ਬਿਊਰੋ ਰਿਪੋਰਟ : SGPC ਦੇ ਸਪੈਸ਼ਲ ਹਾਊਸ ਵਿੱਚ ‘ਦ ਗੁਰਦੁਆਰਾ ਸੋਧ ਬਿੱਲ 2023 ਨੂੰ ਰੱਦ ਕਰਨ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜੀ ਅਤੇ ਰਾਗੀ ਸਿੰਘਾਂ ‘ਤੇ ਕੀਤੀ ਗਈ ਟਿਪਣੀਆਂ ‘ਤੇ ਜਨਤਕ ਮੁਆਫੀ ਮੰਗਣ ਦਾ ਮਤਾ ਪਾਸ ਕੀਤਾ ਗਿਆ ਹੈ । ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਇਸ ਬਿੱਲ ਨੂੰ ਫੌਰਨ ਵਾਪਸ ਲਏ। ਇਸ ਤੋਂ ਇਲਾਵਾ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਵੀ ਐਲਾਨ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਤ ‘ਤੇ ਅਰਦਾਸ ਕਰਕੇ ਮਾਨ ਸਰਕਾਰ ਖਿਲਾਫ ਮੋਰਚਾ ਕੀਤਾ ਜਾਵੇਗਾ । ਪਰ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਵੀਂ ਚੁਣੌਤੀ ਦੇ ਦਿੱਤੀ ਹੈ ।
ਗਿਆਸਪੁਰਾ ਨੇ ਕਿਹਾ CM ਭਗਵੰਤ ਮਾਨ ਨੇ ਬਿਲਕੁਲ ਸੱਚ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਵੋਟਾਂ ਦੇ ਲਈ ਸਿਆਸੀ ਰੂਪ ਬਦਲ ਦੇ ਹਨ । ਪਹਿਲਾਂ ਦਾੜੀ ਬੰਨ ਕੇ ਰੱਖ ਦੇ ਸੀ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਲੈਣ ਲਈ ਉਨ੍ਹਾਂ ਨੇ ਦਾੜੀ ਖੋਲ ਲਈ ਹੈ । ਸੁਖਬੀਰ ਸਿੰਘ ਬਾਦਲ ਸ੍ਰੀ ਸਾਹਿਬ ਨੂੰ ਵੀ ਮਰਜ਼ੀ ਦੇ ਮੁਤਾਬਿਕ ਪਾਉਂਦੇ ਹਨ, ਜੇਕਰ ਉਹ ਵਾਕਿਏ ਹੀ ਪੂਰਨ ਸਿੱਖ ਹਨ ਤਾਂ ਜਪਜੀ ਸਾਹਿਬ ਦੀਆਂ 5 ਪੋੜੀਆਂ ਸੁਣਾਉਣ।
ਧਰਮ ਨਹੀਂ ਸੁਖਬੀਰ ਸਿੰਘ ਐਂਡ ਕੰਪਨੀ ਖਤਰੇ ਵਿੱਚ
ਵਿਧਾਇਕ ਗਿਆਸਪੁਰ ਨੇ ਕਿਹਾ ਅੱਜ ਸਿੱਖ ਪੰਥ ਖਤਰੇ ਵਿੱਚ ਨਹੀਂ ਹੈ,ਬਲਕਿ ਬਾਦਲ ਐਂਡ ਕੰਪਨੀ ਖਤਰੇ ਵਿੱਚ ਹੈ । ਇਸ ਲਈ ਅਕਾਲੀ ਦਲ ਮਾਮਲੇ ਵਿੱਚ ਬਿਨਾਂ ਵਜ੍ਹਾ ਵਧਾ ਰਿਹਾ ਹੈ, ਕਿਸੇ ਵੀ ਸਿੱਖ ਨੇ ਮੁੱਖ ਮੰਤਰੀ ਦੀ ਟਿੱਪਣੀ ਨੂੰ ਗਲਤ ਨਹੀਂ ਦੱਸਿਆ ਹੈ । ਵਿਧਾਇਕ ਗਿਆਸਪੁਰ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈਕੇ ਵੀ ਸਵਾਲ ਚੁੱਕੇ । ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਦੇ ਨਾਲ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਜੇਕਰ ਵਿਰਸਾ ਸਿੰਘ ਵਲਟੋਹਾ ਦੀ ਪਰਚੀ ਜੇਬ੍ਹ ਤੋਂ ਨਿਕਲ ਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਕਿ ਉਨ੍ਹਾਂ ਨੂੰ ਵੀ ਜਥੇਦਾਰ ਬਣਾ ਦਿੱਤਾ ਜਾਵੇ ।