Punjab

‘ਆਪ’ MLA ਨਰਿੰਦਰ ਕੌਰ ਭਰਾਜ ਨੇ ਮਨਦੀਪ ਲੱਖੇਵਾਲ ਨਾਲ ਲਏ ਫੇਰੇ, ਹੋਇਆ ਸਾਦਾ ਵਿਆਹ

Narinder Kaur Bharaj Marriage,

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ(AAP MLA Narinder Kaur Bharaj Marriage )  ਦਾ ਅੱਜ ਆਨੰਦ ਕਾਰਜ ਹੋ ਗਿਆ। ਆਪ ਵਿਧਾਇਕਾ ਪਟਿਆਲਾ ਦੇ ਰਹਿਣ ਵਾਲੇ ਪਰਿਵਾਰ ਦੀ ਨੂੰਹ ਬਣੀ ਹੈ। ਉਨ੍ਹਾਂ ਦਾ ਵਿਆਹ ਮਨਦੀਪ ਸਿੰਘ ਲੱਖੇਵਾਲ ਨਾਲ ਹੋਇਆ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਤੇ ਮਨਦੀਪ ਲੱਖੇਵਾਲ ਦਾ ਵਿਆਹ ਅੱਜ  ਪਿੰਡ ਰੋੜੇਵਾਲ ਵਿਖੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਤੇ ਸਾਦਗੀ ਨਾਲ ਹੋਇਆ।

ਵਿਆਹ ਸਮਾਗਮ ਵਿੱਚ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ।ਇਸ ਖਾਸ ਮੌਕੇ ਤੇ ਕਈ ਵੱਡੇ ਸਿਆਸੀ ਅੱਗੇ ਪਹੁੰਚੇ ਹਨ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਵੀ ਸ਼ਿਰਕਤ ਕੀਤੀ, ਦੋਹਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਨਰਿੰਦਰ ਕੌਰ ਭਾਰਜ ਦੇ ਪਤੀ ਮਨਦੀਪ ਸਿੰਘ ‘ਆਪ’ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਰਹਿ ਚੁੱਕੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਰਿੰਦਰ ਕੌਰ ਭਾਰਜ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ। ਦੋਵੇਂ ਪਰਿਵਾਰ ਵੀ ਕਾਫੀ ਸਮੇਂ ਤੋਂ ਨੇੜੇ ਹਨ।

AAP MLA Narinder Kaur Bharaj
ਗੁਰਦੁਆਰੇ ਵਿਖੇ ਲਾਵਾਂ ਲੈਂਦੇ ਸਮੇਂ ਦੀਆਂ ਤਸਵੀਰਾਂ।

ਨਰਿੰਦਰ ਕੌਰ ਭਰਾਜ ਦੇ ਪਿੰਡ ਅਤੇ ਮਨਦੀਪ ਸਿੰਘ ਦੇ ਪਿੰਡ ਲੱਖੇਵਾਲ ਵਿਚਕਾਰ ਸਿਰਫ਼ ਪੌਣੇ ਕੁ ਕਿਲੋਮੀਟਰ ਦੀ ਦੂਰੀ ਹੈ। ਪਿੰਡ ਲੱਖੇਵਾਲ ਦੇ ਲੋਕ ਇਸ ਗੱਲੋਂ ਖੁਸ਼ ਹਨ ਕਿ ਸੰਗਰੂਰ ਦਾ ਵਿਧਾਇਕ ਉਨ੍ਹਾਂ ਦੇ ਪਿੰਡ ਦੀ ਨੂੰਹ ਬਣਨ ਜਾ ਰਿਹਾ ਹੈ। ਨਰਿੰਦਰ ਕੌਰ ਪਹਿਲੀ ਵਾਰ ਵਿਧਾਇਕ ਬਣੀ ਹੈ

ਨਰਿੰਦਰ ਕੌਰ ਭਾਰਜ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹਨ ਨਰਿੰਦਰ ਕੌਰ ਭਾਰਜ ਪੰਜਾਬ ਦੇ ਸਮੂਹ ਵਿਧਾਇਕਾਂ ਵਿੱਚੋਂ ਸਭ ਤੋਂ ਨੌਜਵਾਨ ਹਨ। ਉਹ ਪਹਿਲੀ ਵਾਰ ਵਿਧਾਇਕ ਬਣੇ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵੇਲੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਆਪਣੇ ਪਿੰਡ ਵਿੱਚ ਇੱਕੋ-ਇੱਕ ਪੋਲਿੰਗ ਬੂਥ ਬਣਾ ਕੇ ਚਰਚਾ ਵਿੱਚ ਆਈ ਸੀ।

AAP MLA Narinder Kaur Bharaj
ਗੁਰਦੁਆਰਾ ਵਿਖੇ ਆਪ ਵਿਧਾਇਕ ਭਰਾਜ ਆਪਣੇ ਪਤੀ ਨਾਲ।

ਆਮ ਕਿਸਾਨ ਪਰਿਵਾਰ ਦੀ ਧੀ ਭਰਾਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ. ਐੱਲ. ਬੀ. ਕੀਤੀ ਹੈ। ਭਰਾਜ ਦੋ ਵਾਰ ‘ਆਪ’ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣੀ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਨੌਜਵਾਨ ਪੀੜ੍ਹੀ ਵੱਲੋਂ ‘ਆਪ’ ਦਾ ਬੂਥ ਲਗਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਤਾਂ ਨਰਿੰਦਰ ਕੌਰ ਨੇ ਪਿੰਡ ਭਰਾਜ ’ਚ ਬੂਥ ਲਗਾਇਆ ਸੀ। ਭਰਾਜ ਸਾਂਝੇ ਪਰਿਵਾਰ ’ਚ ਰਹਿੰਦੀ ਹੈ, ਜਿਥੇ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਤੇ ਚਾਚਾ-ਚਾਚੀ ਹਨ।

ਭਰਾਜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਆਪਣੇ ਨੇੜਲੇ ਵਿਰੋਧੀ ਵਿਜੇ ਇੰਦਰ ਸਿੰਗਲਾ ਨੂੰ 38,000 ਵੋਟਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਚੋਣ ਜਿੱਤੀ ਸੀ। ਪਿਛਲੀ ਕਾਂਗਰਸ ਸਰਕਾਰ ਵਿੱਚ ਵਿਜੇ ਇੰਦਰ ਵੀ ਕੈਬਨਿਟ ਮੰਤਰੀ ਸਨ ਪਰ ਨਰਿੰਦਰ ਕੌਰ ਨੇ ਸੀਨੀਅਰ ਕਾਂਗਰਸੀ ਆਗੂ ਨੂੰ ਹਰਾ ਕੇ ਸੀਟ ’ਤੇ ਕਬਜ਼ਾ ਕਰ ਲਿਆ। ਹੋਰਨਾਂ ਉਮੀਦਵਾਰਾਂ ਵਿੱਚ ਅਕਾਲੀ ਦਲ ਦੇ ਵਿਨਰਜੀਤ ਸਿੰਘ ਗੋਲਡੀ ਅਤੇ ਭਾਜਪਾ ਦੇ ਅਰਵਿੰਦ ਖੰਨਾ ਵੀ ਆਹਮੋ-ਸਾਹਮਣੇ ਸਨ। ਨਰਿੰਦਰ ਨੇ ਸਭ ਨੂੰ ਪਹਿਲੋਂ ਹਰਾ ਕੇ ਜਿੱਤ ਦਰਜ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸਨ।