Punjab

ਆਪ ਲੀਡਰਾਂ ਨੇ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਨੌਕਰੀਆਂ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਆਪ ਲੀਡਰਾਂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਹੈ, ਜਿਸ ਵਿੱਚ ਬੋਲਦਿਆਂ ਆਪ ਵਿਧਾਇਕਾ ਜੀਵਨਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 25 ਅਲੱਗ ਅਲੱਗ ਵਿਭਾਗਾਂ ਵਿੱਚ ਨੌਕਰੀਆਂ ਦਾ ਐਲਾਨ ਕੀਤਾ ਹੈ ਤੇ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦੀ ਹੋਣਾ ਚਾਹਿਦਾ ਹੈ । 50 ਦਿਨਾਂ ਵਿੱਚ ਸਰਕਾਰ ਨੇ ਏਨੀਆਂ ਨੌਕਰੀਆਂ ਕੱਢ ਦਿੱਤੀਆਂ ਹਨ ਤੇ ਹਾਲੇ ਤਾਂ ਪੰਜ ਸਾਲ ਪਏ ਹਨ ,ਬੇਰੁਜ਼ਗਾਰੀ ਦੀ ਇਹ ਸਮੱਸਿਆ ਜਲਦੀ ਹੱਲ ਕਰ ਲਈ ਜਾਵੇਗੀ ।

ਬਾਘਾਪੁਰਾਣਾ ਤੋਂ ਪਾਰਟੀ ਦੇ ਵਿਧਾਇਕ ਅਮ੍ਰਿੰਤਪਾਲ ਸਿੰਘ ਨੇ ਪੰਜਾਬ ਦੇ ਸਾਬਕਾ ਲੀਡਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਨਕਾਰਾਤਮਕ ਪ੍ਰਚਾਰ ਨੂੰ ਬੰਦ ਕਰੇ । ਆਪ ਸਰਕਾਰ ਆਪਣੇ ਵਾਅਦੇ ਅਨੁਸਾਰ ਮਿਸ਼ਨ ਤੇ ਚੱਲੇਗੀ,ਕਮਿਸ਼ਨ ਉੱਤੇ ਨਹੀਂ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਆਪ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ।

ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਨੌਜਵਾਨਾਂ ਨਾਲ ਟੀਕਾ ਛਡਾ ਕੇ ਟਿਫ਼ਨ ਫ਼ੜਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਰੋਜ਼ਗਾਰ ਦੇਣ ਲਈ ਭਰਤੀਆਂ ਕੱਢੀਆਂ ਹਨ। ਇਸ ਕਾਰਵਾਈ ਨਾਲ ਵਿਦੇਸ਼ਾਂ ਨੂੰ ਲੱਗੀ ਅੰਨੀ ਦੌੜ ਵੀ ਖਤਮ ਹੋਵੇਗੀ।
ਪਟਿਆਲਾ ਵਿੱਚ ਹੋਈ ਹਿੰਸਾ ਲਈ ਉਹਨਾਂ ਭਾਜਪਾ ਨੂੰ ਹੀ ਜਿੰਮੇਵਾਰ ਦੱਸਿਆ ਹੈ । ਉਹਨਾਂ ਕਿਹਾ ਕਿ ਪਟਿਆਲੇ ਵਿੱਚ ਹੋਈ ਹਿੰਸਾ ਰਾਜਨੀਤੀ ਤੋਂ ਪ੍ਰੇਰਿਤ ਸੀ ਤੇ ਪੰਜਾਬ ਸਰਕਾਰ ਨੇ 48 ਘੰਟਿਆ ਵਿੱਚ ਦੋਸ਼ੀ ਫ਼ੜੇ ਹਨ ।ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾ ਦਿੱਤੀ ਗਈ ਹੈ ਤੇ ਜੋ ਵੀ ਇਸ ਸਭ ਲਈ ਜਿੰਮੇਵਾਰ ਹੋਵੇਗਾ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।