Punjab

ਆਪ ਵਿਧਾਇਕ ਦਾ ਬਜ਼ੁਰਗ ਕਿਸਾਨ ਨਾਲ ਅਪਸ਼ਬਦ ਬੋਲਣ ਦਾ ਵੀਡੀਓ ਵਾਇਰਲ ! ਹੁਣ MLA ਦੀ ਆਈ ਇਹ ਸਫਾਈ

ਬਿਉਰੋ ਰਿਪੋਰਟ : ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਬਜ਼ੁਰਗ ਕਿਸਾਨ ਨੂੰ ਅਪਸ਼ਬਦ ਬੋਲ ਦੇ ਹੋਏ ਸੁਣਾਈ ਦੇ ਰਹੇ ਹਨ।ਹਾਲਾਂਕਿ ਵੀਡੀਓ ਤੋਂ ਬਾਅਦ ਹੁਣ ਵਿਧਾਇਕ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ । ਇਹ ਵੀਡੀਓ ਵੀਰਵਾਰ ਦੁਪਹਿਰ ਉਸ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਉਹ ਕੈਂਟ ਸਥਿਤ ਇੱਕ ਧਰਨੇ ‘ਤੇ ਪਹੁੰਚੇ ਸਨ।

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਫਿਰੋਜ਼ਪੁਰ ਕੈਂਟ ਦੇ ਸਾਰੇ ਦੁਕਾਨਦਾਰ ਅਤੇ ਵਪਾਰੀ ਵਿਗੜ ਦੀ ਕਾਨੂੰਨੀ ਹਾਲਾਤਾ ਨੂੰ ਲੈਕੇ ਸ਼ਹਿਰ ਬੰਦ ਕਰਕੇ 7 ਨੰਬਰ ਚੁੰਗੀ ‘ਤੇ ਧਰਨਾ ਦੇ ਰਹੇ ਸਨ । ਇਸੇ ਧਰਨੇ ਵਿੱਚ ਵਿਧਾਇਕ ਭੁੱਲਰ ਵਪਾਰੀਆਂ ਦਾ ਮਸਲਾ ਹੱਲ ਕਰਨ ਦੇ ਲਈ ਪਹੁੰਚੇ ਸਨ । ਜਿਸ ਥਾਂ ‘ਤੇ ਧਰਨਾ ਚੱਲ ਰਿਹਾ ਸੀ । ਉੱਥੇ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ । ਵਿਧਾਇਕ ਦੇ ਨਾਲ ਇੱਕ ਬਜ਼ੁਰਗ ਕਿਸਾਨ ਦੀ ਬਹਿਸ ਹੋ ਗਈ । ਜਾਂਦੇ ਸਮੇਂ ਵਿਧਾਇਕ ਭੁੱਲਰ ਨੇ ਕਿਸਾਨ ਨੂੰ ਅਪਸ਼ਬਦ ਬੋਲੇ । ਜਿਸ ਦਾ ਵੀਡੀਓ ਲੋਕਾਂ ਵੱਲੋ ਬਣਾਇਆ ਗਿਆ । ਵੀਡੀਓ ਦਾ ਵਾਇਰਲ ਹੋਰ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਵਿਧਾਇਕ ਖਿਲਾਫ ਵੱਧ ਗਿਆ ਹੈ । ਉਨ੍ਹਾਂ ਵੱਲੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ।

ਉਧਰ ਵਿਧਾਇਕ ਰਣਬੀਰ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ,ਉਨ੍ਹਾਂ ਕਿਹਾ ਧਰਨੇ ਵਿੱਚ ਮੌਜੂਦ ਕੁਝ ਅਕਾਲੀ ਅਤੇ ਬੀਜੇਪੀ ਦੇ ਵਰਕਰਾਂ ਨੇ ਉੱਥੇ ਹੰਗਾਮਾਂ ਕੀਤਾ ਅਤੇ ਮੈਨੂੰ ਤੈਸ਼ ਵਿੱਚ ਲਿਆਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਗਈ ।