‘ਦ ਖ਼ਾਲਸ ਬਿਊਰੋ :ਆਪ ਲੀਡਰ ਰਾਘਵ ਚੱਢਾ ਨੇ ਇੱਕ ਟਵੀਟ ਰਾਹੀਂ ਚੋਣ ਕਮਿਸ਼ਨ ਨੂੰ ਮਜੀਠਾ ਦੇ ਏਸੀ ਬੂਥ ਨੰਬਰ 138 ਵਿੱਚ ਈਵੀਐਮ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਹੈ ਕਿ ਭੋਆ ਏਸੀ ਦੇ ਬੂਥ ਨੰਬਰ 95 ਵਿੱਚ ਕਾਂਗਰਸ ਦੇ ਪੋਲਿੰਗ ਏਜੰਟ ਨੇ ਆਪਣੀ ਕੁਰਸੀ ਈਵੀਐਮ ਦੇ ਅੱਗੇ ਰੱਖੀ ਹੈ ਤਾਂ ਜੋ ਉਸ ਨੂੰ ਸਾਫ਼ ਨਜ਼ਰ ਆ ਸਕੇ ਕਿ ਕੌਣ ਕਿਸ ਪਾਰਟੀ ਨੂੰ ਵੋਟ ਪਾ ਰਿਹਾ ਹੈ। ਸ਼ਿਕਾਇਤਾਂ ਦੇ ਬਾਵਜੂਦ ਉਹ ਕੁਰਸੀ ਨਹੀਂ ਹਟਾ ਰਿਹਾ। ਆਪ ਆਗੂ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ।