ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਤਰਨਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ਆਮੋ-ਸਾਹਮਣੇ ਹੋ ਗਏ ਹਨ । ਵਿਧਾਇਕ ਨੇ ਐੱਸਐੱਸਪੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਲਾਲਪੁਰਾ ਨੇ ਐੱਸਐੱਸਪੀ ਨੂੰ ਲੈਕੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ “SSP ਮੈਂ ਤਾਂ ਕਿਹਾ ਸੀ ਕਿ ਤੂੰ ਬੱਸ ਚੋਰਾਂ ਨਾਲ ਰਲਿਆ ਹੋਇਆ ਹੈ,ਪਰ ਹੁਣ ਪਤਾ ਚਲਿਆ ਹੈ ਕਿ ਤੂੰ ਕਾਇਰ ਵੀ ਹੈ। ਬਾਕੀ ਰਾਤ ਤੂੰ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ ਉਨ੍ਹਾਂ ਜੋ ਮੇਰੇ ਰਿਸ਼ਤੇਦਾਰਾਂ ਨਾਲ ਕੀਤਾ ਹੈ ਉਸ ਦੇ ਜਵਾਬ ਦੀ ਉਡੀਕ ਕਰੋ। ਬਾਕੀ ਜੋ ਤੂੰ ਸੀ.ਆਈ.ਏ ਵਾਲਿਆਂ ਕੋਲੋਂ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਤਾਂ MLA ਦੇ ਕਈ ਪਰਿਵਾਰ ਤਬਾਅ ਹੋ ਜਾਂਦੇ,ਮੈਨੂੰ ਸਵਿਕਾਰ ਹੈ,ਮੈਂ ਆਪਣੀ ਪੁਲਿਸ ਸਕਿਓਰਿਟੀ ਤੈਨੂੰ ਵਾਪਸ ਭੇਜ ਰਿਹਾ ਹਾਂ। ਤੇਰੇ ਕੋਲ ਖੁੱਲਾ ਸਮਾਂ ਹੈ ਜੋ ਮੈਨੂੰ ਕਰਵਾਉਣਾ ਕਰਵਾ ਲੈ,ਬਾਕੀ ਪਰਿਵਾਰ ਸਾਰਿਆਂ ਦੇ ਬਰਾਬਰ ਹਨ । ਰਾਤ ਤੇਰਾ ਸੀ.ਆਈ.ਏ ਵਾਲਾ ਰਜਿਆ ਕਹਿੰਦਾ ਰਿਹਾ ਕਿ ਮੈਂ 25 ਲੱਖ ਮਹੀਨਾ SSP ਨੂੰ ਦਿੰਦਾ ਹਾਂ। ਤਾਂ ਹੀ ਮੈਂ ਕਿਹਾ ਐਡਾ ਵੱਡਾ ਨਸ਼ੇੜੀ ਤੂੰ CIA ਦੀ ਕੁਰਸੀ ‘ਤੇ ਕਿਉ ਰੱਖਿਆ ਹੈ। ਬਾਕੀ ਤੁਸੀਂ ਜੋ ਕੁੱਟ-ਕੁੱਟ ਕੇ ਕਹਿੰਦੇ ਰਹੇ ਕੀ MLA ਦਾ ਨਾਂ ਲੈ,ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਹੈ । ਤੇਰੇ ਵੱਲੋਂ ਮੇਰੇ ਰਿਸ਼ਤੇਦਾਰਾਂ ‘ਤੇ ਕੀਤੇ ਗਏ ਝੂਠੇ ਪਰਚਿਆਂ ਦਾ ਮੈਂ ਸੁਆਗਤ ਕਰਦਾ ਹਾਂ। ਉਹ ਬੁਜਦਿਲ ਹੁੰਦੇ ਹਨ ਜੋ ਆਪਣੀ ਦੁਸ਼ਮਣੀ ਕਿਸੇ ਹੋਰ ਨਾਲ ਕੱਢ ਦੇ ਹਨ । ਤੂੰ ਆਪਣੀ ਕੁਰਸੀ ਪਾਸੇ ਰੱਖ ਮੈਂ ਆਪਣੀ MLA ਦੀ ਕੁਰਸੀ ਫਿਰ ਵੇਖ ਦੇ ਹਾਂ। ਬਾਕੀ ਮੈਂ ਅੱਜ ਵੀ ਕਹਿੰਦਾ ਹਾਂ ਕਿ ਤਰਨਤਾਰਨ ਪੁਲਿਸ ਵਿੱਚ ਬਿਨਾਂ ਪੈਸਿਆਂ ਤੋਂ ਕੋਈ ਕੰਮ ਨਹੀਂ ਹੁੰਦਾ ਹੈ। ਪਰ ਅਸੀ ਕਰਵਾਉਣਾ ਹੈ।”
ਝਗੜੇ ਦੀ ਵਜ੍ਹਾ ਗੈਰ ਕਾਨੂੰਨੀ ਮਾਇਨਿੰਗ
SSP ਗੁਰਮੀਤ ਸਿੰਘ ਚੌਹਾਨ ਅਤੇ MLA ਖਡੂਰ ਸਾਹਿਬ ਮਨਜਿੰਦਰ ਦੇ ਵਿਚਾਲੇ ਤਲਖੀ ਦੀ ਵਜ੍ਹਾ ਗੈਰ ਕਾਨੂੰਨੀ ਮਾਇਨਿੰਗ ਹੈ । ਖਡੂਰ ਸਾਹਿਬ ਦੇ ਪਿੰਡ ਭੈਲ ਢਾਏ ਵਿੱਚ ਬਿਆਸ ਦਰਿਆ ਨਜ਼ਦੀਕ ਰੇਤ ਦੀ ਗੈਰ ਕਾਨੂੰਨੀ ਮਾਇਨਿੰਗ ਚੱਲ ਰਹੀ ਸੀ । ਇਸ ਮਾਮਲੇ ਵਿੱਚ ਪੁਲਿਸ ਨੇ ਵਿਧਾਇਕ ਗੁਰਮੀਤ ਸਿੰਘ ਦੇ ਜੀਜਾ ਨਿਸ਼ਾਨ ਸਿੰਘ ਸਮੇਤ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 9 ਟਿੱਪਰ ਅਤੇ ਇਨੋਵਾ ਗੱਡੀ ਵੀ ਜ਼ਬਤ ਕੀਤੀ ਸੀ । ਇਸ ਤੋਂ ਇਲਾਵਾ ਮੋਟਰ ਸਾਈਕਲ ਅਤੇ ਇੱਕ ਪੁਪ ਲਾਈਨ ਮਸ਼ੀਨ ਵੀ ਕਬਜ਼ੇ ਵਿੱਚ ਲਿਆ । ਜਦਕਿ ਗੁਰਮੀਤ ਸਿੰਘ ਚੌਹਾਨ ਪੁਲਿਸ ‘ਤੇ ਇਲਜ਼ਾਮ ਲਗਾ ਰਹੇ ਹਨ ਕਿ ਮੇਰੇ ਤੋਂ ਬਦਲਾ ਲੈਣ ਲਈ ਰਿਸ਼ਤੇਦਾਰਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਵਿਧਾਇਕ ਵੱਲੋਂ ਜ਼ਿਲ੍ਹੇ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਨੂੰ ਦਿੱਤੀ ਗਈ ਚਿਤਾਵਨੀ ਗੰਭੀਰ ਮਾਮਲਾ ਹੈ । ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਅਤੇ ਪੁਲਿਸ ਦਾ ਕੋਈ ਜਵਾਬ ਨਹੀਂ ਆਇਆ ਹੈ ।