬਿੰਨੀ ਬੁਲਾਰਾ ਦੇ ਇਸ਼ਾਰੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ

ਇਹ ਵੀ ਪੜ੍ਹੋ – ਸਪੈਸ਼ਲ ਟਾਸਕ ਫੋਰਸ ਨੂੰ ਮਿਲੀ ਵੱਡੀ ਕਾਮਯਾਬੀ, ਅੰਤਰਰਾਜੀ ਨੈਟਵਰਕ ਦਾ ਕੀਤਾ ਪਰਦਾਫਾਸ਼