Punjab

“ਆਪ” ਦੇ ਆਗੂ ਗਿੱਲ ਨੇ ਕੀਤੀ ਖੁ ਦ ਕੁ ਸ਼ੀ, ਪਿਛਲੀ ਦਿਨੀਂ ਬਣੇ ਸਨ ਸਹਿਕਾਰੀ ਬੈਂਕ ਦੇ ਚੇਅਰਮੈਨ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਛੀਵਾੜਾ ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਅਜੈਪਾਲ ਸਿੰਘ ਗਿੱਲ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਉਸ ਨੇ ਆਪਣੀ ਕੋਠੀ ‘ਚ ਹੀ ਫਾਹਾ ਲੈ ਕੇ ਆ ਤਮ ਹੱਤਿ ਆ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਅਜੈਪਾਲ ਸਿੰਘ ਗਿੱਲ ਆਪ ਦੇ ਸਰਗਰਮ ਆਗੂ ਸਨ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਉਹ ਪਾਰਟੀ ਦੇ ਆਗੂਆਂ ਨਾਲ ਪਿੰਡਾਂ ਵਿੱਚ ਮੀਟਿੰਗਾਂ ‘ਚ ਰੁੱਝੇ ਰਹੇ ਅਤੇ ਕਰੀਬ ਨੌ ਵਜੇ ਘਰ ਵਾਪਸ ਪਰਤੇ। ਅੱਜ ਸਵੇਰੇ ਜਦੋਂ ਉਹ ਪਣੇ ਕਮਰੇ ਚੋਂ ਬਾਹਰ ਨਾ ਆਏ ਤਾਂ ਉਨਾਂ ਦੀ ਪਤਨੀ ਨੇ ਦਰਵਾਜਾ ਖੜਕਾਇਆ ਤਾਂ ਦਰਵਾਜਾ ਅੰਦਰੋਂ ਬੰਦ ਸੀ। ਉਨ੍ਹਾਂ ਦੀ ਪਤਨੀ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਅਜੈਪਾਲ ਦੀ ਲਾ ਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿ ਸ ਲਾ ਸ਼ ਕਬ ਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ ਮੌ ਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਾਛੀਵਾੜਾ ਖੇਤੀਬਾੜੀ ਵਿਕਾਸ ਬੈਂਕ ਦੀਆਂ ਕੁਝ ਦਿਨ ਪਹਿਲਾਂ ਹੋਈਆਂ ਚੋਣਾਂ ‘ਚ ਅਜੈਪਾਸ ਸਿੰਘ ਡਾਇਰੈਕਟਰ ਬਣੇ ਸਨ। ਦੋ ਦਿਨ ਪਹਿਲਾਂ ਅਹੁਦਾਰਾਂ ਦੀਆਂ ਚੋਣਾਂ ‘ਚ ਉਨ੍ਹਾਂ ਨੂੰ ਚੇਅਰਮੈਨ ਚੁਣ ਲਿਆ ਗਿਆ ਸੀ।