The Khalas Tv Blog Others ਕੁੰਵਰ ਵਿਜੇ ਪ੍ਰਤਾਪ ਦਾ OP SONI ‘ਤੇ ਭ੍ਰਿ ਸ਼ਟਾ ਚਾਰ ਦਾ ਇਲ ਜ਼ਾਮ,ਮੰਤਰੀ ਚੀਮਾ ਨੇ ਮੰਗੇ ਸਬੂਤ ਤਾਂ ਮਿਲਿਆ ਤਗੜਾ ਜਵਾਬ
Others

ਕੁੰਵਰ ਵਿਜੇ ਪ੍ਰਤਾਪ ਦਾ OP SONI ‘ਤੇ ਭ੍ਰਿ ਸ਼ਟਾ ਚਾਰ ਦਾ ਇਲ ਜ਼ਾਮ,ਮੰਤਰੀ ਚੀਮਾ ਨੇ ਮੰਗੇ ਸਬੂਤ ਤਾਂ ਮਿਲਿਆ ਤਗੜਾ ਜਵਾਬ

ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇੱਕ ਵਾਰ ਮੁੜ ਤੋਂ ਆਪਣੀ ਹੀ ਸਰਕਾਰ ਨਾਲ

ਭਿੱ ੜੇ

ਦ ਖ਼ਾਲਸ ਬਿਊਰੋ : ਕੁੰਵਰ ਵਿਜੇ ਪ੍ਰਤਾਪ ਹੁਣ ਭਾਵੇਂ ਪੁ ਲਿਸ ਦੀ ਨੌਕਰੀ ਛੱਡ ਕੇ ਸਿਆਸਤਦਾਨ ਬਣ ਗਏ ਨੇ ਪਰ ਉਨ੍ਹਾਂ ਦੇ ਤੇਵਰ ਹੁਣ ਵੀ ਸਖ਼ਤ । ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਸਾਬਕਾ ਕੈਬਨਿਟ ਮੰਤਰੀ ਓ.ਪੀ ਸੋਨੀ ਤੇ ਉਨ੍ਹਾਂ ਦੇ ਪੁੱਤਰ ਖਿਲਾਫ ਭ੍ਰਿ ਸ਼ ਟਾਚਾਰ ਦੇ ਇੱਕ ਮਾ ਮਲੇ ‘ਚ ਜਾਂਚ ਦੀ ਮੰਗ ਕੀਤੀ ਤਾਂ ਖ਼ਜਾਨਾ ਮੰਤਰੀ ਹਰਪਾਲ ਚੀਮਾ ਨੇ ਉਨ੍ਹਾਂ ਤੋਂ ਸਬੂਤ ਮੰਗ ਲਿਆ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਹਰਪਾਲ ਚੀਮਾ ਨੂੰ ਤਗ ੜਾ ਜਵਾਬ ਦਿੱਤਾ ਹੈ।

ਹਰਪਾਲ ਚੀਮਾ ਨੂੰ ਕੁੰਵਰ ਵਿਜੇ ਪ੍ਰਤਾਪ ਦਾ ਜਵਾਬ

ਹਰਪਾਲ ਚੀਮਾ ਨੇ ਕਿਹਾ ਉਨ੍ਹਾਂ ਵੱਲੋਂ ਪਹਿਲਾਂ ਵੀ ਭ੍ਰਿ ਸ਼ਟਾ ਚਾਰ ਦੇ ਮਾਮਲੇ OP SONI ਖਿਲਾ ਫ਼ ਜਵਾਬ ਮੰਗਿਆ ਸੀ ਪਰ ਜਵਾਬ ਗੁਮਰਾਹ ਕਰਨ ਵਾਲਾ ਆਇਆ ਇਸ ਲਈ ਉਹ ਸਦਨ ਵਿੱਚ ਸਵਾਲ ਪੁੱਛ ਰਹੇ ਨੇ ਅਤੇ ਉਮੀਦ ਕਰਦੇ ਨੇ ਮੁੱਖ ਮੰਤਰੀ ਇਸ ਦੀ ਜਾਂਚ ਜ਼ਰੂਰ ਕਰਵਾਉਣਗੇ ਤਾਂ ਸਪੀਕਰ ਨੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੂੰ ਇਸ ਦੀ ਜਾਂਚ ਕਰਵਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕੀ ਹੁਣ ਤੱਕ ਭ੍ਰਿ ਸ਼ਟਾ ਚਾਰ ਨਾਲ ਜੁੜਿਆ ਓ.ਪੀ ਸੋਨੀ ਖਿਲਾ ਫ਼ ਸਬੂਤ ਨਹੀਂ ਮਿਲਿਆ ਜੇਕਰ ਕੁੰਵਰ ਵਿਜੇ ਪ੍ਰਤਾਪ ਕੋਲ ਕੋਈ ਸਬੂਤ ਹੈ ਤਾਂ ਦੇਣ ਜਵਾਬ ਵਿੱਚ ਵਿਜੇ ਪ੍ਰਤਾਪ ਨੇ ਕਿਹਾ ਸਬੂਤਾਂ ਦੀ ਭਾਲ ਕਰਨਾ ਵਿਜ ਲੈਂਸ ਅਤੇ ਪੁਲਿਸ ਦਾ ਕੰਮ ਹੈ ।

OP SONI ‘ਤੇ ਕੁੰਵਰ ਵਿਜੇ ਪ੍ਰਤਾਪ ਦਾ ਇਹ ਇਲ ਜ਼ਾਮ

ਸਰਕਿਟ ਹਾਊਸ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਨੇ OP SONI ਅਤੇ ਉਨ੍ਹਾਂ ਦੇ ਪੁੱਤਰ ‘ਤੇ ਭ੍ਰਿ ਸ਼ਟਾ ਚਾਰ ਦਾ ਇਲ ਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕੀ ਡਿਪਾਰਟਮੈਂਟ ਆਫ ਜਨਰਲ ਐਡਮਿਨਿਸਟੇਸ਼ਨ ਦਾ ਕੰਮ ਹੁੰਦਾ ਹੈ ਸਰਕਿਟ ਹਾਊਸ ਦਾ ਧਿਆਨ ਰੱਖਣਾ ਪਰ ਉਸ ਨੂੰ ਗਿਰਵੀ ਰੱਖਿਆ ਗਿਆ । ਇਸ ਪੂਰੀ ਪ੍ਰਕਿਆ ‘ਚ ਤਿੰਨ ਕੰਪਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਚਮਨ ਲਾਲ ਐਂਡ ਸਨਸ,ਸਰਬ ਐਲਾਇੰਸ ਹਾਸਪੀਟੈਲਿਟੀ,ਸਰੋਵਰ ਹੋਟਲ ਪ੍ਰਾਈਵੇਟ ਲਿਮਟਿਡ ਅੰਮ੍ਰਿਤਸਰ,ਕੁੰਵਰ ਵਿਜੇ ਪ੍ਰਤਾਪ ਨੇ ਮੰਗ ਕੀਤੀ ਕੀ ਜਾਂਚ ਹੋਵੇ ਕੀ ਸਰਬ ਐਲਾਇੰਸ ਦੇ ਸੰਚਾਲਕ ਸੰਦੀਪ ਸੋਨੀ ਦਾ ਸੰਬੰਧ ਸਾਬਕਾ ਮੰਤਰੀ ਓ.ਪੀ ਸੋਨੀ ਨਾਲ ਕੀ ਹੈ ? ਸੰਦੀਪ ਸੋਨੀ ਦਾ ਸਾਬਕਾ ਮੰਤਰੀ ਨਾਲ ਕੀ ਸੰਬੰਧ ਹੈ ? ਠੇਕੇਦਾਰ ਕੰਪਨੀ ਨਾਲ ਸੰਬੰਧਤ ਨੇ ਤਾਂ ਉਨ੍ਹਾਂ ਦਾ ਖੁਲਾਸਾ ਕਿਉਂ ਨਹੀਂ ਕੀਤਾ ਗਿਆ ? ਕੁੰਵਰ ਵਿਜੇ ਪ੍ਰਤਾਪ ਦੇ ਇੰਨਾਂ ਸਵਾਲਾਂ ਦਾ ਜਵਾਬ ਸਰਕਾਰ ਕਿਵੇਂ ਦੇਵੇਗੀ ਇਹ ਵੇਖਣਾ ਹੋਵੇਗਾ, ਕਿਉਂਕਿ ਇਸ ਤੋਂ ਪਹਿਲਾਂ ਵੀ ਕੁੰਵਰ ਵਿਜੇ ਪ੍ਰਤਾਪ ਆਪਣੇ ਸਵਾਲਾਂ ਨਾਲ ਸਰਕਾਰ ਨੂੰ ਮੁਸ਼ਕਿਲ ਵਿੱਚ ਪਾ ਚੁੱਕੇ ਨੇ।

Exit mobile version