Punjab

“ਆਪ” ਵਿਧਾਇਕ ਨੇ ਕਾਨੂੰਗੋ ਨੂੰ ਰਿਸ਼ ਵਤ ਲੈਂਦੇ ਕੀਤਾ ਕਾਬੂ

ਦ ਖ਼ਾਲਸ ਬਿਊਰੋ : ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾੜਾ ਸਾਹਿਬ ਸਬ ਤਹਿਸੀਲ ਵਿੱਚ ਇੱਕ ਕਾਨੂੰਗੋ ਨੂੰ 15 ਹਜ਼ਾਰ ਰੁਪਏ ਰਿਸ਼ ਵਤ ਲੈਂਦੇ ਰੰਗੇ ਹੱਥੀ ਫੜਾਇਆ ਹੈ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਮੇਹਰਬਾਨ ਵਾਸੀ ਰਣਮਿੰਦਰ ਸਿੰਘ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਉਸ ਦੀ ਜ਼ਮੀਨ ਪਿੰਡ ਉਧੋਵਾਲ ਵਿਖੇ ਹੈ, ਜਿਸ ਦੀ ਤਕਸੀਮ ਅਤੇ ਦਖ਼ਲ ਵਾਰੰਟ ਲਈ ਮਾਛੀਵਾੜਾ ਦਾ ਕਾਨੂੰਗੋ ਉਸ ਕੋਲੋਂ 40 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ, ਜਿਸ ’ਤੇ ਸੌਦਾ 25 ਹਜ਼ਾਰ ਰੁਪਏ ’ਚ ਹੋ ਗਿਆ।

ਕਾਨੂੰਗੋ ਨੇ ਉਸ ਕੋਲੋਂ 10 ਹਜ਼ਾਰ ਰੁਪਏ ਪਹਿਲਾਂ ਲੈ ਲਏ ਅਤੇ ਅੱਜ ਜਦੋਂ 15 ਹਜ਼ਾਰ ਰੁਪਏ ਬਕਾਇਆ ਰਾਸ਼ੀ ਦਿੱਤੀ ਜਾਣੀ ਸੀ ਤਾਂ ਇਸ ਦੇ 500-500 ਰੁਪਏ ਦੇ ਨੋਟਾਂ ਦੀ ਉਨ੍ਹਾਂ ਵਲੋਂ ਫੋਟੋ ਸਟੇਟ ਕਰਵਾ ਕੇ ਰੱਖ ਲਈ ਗਈ। ਵਿਧਾਇਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੱਜ ਮਾਛੀਵਾੜਾ ਸਬ-ਤਹਿਸੀਲ ਵਿਚ ਕਾਨੂੰਗੋ ਨੂੰ ਬਾਕੀ ਰਹਿੰਦੀ 15 ਹਜ਼ਾਰ ਰੁਪਏ ਕਥਿਤ ਰਿਸ਼ਵਤ ਦੇ ਦਿੱਤੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ। ਕਾਨੂੰਗੋ ਦੀ ਜੇਬ ’ਚੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਰਾਸ਼ੀ ਬਰਾਮਦ ਕੀਤੀ ਗਈ। ਵਿਧਾਇਕ ਦਿਆਲਪੁਰਾ ਦੀ ਛਾਪੇਮਾਰੀ ਤੋਂ ਬਾਅਦ ਮੌਕੇ ’ਤੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੈ ਕੁਮਾਰ ਵੀ ਪਹੁੰਚ ਗਏ, ਜਿਨ੍ਹਾਂ ਰਿਸ਼ ਵਤ ਦੇ ਮਾਮਲੇ ’ਚ ਬਲਜੀਤ ਸਿੰਘ ਨੂੰ ਗ੍ਰਿ ਫ਼ਤਾਰ ਕਰ ਲਿਆ।

ਉੱਥੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰਿਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਕੋਈ ਰਿਸ਼ਵਤ ਦੀ ਮੰਗ ਨਾ ਕਰੇ। ਇਸ ਦੇ ਬਾਵਜੂਦ ਕਾਨੂੰਗੋ ਰਿਸ਼ ਵਤ ਲੈ ਰਿਹਾ ਸੀ ਤਾਂ ਉਸ ਨੂੰ ਫੜਿਆ ਗਿਆ। ਆਪ ਸਰਕਾਰ ਨੇ ਆਪਣਾ ਮੰਤਰੀ ਨਹੀਂ ਬਖਸ਼ਿਆ ਤਾਂ ਇਸ ਤੋਂ ਅਫਸਰਸ਼ਾਹੀ ਨੂੰ ਸਬਕ ਲੈਣਾ ਚਾਹੀਦਾ ਹੈ।