ਬਿਊਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਇੱਕ ਵਰਕਰ ਲੁਧਿਆਣਾ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਨਾਂ ‘ਤੇ ਸਟੈਂਪ ਅਤੇ ਜਾਲੀ ਹਸਤਾਖਰ ਕਰਵਾ ਕੇ ਇੰਤਕਾਲ ਚੜਵਾਉਣ ਪਹੁੰਚਿਆ, ਇਸ ਕੰਮ ਵਿੱਚ ਉਸ ਦਾ ਸਾਥ ਵਿਧਾਇਕ ਦੀ ਦਫਤਰ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਦਿੱਤਾ। ਪਟਵਾਰੀ ਜਮਿੰਦਰ ਸਿੰਘ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪ ਵਿਧਾਇਕ ਨੂੰ ਫੋਨ ਕਰਕੇ ਪੁੱਛਿਆ ਤਾਂ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ । ਪਟਵਾਰੀ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਥਾਨਾ ਡਾਬਾ ਦੀ ਪੁਲਿਸ ਪਟਿਆਲਾ ਵਿੱਚ ਪ੍ਰੇਮ ਨਗਰ ਦੇ ਰਹਿਣ ਵਾਲੇ ਪਟਵਾਰੀ ਜਮਿੰਦਰ ਦੀ ਸ਼ਿਕਾਇਤ ‘ਤੇ ਰਾਮ ਬਖਸ਼ ਅਤੇ ਵਿਧਾਇਕ ਦੇ ਦਫਤਰ ਵਿੱਚ ਕੰਮ ਕਰਨ ਵਾਲੀ ਕੁਲਵਿੰਦਰ ਕੌਰ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ । ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ । ਪੁਲਿਸ ਮੁਲਜ਼ਮਾਂ ਕੋਲੋ ਪੁੱਛ-ਗਿੱਛ ਕਰ ਰਹੀ ਹੈ।
ਗਿਆਸਪੁਰਾ ਵਿੱਚ ਪਟਵਾਰਖਾਨਾ ਬਣਿਆ ਹੋਇਆ ਹੈ ਜਿੱਥੇ ਪਟਵਾਰੀ ਜਮਿੰਦਰ ਸਿੰਘ ਦੀ ਡਿਊਟੀ ਸੀ,ਵੀਰਵਾਰ ਨੂੰ ਮੁਲਜ਼ਮ ਰਾਮ ਬਖਸ਼ ਪੰਜ ਰਜਿਸਟ੍ਰੀਆਂ ਦੀ ਕਾਪੀ ਲੈਕੇ ਪਹੁੰਚੇ ਅਤੇ ਪਟਵਾਰੀ ‘ਤੇ ਰੌਬ ਜਮਾਉਂਦੇ ਹੋਏ ਉਨ੍ਹਾਂ ਦਾ ਇੰਤਕਾਲ ਚੜਾਉਣ ਦੇ ਨਾਲ-ਨਾਲ ਉਨ੍ਹਾਂ ਦੀ ਫਰਤ ਦੀ ਕਾਪੀ ਵੀ ਮੰਗ ਲਈ,ਪੰਜ ਰਜਿਸਟ੍ਰੀਆਂ ‘ਤੇ ਆਪ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਸਟੈਂਪ ਦੇ ਨਾਲ ਹਸਤਾਖਰ ਵੀ ਸਨ। ਪਟਵਾਰੀ ਨੂੰ ਸ਼ੱਕ ਹੋਇਆ ਉਸ ਨੇ ਵਿਧਾਇਕ ਨੂੰ ਫੋਨ ਲਗਾਇਆ ਇਸ ਬਾਰੇ ਵਿੱਚ ਪੁੱਛਿਆ,ਉਨ੍ਹਾਂ ਦੱਸਿਆ ਕਿ ਮੈਂ ਕਿਸੇ ਦੀ ਵੀ ਸਿਫਾਰਸ਼ ਨਹੀਂ ਕੀਤੀ ਹੈ ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਧਾਇਕ ਦੇ ਦਫਤਰ ਵਿੱਚ ਕੰਮ ਕਰ ਰਹੀ ਕੁਲਵਿੰਦਰ ਕੌਰ ਇਹ ਧੋਖੇਬਾਜ਼ੀ ਕਰ ਰਹੀ ਸੀ। ਰਾਮ ਬਖਸ਼ ਅਤੇ ਕੁਲਵਿੰਦਰ ਦੋਵੇਂ ਮਿਲੇ ਹੋ ਸਨ,ਜਿਸ ਦੇ ਬਾਅਦ ਵਿਧਾਇਕ ਨੇ ਦੋਵਾਂ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਆਪ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਦੀ ਸਟੈਂਪ ਦੀ ਗਲਤ ਇਸਤਮਾਲ ਹੋ ਰਿਹਾ ਸੀ,ਮੁਲਜ਼ਮ ਕੁਲਵਿੰਦਰ ਕੌਰ ਨੇ ਜਾਲੀ ਹਸਤਾਖਰ ਕੀਤੇ ਅਤੇ ਸਟੈਂਪ ਲੱਗਾ ਦਿੱਤੀ ਤਾਂਕੀ ਜਲਦੀ ਕੰਮ ਹੋ ਜਾਵੇਂ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਾਜ਼ਮ ਨੇ ਹੁਣ ਤੱਕ ਕਿਹੜੀ-ਕਿਹੜੀ ਥਾਂ ਅਤੇ ਕੰਮਾਂ ਵਿੱਚ ਗਲਤ ਸਟੈਂਪ ਦੀ ਵਰਤੋਂ ਕੀਤੀ ਹੈ ।